ਸੋਲਨ— ਸਾਬਕਾ ਪ੍ਰਧਾਨ ਮੰਤਰੀ ਅਟਲ ਬਿਹਾਰੀ ਵਾਜਪਈ ਦਾ ਸੋਲਨ ਨਾਲ ਗਹਿਰਾ ਨਾਤਾ ਰਿਹਾ ਹੈ। ਹਿਮਾਚਲ 'ਚ ਉਦਯੋਗਿਕ ਕ੍ਰਾਂਤੀ ਦਾ ਕ੍ਰੈਡਿਟ ਅਟਲ ਬਿਹਾਰੀ ਵਾਜਪਈ ਨੂੰ ਹੀ ਜਾਂਦਾ ਹੈ। ਦੇਸ਼ ਦੇ ਪ੍ਰਧਾਨ ਮੰਤਰੀ ਰਹਿੰਦੇ ਹੋਏ ਉਨ੍ਹਾਂ ਨੇ ਸਾਲ 2002 'ਚ ਹਿਮਾਚਲ ਨੂੰ ਉਦਯੋਗਿਕ ਪੈਕੇਜ ਦੇ ਐਲਾਨ ਸੋਲਨ ਦੇ ਹਰਠ ਨਾਲ ਵੀ ਕੀਤੀ ਸੀ। ਪ੍ਰਦੇਸ਼ ਨੂੰ ਉਦਯੋਗਿਕ ਪੈਕੇਜ ਮਿਲਣ ਤੋਂ ਬਾਅਦ ਇੱਥੇ ਉਦਯੋਗਿਕ ਨਿਵੇਸ਼ ਨੂੰ ਵਧਾਵਾ ਮਿਲਿਆ ਸੀ। ਇਸ ਪੈਕੇਜ ਦਾ ਹੀ ਕਮਾਲ ਹੈ ਕਿ ਛੋਟਾ ਜਿਹਾ ਰਾਜ ਹਿਮਾਚਲ ਹੁਣ ਪੂਰੇ ਵਿਸ਼ਵ 'ਚ ਫਾਰਮਾ ਹਬ ਦੇ ਰੂਪ 'ਚ ਵਿਕਸਿਤ ਹੋ ਗਿਆ ਹੈ। ਇਸ ਤੋਂ ਇਲਾਵਾ ਕਈ ਵੱਡੇ ਉਦਯੋਗਿਕ ਰਾਜ ਸਥਾਪਿਤ ਹੋਏ ਹਨ।
10 ਸਾਲਾਂ ਤੋਂ ਬਾਅਦ ਦਿੱਤਾ ਸੀ ਉਦਯੋਗਿਕ ਪੈਕੇਜ
ਅਟਲ ਬਿਹਾਰੀ ਵਾਜਪਈ ਨੇ ਹਿਮਾਚਲ ਲਈ 10 ਸਾਲਾਂ ਲਈ 2003 ਤੋਂ ਸ਼ੁਰੂ 2013 ਲਈ ਉਦਯੋਗਿਕ ਪੈਕੇਜ ਦਿੱਤਾ ਸੀ। ਇਸ ਦੇ ਤਹਿਤ ਹਿਮਾਚਲ 'ਚ ਸਥਾਪਿਤ ਹੋਣ ਵਾਲੇ ਉਦਯੋਗਾਂ ਨੂੰ ਕਰਾਂ 'ਚ ਕਈ ਤਰ੍ਹਾਂ ਦੀਆਂ ਛੋਟ ਦਿੱਤੀ ਗਈ ਸੀ। ਇਸ ਤੋਂ ਬਾਅਦ ਹਿਮਾਚਲ ਪ੍ਰਦੇਸ਼ 'ਚ ਵੱਡੀ ਗਿਣਤੀ 'ਚ ਉਦਯੋਗਿਕ ਇਕਾਇਆਂ ਸਥਾਪਤ ਹੋਈਆਂ ਸੀ ਪਰ ਕੇਂਦਰ 'ਚ ਯੂ.ਪੀ. ਸਰਕਾਰ ਨੇ ਪੈਕੇਜ ਦੇ ਸਮੇਂ ਨੂੰ ਘਟਾ ਕੇ ਸਾਲ 2010 ਕਰ ਦਿੱਤਾ ਸੀ। ਉਦਯੋਗਿਕ ਪੈਕੇਜ ਖਤਮ ਹੋਣ ਤੋਂ ਬਾਅਦ ਹਿਮਾਚਲ 'ਚ ਉਦਯੋਗਿਕ ਨਿਵੇਸ਼ 'ਚ ਰਫਤਾਰ ਘੱਟ ਪੈ ਗਈ ਹੈ।
70 ਫੀਸਦੀ ਹਿਮਾਚਲੀਆਂ ਨੂੰ ਹੀ ਦਿੱਤਾ ਰੋਜ਼ਗਾਰ
ਪ੍ਰਦੇਸ਼ 'ਚ ਸਾਲ 2003 ਤੋਂ ਸਾਲ 2010 ਦੇ ਵਿਚ ਬੀ.ਬੀ. ਐੱਨ, ਕਾਲਾ ਅੰਬ, ਸੰਸਾਰਪੁਰ ਟੈਰਸ, ਮਹਿਤਪੁਰ ਅਤੇ ਗਗਰੇਟ ਆਦਿ ਉਦਯੋਗਿਕ ਖੇਤਰਾਂ 'ਚ ਵੱਡੇ ਪੈਮਾਨੇ 'ਤੇ ਉਦਯੋਗਿਕ ਨਿਵੇਸ਼ ਹੋਇਆ। ਇੰਨ੍ਹਾਂ ਹੀ ਨਹੀਂ, ਇਨ੍ਹਾਂ ਉਦਯੋਗਾਂ 'ਚ 70 ਫੀਸਦੀ ਹਿਮਾਚਲੀਆਂ ਨੂੰ ਹੀ ਰੁਜ਼ਗਾਰ ਦਿੱਤਾ ਗਿਆ। ਉਦਯੋਗਾਂ 'ਚ ਹਿਮਾਚਲ ਦੇ ਕਰੀਬ 1.50 ਲੱਖ ਲੋਕਾਂ ਨੂੰ ਰੁਜ਼ਗਾਰ ਮਿਲਿਆ ਹੋਇਆ ਹੈ। ਇਸ ਤੋਂ ਇਲਾਵਾ ਉਦਯੋਗਾਂ ਤੋਂ ਹੀ ਅਪ੍ਰਤੱਖ ਰੂਪ 'ਚ ਲੱਖਾਂ ਲੋਕਾਂ ਨੂੰ ਰੁਜ਼ਗਾਰ ਮਿਲਿਆ ਹੋਇਆ ਹੈ। ਹਿਮਾਚਲ ਦੇ ਵਿਕਾਸ 'ਚ ਸਾਬਕਾ ਪ੍ਰਧਾਨ ਮੰਤਰੀ ਅਟਲ ਬਿਹਾਰੀ ਵਾਜਪਈ ਦੇ ਯੋਗਦਾਨ ਨੂੰ ਨਹੀਂ ਭੁਲਾਇਆ ਜਾ ਸਕਦਾ ਹੈ।
ਅਟਲ ਬਿਹਾਰੀ ਵਾਜਪਈ ਦੇ ਦਿਹਾਂਤ 'ਤੇ ਰਤਨ ਟਾਟਾ ਨੇ ਜਤਾਇਆ ਸੋਗ, ਕਿਹਾ-ਕਰੋੜਾਂ ਭਾਰਤੀ ਹਮੇਸ਼ਾ ਯਾਦ ਕਰਨਗੇ
NEXT STORY