ਸ਼੍ਰੀਨਗਰ— ਜੰਮੂ-ਕਸ਼ਮੀਰ ਤੋਂ ਧਾਰਾ 370 ਹਟਾਏ ਜਾਣ ਤੋਂ ਬਾਅਦ ਹਿਰਾਸਤ ਵਿਚ ਲਏ ਗਏ ਵੱਖਵਾਦੀਆਂ ਨੇਤਾਵਾਂ ਨੂੰ ਕੇਂਦਰ ਸਰਕਾਰ ਬਾਂਡ ਭਰਵਾ ਕੇ ਰਿਹਾਅ ਕਰਨ ਦਾ ਫੈਸਲਾ ਲਿਆ ਹੈ। ਇਸ ਲਈ ਉਨ੍ਹਾਂ ਤੋਂ ਬਾਂਡ 'ਤੇ ਦਸਤਖਤ ਕਰਵਾਏ ਜਾ ਰਹੇ ਹਨ। ਵੱਖਵਾਦੀ ਨੇਤਾ ਮੀਰਵਾਈਜ਼ ਉਮਰ ਫਾਰੂਕ ਸਮੇਤ 7 ਨੇਤਾਵਾਂ ਨੇ ਰਿਹਾਈ ਲਈ ਬਾਂਡ 'ਤੇ ਦਸਤਖਤ ਕੀਤੇ ਹਨ। ਇਕ ਅਨੁਮਾਨ ਮੁਤਾਬਕ ਨੇਤਾਵਾਂ, ਵਰਕਰਾਂ ਅਤੇ ਵਕੀਲ ਸਮੇਤ ਇਕ ਹਜ਼ਾਰ ਤੋਂ ਵਧ ਲੋਕਾਂ ਨੂੰ ਕੇਂਦਰ ਸਰਕਾਰ ਨੇ 5 ਅਗਸਤ ਨੂੰ ਧਾਰਾ-370 ਹਟਾਏ ਜਾਣ ਤੋਂ ਬਾਅਦ ਹਿਰਾਸਤ ਵਿਚ ਰੱਖਿਆ ਗਿਆ ਹੈ।
ਹਿਰਾਸਤ ਵਿਚ ਰੱਖੇ ਗਏ ਲੋਕਾਂ ਵਿਚ 3 ਸਾਬਕਾ ਮੁੱਖ ਮੰਤਰੀ ਫਾਰਕੂ ਅਬਦੁੱਲਾ, ਉਮਰ ਅਬਦੁੱਲਾ ਅਤੇ ਮਹਿਬੂਬਾ ਮੁਫਤੀ ਸ਼ਾਮਲ ਹਨ। ਫਾਰੂਕ ਨੂੰ ਜਨ ਸੁਰੱਖਿਆ ਕਾਨੂੰਨ ਤਹਿਤ ਹਿਰਾਸਤ ਵਿਚ ਰੱਖਿਆ ਗਿਆ, ਜਦਕਿ ਦੂਜੇ ਨੇਤਾਵਾਂ ਨੂੰ ਸੀ. ਆਰ. ਪੀ. ਦੀਆਂ ਵੱਖ-ਵੱਖ ਧਾਰਾਵਾਂ ਤਹਿਤ ਹਿਰਾਸਤ ਵਿਚ ਲਿਆ ਗਿਆ ਹੈ। ਫਿਲਹਾਲ ਪੀਪਲਜ਼ ਕਾਨਫਰੰਸ ਦੇ ਪ੍ਰਧਾਨ ਸੱਜਾਦ ਲੋਨ, ਪੀ. ਡੀ. ਪੀ. ਯੁਵਾ ਵਿੰਗ ਦੇ ਨੇਤਾ ਵਾਹਿਦ ਪਾਰਾ ਅਤੇ ਨੌਕਰਸ਼ਾਹ ਤੋਂ ਨੇਤਾ ਬਣੇ ਸ਼ਾਹ ਫੈਸਲ ਨੇ ਬਾਂਡ 'ਤੇ ਦਸਤਖਤ ਕਰਨ ਤੋਂ ਇਨਕਾਰ ਕਰ ਦਿੱਤਾ ਹੈ।
ਸੂਤਰਾਂ ਨੇ ਦੱਸਿਆ ਕਿ ਬਾਂਡ 'ਤੇ ਰਿਹਾਈ ਉਨ੍ਹਾਂ ਦੇ ਕਿਸੇ ਸਿਆਸੀ ਗਤੀਵਿਧੀਆਂ 'ਚ ਸ਼ਾਮਲ ਹੋਣ 'ਤੇ ਰੋਕ ਲਾਉਂਦਾ ਹੈ। ਪ੍ਰਸ਼ਾਸਨ ਦੇ ਇਕ ਅਧਿਕਾਰੀ ਨੇ ਦੱਸਿਆ ਕਿ ਬਾਂਡ 'ਤੇ ਦਸਤਖਤ ਕਰਨ ਤੋਂ ਬਾਅਦ ਰਿਹਾਅ ਹੋਏ ਲੋਕਾਂ ਨੂੰ ਅਜਿਹੀ ਕਿਸੇ ਵੀ ਗਤੀਵਿਧੀ 'ਚ ਸ਼ਾਮਲ ਹੋਣ ਦੀ ਇਜਾਜ਼ਤ ਨਹੀਂ ਹੋਵੇਗੀ, ਜੋ ਦਸਤਾਵੇਜ਼ ਵਿਚ ਵਰਜਿਤ ਦੱਸ ਗਏ ਹਨ। ਜੋ ਵੀ ਵਿਵਸਥਾ ਦਾ ਉਲੰਘਣ ਕਰੇਗਾ ਉਸ ਨੂੰ ਮੁੜ ਤੋਂ ਹਿਰਾਸਤ ਵਿਚ ਲੈ ਲਿਆ ਜਾਵੇਗਾ।
ਲੈਂਡਰ ਨਾਲ ਨਹੀਂ ਹੋ ਰਿਹਾ ਸੰਪਰਕ, ਇਸਰੋ ਚੀਫ ਬੋਲੇ- ਹੁਣ ਗਗਨਯਾਨ ਮਿਸ਼ਨ ਸਾਡੀ ਪਹਿਲ
NEXT STORY