ਸ਼੍ਰੀਨਗਰ— ਜੰਮੂ-ਕਸ਼ਮੀਰ ਦੀ ਸਾਬਕਾ ਮੁੱਖ ਮੰਤਰੀ ਮਹਿਬੂਬਾ ਮੁਫ਼ਤੀ ਦੀ ਬੇਟੀ ਨੇ ਪ੍ਰਸ਼ਾਸਨ ਨੂੰ ਕਿਹਾ ਹੈ ਕਿ ਉਨ੍ਹਾਂ ਦੀ ਮਾਂ ਨੂੰ ਅਜਿਹੀ ਜਗ੍ਹਾ 'ਤੇ ਰੱਖਿਆ ਜਾਵੇ ਜੋ ਘਾਟੀ ਦੀ ਕੰਬਾਉਣ ਵਾਲੀ ਸਰਦੀ ਦੇ ਲਿਹਾਜ ਨਾਲ ਉੱਚਿਤ ਹੋਵੇ। ਦੱਸਣਯੋਗ ਹੈ ਕਿ ਪੀਪਲਜ਼ ਡੈਮੋਕ੍ਰੇਟਿਕ ਪਾਰਟੀ (ਪੀ.ਡੀ.ਪੀ.) ਚੇਅਰਪਰਸਨ ਮਹਿਬੂਬਾ ਬੀਤੇ ਤਿੰਨ ਮਹੀਨਿਆਂ ਤੋਂ ਇੱਥੇ ਦੇ ਇਕ ਮਹਿਮਾਨ ਘਰ 'ਚ ਹਿਰਾਸਤ 'ਚ ਹੈ। ਮਹਿਬੂਬਾ ਦੀ ਬੇਟੀ ਇਲਤਿਜਾ ਮੁਫ਼ਤੀ ਨੇ ਸ਼੍ਰੀਨਗਰ ਦੇ ਡਿਪਟੀ ਕਮਿਸ਼ਨਰ ਨੂੰ ਚਿੱਠੀ ਲਿਖੀ ਹੈ। ਇਸ 'ਚ ਉਨ੍ਹਾਂ ਨੇ ਕਿਹਾ ਕਿ ਮਹਿਬੂਬਾ ਨੂੰ ਕੁਝ ਵੀ ਹੁੰਦਾ ਹੈ ਤਾਂ ਇਸ ਦਾ ਜ਼ਿੰਮੇਵਾਰ ਕੇਂਦਰ ਹੋਵੇਗਾ। ਉਨ੍ਹਾਂ ਨੇ ਮੰਗਲਵਾਰ ਨੂੰ ਆਪਣੀ ਮਾਂ ਦੇ ਟਵਿੱਟਰ ਹੈਂਡਲ ਰਾਹੀਂ ਟਵੀਟ ਕੀਤਾ,''ਮਾਂ ਦੇ ਹਾਲਚਾਲ ਬਾਰੇ ਮੈਂ ਲਗਾਤਾਰ ਚਿੰਤਾ ਜ਼ਾਹਰ ਕੀਤੀ ਹੈ। ਮੈਂ ਸ਼੍ਰੀਨਗਰ ਦੇ ਡਿਪਟੀ ਕਮਿਸ਼ਨਰ ਨੂੰ ਇਕ ਮਹੀਨੇ ਪਹਿਲਾਂ ਪੱਤਰ ਲਿਖ ਕੇ ਉਨ੍ਹਾਂ ਨੂੰ ਕਿਸੇ ਅਜਿਹੇ ਸਥਾਨ 'ਤੇ ਭੇਜਣ ਲਈ ਕਿਹਾ ਸੀ, ਜੋ ਸਰਦੀਆਂ ਦੇ ਲਿਹਾਜ ਨਾਲ ਸਹੀ ਹੋਵੇ। ਉਨ੍ਹਾਂ ਨੂੰ ਕੁਝ ਵੀ ਹੁੰਦਾ ਹੈ ਤਾਂ ਇਸ ਦੀ ਜ਼ਿੰਮੇਵਾਰੀ ਭਾਰਤ ਸਰਕਾਰ ਦੀ ਹੋਵੇਗੀ।'' ਇਸ ਦੇ ਨਾਲ ਹੀ ਉਨ੍ਹਾਂ ਨੇ ਡਿਪਟੀ ਕਮਿਸ਼ਨਰ ਨੂੰ ਭੇਜੀ ਚਿੱਠੀ ਦੀ ਤਸਵੀਰ ਵੀ ਸਾਂਝੀ ਕੀਤੀ।
ਇਸ 'ਚ ਇਲਤਿਜਾ ਨੇ ਲਿਖਿਆ ਹੈ,''ਜਿਵੇਂ ਤੁਸੀਂ ਜਾਣਦੇ ਹੋ ਕਿ ਜੰਮੂ-ਕਸ਼ਮੀਰ ਦੀ ਸਾਬਕਾ ਮੁੱਖ ਮੰਤਰੀ, ਮੇਰੀ ਮਾਂ ਮਹਿਬੂਬਾ ਮੁਫ਼ਤੀ 5 ਅਗਸਤ ਤੋਂ ਹਿਰਾਸਤ 'ਚ ਹਨ। ਉਨ੍ਹਾਂ ਦੀ ਸਿਹਤ ਠੀਕ ਨਹੀਂ ਹੈ। ਇਸ ਲਈ ਇਕ ਡਾਕਟਰ ਨੇ ਹਾਲ ਹੀ 'ਚ ਉਨ੍ਹਾਂ ਦੀ ਜਾਂਚ ਕੀਤੀ, ਜਿਸ 'ਚ ਪਤਾ ਲੱਗਾ ਕਿ ਉਨ੍ਹਾਂ ਦਾ ਵਿਟਾਮਿਨ ਡੀ ਦਾ ਪੱਧਰ, ਹੀਮੋਗਲੋਬਿਨ ਅਤੇ ਕੈਲਸ਼ੀਅਮ ਦਾ ਪੱਧਰ ਬਹੁਤ ਘੱਟ ਹੈ।'' ਉਨ੍ਹਾਂ ਨੇ ਕਿਹਾ ਕਿ ਮਹਿਬੂਬਾ ਮੁਫ਼ਤੀ ਨੂੰ ਅਜਿਹੇ ਸਥਾਨ 'ਤੇ ਭੇਜਿਆ ਜਾਣਾ ਚਾਹੀਦਾ, ਜੋ ਇੱਥੇ ਦੀਆਂ ਸਰਦੀਆਂ ਦੇ ਲਿਹਾਜ ਨਾਲ ਸਹੀ ਹੋਵੇ। ਇਲਤਿਜਾ ਨੇ ਲਿਖਿਆ,''ਫਿਲਹਾਲ ਉਨ੍ਹਾਂ ਨੂੰ ਜਿੱਥੇ ਰੱਖਿਆ ਗਿਆ ਹੈ, ਉਹ ਕਸ਼ਮੀਰ ਦੇ ਸਰਦ ਮੌਸਮ ਦੇ ਲਿਹਾਜ ਨਾਲ ਸਹੀ ਨਹੀਂ ਹੈ। ਇਨ੍ਹਾਂ ਗੱਲਾਂ ਨੂੰ ਧਿਆਨ 'ਚ ਰੱਖਦੇ ਹੋਏ ਮੈਂ ਤੁਹਾਨੂੰ ਅਪੀਲ ਕਰਦੀ ਹਾਂ ਕਿ ਉਨ੍ਹਾਂ ਨੂੰ ਵਧ ਉੱਚਿਤ ਸਥਾਨ 'ਤੇ ਭੇਜਿਆ ਜਾਵੇ। ਮੈਂ ਉਮੀਦ ਕਰਦੀ ਹਾਂ ਕਿ ਤੁਸੀਂ ਇਸ ਸਮੱਸਿਆ 'ਤੇ ਤੁਰੰਤ ਧਿਆਨ ਦੇਵੋ।'' ਮਹਿਬੂਬਾ, ਜੰਮੂ-ਕਸ਼ਮੀਰ ਦੇ ਸਾਬਕਾ ਮੁੱਖ ਮੰਤਰੀ ਫਾਰੂਕ ਅਬਦੁੱਲਾ ਅਤੇ ਉਨ੍ਹਾਂ ਦੇ ਬੇਟੇ ਉਮਰ ਅਬਦੁੱਲਾ 5 ਅਗਸਤ ਤੋਂ ਸ਼੍ਰੀਨਗਰ 'ਚ ਹਿਰਾਸਤ 'ਚ ਹਨ।
ਦਿੱਲੀ 'ਚ ਵਿਧਾਨ ਸਭਾ ਚੋਣਾਂ ਦੀਆਂ ਤਿਆਰੀਆਂ ਦੀ ਚੋਣ ਕਮਿਸ਼ਨ ਨੇ ਕੀਤੀ ਸਮੀਖਿਆ
NEXT STORY