ਜੰਮੂ— ਜੰਮੂ ਸ਼ਹਿਰ ਦੇ ਬਾਹਰੀ ਇਲਾਕੇ ਵਿਚ ਇਕ ਪੁਰਸ਼ ਅਤੇ ਇਕ ਜਨਾਨੀ ਦੀਆਂ ਲਾਸ਼ਾਂ ਦਰੱਖ਼ਤ ਨਾਲ ਲਟਕੀਆਂ ਮਿਲੀਆਂ। ਪੁਲਸ ਨੇ ਇਹ ਜਾਣਕਾਰੀ ਦਿੱਤੀ। ਇਕ ਪੁਲਸ ਅਧਿਕਾਰੀ ਨੇ ਦੱਸਿਆ ਕਿ ਮ੍ਰਿਤਕਾਂ ਦੀ ਪਹਿਚਾਣ ਜੰਮੂ ਦੇ ਨਰਗਲੀ ਘਰੀ ਪਿੰਡ ਦੇ ਮੰਗਤ ਰਾਮ (30) ਅਤੇ ਛੱਤੀਸਗੜ੍ਹ ਦੇ ਕਟਘੋਰਾ ਦੀ ਸਰਸਵਤੀ (25) ਦੇ ਰੂਪ ਵਿਚ ਹੋਈ ਹੈ।
ਪੁਲਸ ਮੁਤਾਬਕ ਲਾਸ਼ਾਂ ਅਖਨੂਰ ਦੇ ਗੁਰਹਾ ਬ੍ਰਾਹਮਣ ਪਿੰਡ ਵਿਚ ਦਰੱਖ਼ਤ ਨਾਲ ਇਕ ਰੱਸੀ ਨਾਲ ਲਟਕਦੀਆਂ ਮਿਲੀਆਂ। ਉਨ੍ਹਾਂ ਨੂੰ ਪੋਸਟਮਾਰਟਮ ਲਈ ਉੱਪ-ਜ਼ਿਲ੍ਹਾ ਹਸਪਤਾਲ ਲਿਜਾਇਆ ਗਿਆ। ਅਧਿਕਾਰੀ ਨੇ ਦੱਸਿਆ ਕਿ ਮਾਮਲੇ ਦੀ ਜਾਂਚ ਚੱਲ ਰਹੀ ਹੈ।
ਕਿਸ ਦੇ ਸਿਰ ਸਜੇਗਾ ਬਿਹਾਰ ਦਾ 'ਤਾਜ', ਭਲਕੇ ਆਉਣਗੇ ਵਿਧਾਨ ਸਭਾ ਚੋਣਾਂ ਦੇ ਨਤੀਜੇ
NEXT STORY