ਸ਼੍ਰੀਨਗਰ (ਏਜੰਸੀਆਂ)–ਜੰਮੂ-ਕਸ਼ਮੀਰ ਸਰਕਾਰ ਨੇ ਸੂਬੇ ਵਿਚ ਸੜਕ ਹਾਦਸੇ ਰੋਕਣ ਅਤੇ ਪ੍ਰਦੂਸ਼ਣ ’ਤੇ ਕੰਟਰੋਲ ਕਰਨ ਲਈ ਇਕ ਵੱਡਾ ਕਦਮ ਚੁੱਕਿਆ ਹੈ। ਹੁਣ ਸੂਬੇ ਵਿਚ 15 ਸਾਲ ਪੁਰਾਣੀਆਂ ਬੱਸਾਂ ਨਹੀਂ ਚੱਲ ਸਕਣਗੀਆਂ। ਨਵੀਂ ਟਰਾਂਸਪੋਰਟ ਸਬਸਿਡੀ ਯੋਜਨਾ ਲਾਗੂ ਕਰ ਦਿੱਤੀ ਗਈ ਹੈ। ਇਸ ਅਧੀਨ ਸਬੰਧਤ ਬੱਸ ਮਾਲਕਾਂ ਅਤੇ ਟਰਾਂਸਪੋਰਟਰਾਂ ਨੂੰ 15 ਸਾਲ ਜਾਂ ਉਸ ਤੋਂ ਪੁਰਾਣੀਆਂ ਬੱਸਾਂ ਨੂੰ ਬਦਲ ਕੇ ਨਵੀਆਂ ਖਰੀਦਣ ਲਈ 5 ਲੱਖ ਰੁਪਏ ਦੀ ਸਬਸਿਡੀ ਦਿੱਤੀ ਜਾਏਗੀ। ਪੁਰਾਣੀਆਂ ਬੱਸਾਂ ਨੂੰ ਨਸ਼ਟ ਕਰ ਦਿੱਤਾ ਜਾਏਗਾ ਅਤੇ ਸੂਬੇ ਦੀਆਂ ਸੜਕਾਂ ’ਤੇ ਚੌਗਿਰਦੇ ਲਈ ਢੁੱਕਵੀਆਂ ‘ਈਕੋ ਫ੍ਰੈਂਡਲੀ’ ਬੱਸਾਂ ਦੌੜਨਗੀਆਂ।
ਇਕ ਅੰਦਾਜ਼ੇ ਮੁਤਾਬਕ ਸਰਕਾਰ ਦੇ ਇਸ ਫੈਸਲੇ ਕਾਰਣ ਲਗਭਗ ਅੱਧੀਆਂ ਬੱਸਾਂ ਬਾਹਰ ਹੋ ਜਾਣਗੀਆਂ। ਫਿਲਹਾਲ ਇਹ ਯੋਜਨਾ ਬੱਸਾਂ ਲਈ ਹੈ ਪਰ ਨੇੜਲੇ ਭਵਿੱਖ ਵਿਚ ਮਿੰਨੀ ਬੱਸਾਂ (ਮੈਟਾਡੋਰ) ਲਈ ਵੀ ਇਹ ਯੋਜਨਾ ਲਾਗੂ ਕੀਤੀ ਜਾ ਸਕਦੀ ਹੈ।
ED ਨੇ ਹਿਜ਼ਬੁਲ ਮੁਜਾਹਿਦੀਨ ਦੇ ਸਰਗਨਾ ਸਈਅਦ ਸਲਾਹੁਦੀਨ ਨਾਲ ਜੁੜੀਆਂ ਜਾਇਦਾਦਾਂ ਨੂੰ ਕੀਤਾ ਜ਼ਬਤ
NEXT STORY