ਜੰਮੂ ਕਸ਼ਮੀਰ— ਜੰਮੂ ਕਸ਼ਮੀਰ ਦੇ ਕਿਸ਼ਤਵਾੜ 'ਚ ਇਕ ਯਾਤਰੀਆਂ ਨਾਲ ਭਰੀ ਬੱਸ ਚਿਨਾਬ ਨਦੀ 'ਚ ਡਿੱਗਣ ਨਾਲ 10 ਤੋਂ ਜ਼ਿਆਦਾ ਲੋਕਾਂ ਦੀ ਮੌਤ ਹੋ ਗਈ ਜਦਕਿ ਕਈ ਲੋਕ ਜ਼ਖਮੀ ਹੋ ਗਏ। ਮੌਕੇ 'ਤੇ ਪੁੱਜੀ ਪੁਲਸ ਨੇ ਤੁਰੰਤ ਜ਼ਖਮੀਆਂ ਨੂੰ ਇਲਾਜ ਲਈ ਹਸਪਤਾਲ 'ਚ ਪਹੁੰਚਾਇਆ। ਇਹ ਹਾਦਸਾ ਕਿਸ਼ਤਵਾੜ ਦੀ ਥਾਥਰੀ ਨਾਂ ਸਥਾਨ 'ਤੇ ਹੋਇਆ।
ਇਸ ਤੋਂ ਪਹਿਲਾਂ 9 ਸਤੰਬਰ ਨੂੰ ਜੰਮੂ-ਕਸ਼ਮੀਰ ਦੇ ਕਿਸ਼ਤਵਾੜ ਜ਼ਿਲੇ 'ਚ ਕਾਰ ਅਤੇ ਬੱਸ ਦੀ ਟੱਕਰ 'ਚ ਚਾਰ ਲੋਕ ਗੰਭੀਰ ਰੂਪ ਨਾਲ ਜ਼ਖਮੀ ਹੋ ਗਏ ਸਨ। ਹਾਦਸਾ ਕਿਸ਼ਤਵਾੜ-ਥਾਥਰੀ ਸੜਕ 'ਤੇ ਹੋਇਆ ਸੀ ਜਦਕਿ ਪਿਛਲੇ ਮਹੀਨੇ ਜੰਮੂ-ਕਸ਼ਮੀਰ ਦੇ ਕਿਸ਼ਤਵਾੜ ਜ਼ਿਲੇ 'ਚ ਇਕ ਸੜਕ ਹਾਦਸੇ 'ਚ ਪੰਜ ਤੀਰਥ ਯਾਤਰੀਆਂ ਦੀ ਮੌਤ ਹੋ ਗਈ ਸੀ ਅਤੇ 8 ਹੋਰ ਜ਼ਖਮੀ ਹੋ ਗਏ ਸਨ।
ਹਾਈ ਕੋਰਟ 'ਚ ਨਿਕਲੀਆਂ ਨੌਕਰੀਆਂ, ਜਲਦੀ ਕਰੋ ਅਪਲਾਈ
NEXT STORY