ਗੁਮਲਾ— ਝਾਰਖੰਡ ਦੀ ਗੁਮਲਾ ਜ਼ਿਲਾ ਪੁਲਸ ਤੇ ਕੇਂਦਰੀ ਰਿਜ਼ਰਵ ਪੁਲਸ ਬਲ ਦੀ ਸੰਯੁਕਤ ਕਾਰਵਾਈ 'ਚ ਘਾਗਰਾ ਥਾਣਾ ਖੇਤਰ ਦੇ ਮਹੁਆਪੱਟੋਲੀ ਜੰਗਲ ਤੋਂ ਅੱਜ ਭਾਰੀ ਗਿਣਤੀ 'ਚ ਹਥਿਆਰ ਤੇ ਧਮਾਕਾਖੇਜ ਸਮੱਗਰੀ ਬਰਾਮਦ ਕੀਤੀ ਗਈ ਹੈ। ਸੀਨੀਅਰ ਪੁਲਸ ਅਧਿਕਾਰੀ ਨੇ ਦੱਸਿਆ ਕਿ ਜ਼ਿਲਾ ਪੁਲਸ ਤੇ ਸੀ.ਆਰ.ਪੀ.ਐੱਫ. ਦੀ 158ਵੀਂ ਤੇ 281ਵੀਂ ਬਟਾਲੀਅਨ ਦੀ ਸੰਯੁਕਤ ਸਰਚ ਮੁਹਿੰਮ ਦੌਰਾਨ ਭਾਰੀ ਗਿਣਤੀ 'ਚ ਹਥਿਆਰ ਤੇ ਧਮਾਕਾਖੇਜ ਸਮੱਗਰੀ ਬਰਾਮਦ ਕੀਤੀ ਗਈ ਹੈ। ਮੌਕੇ ਤੋਂ ਬਰਾਮਦ ਹਥਿਆਰਾਂ 'ਚ ਇਕ ਆਟੋਮੈਟਿਕ ਰਾਇਫਲ ਏ.ਕੇ.47, 2 ਬੰਦੂਕਾਂ, 12 ਪੀਸ ਜਿਲੇਟਿਨ, ਢੇਡ ਕਿਲੋਗ੍ਰਾਮ ਅਮੋਨੀਅਮ ਨਾਇਟ੍ਰੇਟ, 17 ਇਲੈਕਟ੍ਰੋਨਿਕ, ਡੇਟੋਨੇਟਰ, ਤਿੰਨ ਗੈਰ ਇਲੈਕਟ੍ਰਾਨਿਕ ਡੇਟੋਨੇਟਰ, ਕਾਰਤੂਸ ਤੇ ਕਈ ਹੋਰ ਸਮੱਗਰੀਆਂ ਸ਼ਾਮਲ ਹਨ।
ਭਾਜਪਾ ਦੇ ਵਾਅਦਿਆਂ ਨੇ 3 ਸੂਬਿਆਂ 'ਚ ਜਿੱਤਾਈ ਕਾਂਗਰਸ : ਸਿੱਧੂ
NEXT STORY