ਚਤਰਾ- ਝਾਰਖੰਡ ਦੇ ਚਤਰਾ 'ਚ ਦਿਲ ਦਹਿਲਾਉਣ ਵਾਲਾ ਮਾਮਲਾ ਸਾਹਮਣੇ ਆਇਆ ਹੈ। ਇੱਥੇ ਪਿਓ ਅਤੇ ਦਾਦੀ ਨੇ ਮਿਲ ਕੇ ਇਕ 2 ਮਹੀਨੇ ਦੀ ਮਾਸੂਮ ਬੱਚੀ ਦਾ ਗਲਾ ਘੁੱਟ ਕੇ ਕਤਲ ਕਰ ਦਿੱਤਾ। ਇਹ ਸ਼ਰਮਨਾਕ ਘਟਨਾ ਸੋਮਵਾਰ ਸ਼ਾਮ ਉਸ ਸਮੇਂ ਸਾਹਮਣੇ ਆਈ, ਜਦੋਂ ਮ੍ਰਿਤਕ ਬੱਚੀ ਦੀ ਮਾਂ ਗਾਇਤਰੀ ਦੇਵੀ ਨੇ ਥਾਣੇ 'ਚ ਆਪਣੇ ਹੀ ਪਤੀ ਹੇਮਰਾਜ ਸਾਵ ਅਤੇ ਸੱਸ ਵਿਰੁੱਧ 2 ਮਹੀਨੇ ਦੀ ਧੀ ਦਾ ਕਤਲ ਕਰਨ ਦਾ ਦੋਸ਼ ਲਗਾਇਆ। ਪੁਲਸ ਨੇ ਬੱਚੀ ਦੇ ਪਿਓ ਹੇਮਰਾਜ ਅਤੇ ਦਾਦੀ ਮਾਲਵਾ ਦੇਵੀ ਨੂੰ ਗ੍ਰਿਫ਼ਤਾਰ ਕਰ ਕੇ ਜੇਲ੍ਹ ਭੇਜ ਦਿੱਤਾ ਹੈ।
ਬੱਚੀ ਦੇ ਮਾਂ ਗਾਇਤਰੀ ਦੇਵੀ ਨੇ ਪੁਲਸ ਨੂੰ ਦੱਸਿਆ ਕਿ ਬੱਚੀ ਦਾ ਨਾਂ ਲਕਸ਼ਮੀ ਸੀ। ਕੁੜੀ ਪੈਦਾ ਹੋਣ ਦੇ ਬਾਅਦ ਤੋਂ ਪਤੀ ਅਤੇ ਸੱਸ ਨਾਰਾਜ਼ ਹੋ ਗਏ ਸਨ। ਉਸ ਨੂੰ ਤੰਗ ਕੀਤਾ ਜਾ ਰਿਹਾ ਸੀ। ਹਮੇਸ਼ਾ ਉਸ ਨੂੰ ਮੇਹਣੇ ਮਾਰੇ ਜਾਂਦੇ ਸਨ। ਨਾਲ ਹੀ ਹਮੇਸ਼ਾ ਦੋਵੇਂ ਬੱਚੀ ਨੂੰ ਵਾਰ-ਵਾਰ ਮਾਰ ਦੇਣ ਦਾ ਦਬਾਅ ਪਾਉਂਦੇ ਸਨ। ਪੁਲਸ ਨੇ ਬੱਚੀ ਦੀ ਲਾਸ਼ ਕਬਜ਼ੇ 'ਚ ਲੈ ਕੇ ਪੋਸਟਮਾਰਟਮ ਕਰਵਾਉਣ ਤੋਂ ਬਾਅਦ ਪਰਿਵਾਰ ਦੇ ਹਵਾਲੇ ਕਰ ਦਿੱਤੀ ਹੈ।
ਨੋਟ : ਇਸ ਖ਼ਬਰ ਬਾਰੇ ਕੁਮੈਂਟ ਬਾਕਸ 'ਚ ਦਿਓ ਆਪਣੀ ਰਾਏ
ਕੋਰੋਨਾ ਦਾ ਖ਼ੌਫ: ਲੰਡਨ ਤੋਂ ਦਿੱਲੀ ਪੁੱਜੀ ਉਡਾਣ, 5 ਯਾਤਰੀ ਨਿਕਲੇ ਕੋਰੋਨਾ ਪਾਜ਼ੇਟਿਵ
NEXT STORY