ਜੋਧਪੁਰ- ਜੋਧਪੁਰ ਜ਼ਿਲ੍ਹੇ ਦੇ ਸੋਲੀਆ ਪਿੰਡ ਦੇ ਤਾਲਾਬ 'ਚ ਸੈਂਕੜੇ ਮੱਛੀਆਂ ਦੇ ਮਰਨ ਦੀ ਖਬਰ ਸਾਹਮਣੇ ਆਈ ਹੈ। ਇਸ ਖਬਰ ਦੇ ਸਾਹਮਣੇ ਆਉਣ ਤੋਂ ਬਾਅਦ ਪਿੰਡ ਵਾਲਿਆਂ 'ਚ ਡਰ ਦਾ ਮਾਹੌਲ ਹੈ। ਉੱਥੇ ਹੀ ਜ਼ਿਲ੍ਹਾ ਪ੍ਰਸ਼ਾਸਨ ਲਈ ਇਹ ਇਕ ਵੱਡੀ ਚਿੰਤਾ ਦਾ ਕਾਰਨ ਬਣ ਗਿਆ ਹੈ।
ਸੋਲੀਆ ਪਿੰਡ ਦੇ ਤਹਿਸੀਲਦਾਰ ਨੇ ਦੱਸਿਆ ਕਿ ਘੱਟ ਬਾਰਸ਼ ਹੋਣ ਕਾਰਨ ਇੱਥੇ ਪਾਣੀ ਦਾ ਪੱਧਰ ਲਗਾਤਾਰ ਘੱਟ ਹੋ ਰਿਹਾ ਹੈ, ਲਿਹਾਜਾ ਇਹੀ ਕਾਰਨ ਇਨ੍ਹਾਂ ਮੱਛੀਆਂ ਦੇ ਮਰਨ ਦਾ ਵੀ ਬਣਿਆ ਹੈ। ਇਸ ਬਾਰੇ ਸੂਚਨਾ ਮਿਲਦੇ ਹੀ ਹਰੇਕ ਵਿਅਕਤੀ ਵਲੋਂ 300 ਰੁਪਏ ਦੇ ਯੋਗਦਾਨ ਨਾਲ ਇੱਥੇ ਵਾਟਰ ਟੈਂਕ ਦੀ ਵਿਵਸਥਾ ਕਰ ਦਿੱਤੀ ਹੈ।
ਤਹਿਸੀਲਦਾਰ ਨੇ ਦੱਸਿਆ ਕਿ ਮੱਛੀਆਂ ਦੇ ਮਰਨ ਦੇ ਹੋਰ ਵੀ ਕਾਰਨ ਲੱਭੇ ਜਾ ਰਹੇ ਹਨ। ਉੱਥੇ ਹੀ ਦੂਜੇ ਪਾਸੇ ਵਾਟਰ ਟੈਂਕ ਦੀ ਵਿਵਸਥਾ ਨਾਲ ਤਾਲਾਬ ਦੇ ਪਾਣੀ ਨੂੰ ਬਦਲਣ ਦੀ ਕੋਸ਼ਿਸ਼ ਵੀ ਕੀਤੀ ਜਾ ਰਹੀ ਹੈ ਤਾਂ ਕਿ ਜਿਉਂਦੀਆਂ ਮੱਛੀਆਂ ਨੂੰ ਬਚਾਇਆ ਜਾ ਸਕੇ।
ਕੋਵਿਡ-19 : 'ਆਪ' ਤੇ ਕੇਂਦਰ ਨੂੰ ਦਿੱਲੀ ਹਾਈ ਕੋਰਟ ਦਾ ਨਿਰਦੇਸ਼- ਬੈੱਡ, ਵੈਂਟੀਲੇਟਰ ਦੀ ਗਿਣਤੀ ਵਧਾਈ ਜਾਵੇ
NEXT STORY