ਕਾਠਮਾਂਡੂ: ਕੈਲਾਸ਼ ਮਾਨਸਰੋਵਰ ਤੀਰਥ ਯਾਤਰਾ ਤੋਂ ਵਾਪਸ ਪਰਤ ਰਹੇ ਤੇਲੰਗਾਨਾ ਦੇ 44 ਸ਼ਰਧਾਲੂਆਂ ਨੂੰ ਟ੍ਰੈਵਲ ਏਜੰਸੀ ਵਲੋਂ ਬੇਸਹਾਰਾ ਛੱਡਣ ਦਾ ਮਾਮਲਾ ਸਾਹਮਣੇ ਆਇਆ ਹੈ। ਤੇਲੰਗਾਨਾ ਦੇ ਰਹਿਣ ਵਾਲੇ ਇਨ੍ਹਾਂ ਤੀਰਥ ਯਾਤਰੀਆਂ ਨੂੰ ਟ੍ਰੈਵਲ ਏਜੰਸੀ ਨੇ ਨੇਪਾਲੀ ਕਸਬੇ ਹਿਲਸਾ 'ਚ ਪਹਾੜੀਆਂ ਵਿਚਾਲੇ ਛੱਡ ਦਿੱਤਾ। ਇਹ ਸ਼ਰਧਾਲੂ ਪਿਛਲੇ ਚਾਰ ਦਿਨਾਂ ਤੋਂ ਉਥੇ ਫਸੇ ਹੋਏ ਹਨ। ਤੀਰਥ ਯਾਤਰੀਆਂ 'ਚੋਂ ਇਕ ਨੇ ਦੱਸਿਆ ਕਿ ਉਹ ਤੇਲੰਗਾਨਾ ਦੇ 2 ਵੱਖ-ਵੱਖ ਖੇਤਰਾਂ ਤੋਂ ਹਨ। ਉਨ੍ਹਾਂ ਨੇ ਕੈਲਾਸ਼ ਮਾਨਸਰੋਵਰ ਯਾਤਰਾ ਦੇ ਲਈ ਦੱਖਣੀ ਟ੍ਰੈਵਲ ਏਜੰਸੀ 'ਚ ਰਜ਼ਿਸਟਰੇਸ਼ਨ ਕਰਾਇਆ ਸੀ।
ਉਨ੍ਹਾਂ ਨੇ 13 ਜੂਨ ਨੂੰ ਕੈਲਾਸ਼ ਮਾਨਸਰੋਵਰ ਦੀ ਯਾਤਰਾ ਸ਼ੁਰੂ ਕੀਤੀ ਸੀ। ਤੀਰਥ ਯਾਤਰੀ ਨੇ ਦੱਸਿਆ ਕਿ ਅਸੀਂ ਕੈਲਾਸ-ਮਾਨਸਰੋਵਰ ਦੇ ਦਰਸ਼ਨ ਕੀਤੇ। ਜਿਸ ਦੇ ਬਾਅਦ ਸਾਨੂੰ ਮਾਨਸਰੋਵਰ ਨੇੜੇ ਸਰਹੱਦੀ ਇਲਾਕੇ ਹਿਲਸਾ ਲਿਆਇਆ ਗਿਆ ਤੇ ਉਥੋਂ ਸਾਨੂੰ ਇੱਕਲਾ ਬੇਸਹਾਰਾ ਛੱਡ ਦਿੱਤਾ ਗਿਆ। ਦੱਖਣੀ ਟ੍ਰੈਵਲ ਏਜੰਸੀ ਪਿਛਲੇ ਚਾਰ ਦਿਨਾਂ ਤੋਂ ਸਾਡੀ ਫੋਨ ਕਾਲ ਦਾ ਜਵਾਬ ਵੀ ਨਹੀਂ ਦੇ ਰਹੀ ਹੈ। ਉਕਤ ਸ਼ਰਧਾਲੂਆਂ ਨੇ ਦੱਸਿਆ ਕਿ ਜਿਸ ਇਲਾਕੇ 'ਚ ਉਹ ਫਸੇ ਹੋਏ ਹਨ, ਉਹ ਪੂਰੀ ਤਰ੍ਹਾਂ ਪਹਾੜੀਆਂ ਨਾਲ ਘਿਰਿਆ ਹੋਇਆ ਹੈ। ਜਿਸ ਕਾਰਨ ਸ਼ਰਧਾਲੂ ਹੋਲੀ-ਹੋਲੀ ਬੀਮਾਰ ਹੋ ਰਹੇ ਹਨ। ਖਾਸਤੌਰ 'ਤੇ ਮਹਿਲਾਵਾਂ ਨੂੰ ਕਾਫੀ ਪਰੇਸ਼ਾਨੀ ਆ ਰਹੀ ਹੈ। ਪਹਾੜੀਆਂ 'ਚ ਫਸੇ ਸ਼ਰਧਾਲੂਆਂ ਨੇ ਸੂਬਾ ਸਰਕਾਰ ਨੂੰ ਅਪੀਲ ਕੀਤੀ ਕਿ ਉਹ ਸਾਨੂੰ ਸੁਰੱਖਿਅਤ ਸਾਡੇ ਘਰਾਂ ਤਕ ਪਹੁੰਚਾਉਣ 'ਚ ਮਦਦ ਕਰੇ।
ਸਿਹਤ ਸਹੂਲਤਾਂ ਦੇ ਮਾਮਲੇ ਵਿਚ ਪਛੜਦਾ ਜਾ ਰਿਹੈ ਪੰਜਾਬ, ਨੀਤੀ ਆਯੋਗ ਨੇ ਜਾਰੀ ਕੀਤੀ ਰਿਪੋਰਟ
NEXT STORY