ਨਵੀਂ ਦਿੱਲੀ— ਮੰਗਲਵਾਰ ਨੂੰ ਭਾਰੀ ਬਹੁਮਤ ਨਾਲ ਦਿੱਲੀ ਦੀ ਸੱਤਾ 'ਚ ਵਾਪਸ ਆਏ ਅਰਵਿੰਦ ਕੇਜਰੀਵਾਲ ਨੇ ਜਿੱਤ ਤੋਂ ਬਾਅਦ ਹਨੂੰਮਾਨ ਜੀ ਨੂੰ ਧੰਨਵਾਦ ਕੀਤਾ। ਜਿਸ ਤੋਂ ਬਾਅਦ ਉਨ੍ਹਾਂ ਦੇ ਇਸ ਬਿਆਨ 'ਤੇ ਵੀ ਰਾਜਨੀਤੀ ਸ਼ੁਰੂ ਹੋ ਗਈ। ਭਾਜਪਾ ਦੇ ਰਾਸ਼ਟਰੀ ਜਨਰਲ ਸਕੱਤਰ ਕੈਲਾਸ਼ ਵਿਜੇਵਰਗੀਏ ਨੇ ਟਵੀਟ ਕਰ ਕੇ ਅਰਵਿੰਦ ਕੇਜਰੀਵਾਲ ਤੋਂ ਮੰਗ ਕਰਦੇ ਹੋਏ ਕਿਹਾ ਕਿ ਹੁਣ ਦਿੱਲੀ 'ਚ ਮਦਰਸਿਆਂ ਸਮੇਤ ਸਾਰੇ ਸਕੂਲਾਂ 'ਚ ਹਨੂੰਮਾਨ ਚਾਲੀਸਾ ਦਾ ਪਾਠ ਜ਼ਰੂਰੀ ਹੋਣਾ ਚਾਹੀਦਾ।
ਕੇਜਰੀਵਾਲ ਨੂੰ ਜਿੱਤ ਦੀ ਵਧਾਈ
ਉਨ੍ਹਾਂ ਨੇ ਲਿਖਿਆ ਕਿ ਅਰਵਿੰਦ ਕੇਜਰੀਵਾਲ ਨੂੰ ਜਿੱਤ ਦੀ ਵਧਾਈ? ਯਕੀਨਨ ਹੀ ਜੋ ਹਨੂੰਮਾਨ ਜੀ ਦੀ ਸ਼ਰਨ 'ਚ ਆਉਂਦਾ ਹੈ, ਉਸ ਨੂੰ ਆਸ਼ੀਰਵਾਦ ਮਿਲਦਾ ਹੈ। ਹੁਣ ਸਮਾਂ ਆ ਗਿਆ ਹੈ ਕਿ ਹਨੂੰਮਾਨ ਚਾਲੀਸਾ ਦਾ ਪਾਠ ਦਿੱਲੀ ਦੇ ਸਾਰੇ ਸਕੂਲਾਂ, ਮਦਰਸਿਆਂ ਸਮੇਤ ਸਾਰੀਆਂ ਸਿੱਖਿਆ ਸੰਸਥਾਵਾਂ 'ਚ ਵੀ ਜ਼ਰੂਰੀ ਹੋਵੇ। ਵਿਜੇਵਰਗੀਏ ਨੇ ਸਵਾਲ ਕੀਤਾ ਕਿ ਬਜਰੰਗਬਲੀ ਦੀ ਕ੍ਰਿਪਾ ਨਾਲ ਹੁਣ 'ਦਿੱਲੀ ਵਾਸੀ' ਬੱਚੇ ਕਿਉਂ ਵਾਂਝੇ ਰਹਿਣ?
ਕੇਜਰੀਵਾਲ ਨੇ ਕਿਹਾ ਸੀ ਇਹ
ਦੱਸਣਯੋਗ ਹੈ ਕਿ ਚੋਣਾਂ 'ਚ ਭਾਰੀ ਜਿੱਤ ਹਾਸਲ ਕਰਨ ਤੋਂ ਬਾਅਦ ਕੇਜਰੀਵਾਲ ਨੇ ਕਿਹਾ ਕਿ ਅੱਜ ਭਗਵਾਨ ਹਨੂੰਮਾਨ ਦਾ ਦਿਨ ਹੈ, ਜਿਨ੍ਹਾਂ ਨੇ ਦਿੱਲੀ ਦੇ ਲੋਕਾਂ ਨੂੰ ਆਸ਼ੀਰਵਾਦ ਦਿੱਤਾ ਹੈ। ਅਸੀਂ ਪ੍ਰਾਰਥਨਾ ਕਰਦੇ ਹਾਂ ਕਿ ਹਨੂੰਮਾਨ ਜੀ ਸਾਨੂੰ ਸਹੀ ਰਸਤਾ ਦਿਖਾਉਂਦੇ ਰਹਿਣ ਤਾਂ ਕਿ ਅਗਲੇ 5 ਸਾਲਾਂ ਤੱਕ ਲੋਕਾਂ ਦੀ ਸੇਵਾ ਕਰਦੇ ਰਹੀਏ।
ਕੋਰੋਨਾ ਵਾਇਰਸ : DMK ਨੇਤਾ ਨੇ ਕੇਂਦਰ ਨੂੰ ਲਿਖੀ ਚਿੱਠੀ, ਬਚਾਏ ਜਾਣ ਭਾਰਤੀ
NEXT STORY