ਨਵੀਂ ਦਿੱਲੀ, (ਏਜੰਸੀ)- ਅਦਾਕਾਰਾ ਅਤੇ ਭਾਜਪਾ ਦੀ ਸੰਸਦ ਮੈਂਬਰ ਕੰਗਨਾ ਰਣੌਤ ਨੇ ਵੀਰਵਾਰ ਨੂੰ ਦਿੱਲੀ ਹਾਈ ਕੋਰਟ ਦਾ ਰੁਖ ਕਰਦੇ ਹੋਏ ਆਨਲਾਈਨ ਮੀਡੀਆ ’ਤੇ ਉਨ੍ਹਾਂ ਬਾਰੇ ਆਰਟੀਫੀਸ਼ੀਅਲ ਇੰਟੈਲੀਜੈਂਸ (ਏ. ਆਈ.) ਰਾਹੀਂ ਤਿਆਰ ਅਤੇ ਅਸ਼ਲੀਲ ਸਮੱਗਰੀ ਨੂੰ ਹਟਾਉਣ ਦੀ ਅਪੀਲ ਕੀਤੀ। ਕੰਗਨਾ ਦੇ ਵਕੀਲ ਨੇ ਉਨ੍ਹਾਂ ਬਾਰੇ ਜਿਨਸੀ ਅਤੇ ਅਸ਼ਲੀਲ ਗ੍ਰਾਫਿਕ ਸਮੱਗਰੀ, ਫਰਜ਼ੀ ਖਬਰਾਂ ਦੇ ਨਾਲ-ਨਾਲ ਭਾਜਪਾ ਨੇਤਾ ਨੇ ਜੋ ਗੱਲਾਂ ਅਸਲ ’ਚ ਨਹੀਂ ਕਹੀਆਂ ਹਨ, ਉਨ੍ਹਾਂ ਨੂੰ ਏ. ਆਈ. ਰਾਹੀਂ ਤਿਆਰ ਸਮੱਗਰੀ ’ਚ ਉਨ੍ਹਾਂ ਦੇ ਨਾਂ ਨਾਲ ਗਲਤ ਤਰੀਕੇ ਨਾਲ ਪੇਸ਼ ਕੀਤੇ ਜਾਣ ’ਤੇ ਇਤਰਾਜ਼ ਪ੍ਰਗਟਾਇਆ।
ਜਸਟਿਸ ਵਿਕਾਸ ਮਹਾਜਨ ਨੇ ਰਣੌਤ ਦੀ ਸ਼ਖਸੀਅਤ ਦੇ ਅਧਿਕਾਰਾਂ ਦੀ ਸੁਰੱਖਿਆ ਦੀ ਅਪੀਲ ਵਾਲੀ ਪਟੀਸ਼ਨ ’ਤੇ ਜਵਾਬਦੇਹ ਧਿਰਾਂ ਨੂੰ ਸੰਮਨ ਜਾਰੀ ਕੀਤੇ ਅਤੇ ਕਿਹਾ ਕਿ ਮਾਮਲੇ ’ਚ ਅੰਤਰਿਮ ਹੁਕਮ ਪਾਸ ਕੀਤਾ ਜਾਵੇਗਾ।
ਅਦਾਲਤ ਨੇ ਤੇਲਗੂ ਅਦਾਕਾਰ ਵਿਜੇ ਦੇਵਰਕੋਂਡਾ ਦੀ ਸ਼ਖਸੀਅਤ ਦੇ ਅਧਿਕਾਰਾਂ ਨਾਲ ਜੁੜੀ ਇਕ ਵੱਖਰੀ ਪਟੀਸ਼ਨ ’ਤੇ ਵੀ ਸੰਮਨ ਜਾਰੀ ਕੀਤੇ ਅਤੇ ਕਿਹਾ ਕਿ ਉਹ ਇਸ ਮਾਮਲੇ ’ਚ ਵੀ ਅੰਤਰਿਮ ਹੁਕਮ ਪਾਸ ਕਰੇਗੀ। ਦੇਵਰਕੋਂਡਾ ਵੱਲੋਂ ਪੇਸ਼ ਸੀਨੀਅਰ ਵਕੀਲ ਨੇ ਦੋਸ਼ ਲਾਇਆ ਕਿ ਵੱਖ-ਵੱਖ ਮਾਧਿਅਮਾਂ ਰਾਹੀਂ ਤੀਜੀ ਧਿਰ ਵੱਲੋਂ ਅਦਾਕਾਰ ਦੀ ਸ਼ਖਸੀਅਤ ਦੀ ਅਣ-ਅਧਿਕਾਰਤ ਵਪਾਰਕ ਵਰਤੋਂ ਕੀਤੀ ਜਾ ਰਹੀ ਹੈ। ਇਨ੍ਹਾਂ ’ਚ ਉਨ੍ਹਾਂ ਦੀ ਸ਼ਖਸੀਅਤ ਨਾਲ ਜੁੜੀਆਂ ਵਿਸ਼ੇਸ਼ਤਾਵਾਂ ਵਾਲੇ ਸਾਮਾਨ ਦੀ ਵਿਕਰੀ ਵੀ ਸ਼ਾਮਲ ਹੈ।
ਦਵਾਈ ਕੰਪਨੀਆਂ ਦੀਆਂ ਅਨੈਤਿਕ ‘ਮਾਰਕੀਟਿੰਗ ਪ੍ਰੈਕਟਿਸਾਂ’ ’ਤੇ ਲਗਾਓ ਰੋਕ, ਸੁਪਰੀਮ ਕੋਰਟ ਦਾ ਕੇਂਦਰ ਨੂੰ ਹੁਕਮ
NEXT STORY