ਨਵੀਂ ਦਿੱਲੀ— ਅੱਜ ਯਾਨੀ ਸ਼ੁੱਕਰਵਾਰ ਨੂੰ ਹਿੰਦੁਸਤਾਨ ਲਈ ਮਾਣ ਦਾ ਦਿਨ ਹੈ, ਅੱਜ ਤੋਂ ਠੀਕ 20 ਸਾਲ ਪਹਿਲਾਂ ਸਰਹੱਦ 'ਤੇ ਭਾਰਤ ਨੇ ਪਾਕਿਸਤਾਨ ਦੇ ਛੱਕੇ ਛੁਡਾਉਂਦੇ ਹੋਏ ਘੁਸਪੈਠੀਆਂ ਨੂੰ ਕਾਰਗਿਲ ਦੀਆਂ ਪਹਾੜੀਆਂ ਤੋਂ ਵਾਪਸ ਦੌੜਾਇਆ ਸੀ। ਹਿੰਦੁਸਤਾਨ ਦੇ ਜਵਾਨਾਂ ਨੇ ਪਾਕਿਸਤਾਨ 'ਤੇ ਫਤਿਹ ਹਾਸਲ ਕੀਤੀ ਸੀ। ਸ਼ੁੱਕਰਵਾਰ ਨੂੰ ਇਕ ਵਾਰ ਫਿਰ ਸ਼ਹੀਦਾਂ ਲਈ ਮੇਲਾ ਲੱਗ ਰਿਹਾ ਹੈ, ਸ਼ਹੀਦਾਂ ਦੇ ਸਨਮਾਨ 'ਚ ਦੂਰ-ਦੂਰ ਤੋਂ ਲੋਕ ਦਰਾਸ ਦੇ ਸ਼ਹੀਦ ਸਮਾਰਕ 'ਚ ਪਹੁੰਚੇ ਹਨ। ਜਿੱਥੇ ਕਾਰਗਿਲ ਵਿਜੇ ਦਿਵਸ ਮਨਾਇਆ ਜਾ ਰਿਹਾ ਹੈ। ਉੱਥੇ ਹੀ ਰਾਸ਼ਟਰਪਤੀ ਰਾਮਨਾਥ ਕੋਵਿੰਦ, ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸਮੇਤ ਦੇਸ਼ ਦੇ ਵੱਡੇ ਨੇਤਾਵਾਂ ਨੇ ਕਾਰਗਿਲ ਦਿਵਸ ਮੌਕੇ ਸ਼ਹੀਦਾਂ ਨੂੰ ਯਾਦ ਕੀਤਾ। ਦਰਅਸਲ ਭਾਰਤ ਅਤੇ ਪਾਕਿਸਤਾਨ ਦਰਮਿਆਨ 1999 'ਚ ਕਾਰਗਿਲ ਯੁੱਧ ਹੋਇਆ ਸੀ। ਇਸ ਦੀ ਸ਼ੁਰੂਆਤ 8 ਮਈ 1999 ਤੋਂ ਹੋਈ, ਜਦੋਂ ਪਾਕਿਸਤਾਨ ਫੌਜੀਆਂ ਅਤੇ ਕਸ਼ਮੀਰੀ ਅੱਤਵਾਦੀਆਂ ਨੂੰ ਕਾਰਗਿਲ ਦੀ ਚੋਟੀ 'ਤੇ ਦੇਖਿਆ ਗਿਆ ਸੀ। ਪਾਕਿਸਤਾਨ ਇਸ ਆਪਰੇਸ਼ਨ ਦੀ 1998 ਤੋਂ ਤਿਆਰੀ ਕਰ ਰਿਹਾ ਸੀ। ਇਕ ਵੱਡੇ ਖੁਲਾਸੇ ਦੇ ਅਧੀਨ ਪਾਕਿਸਤਾਨ ਦਾ ਦਾਅਵਾ ਝੂਠਾ ਸਾਬਤ ਹੋਇਆ ਕਿ ਕਾਰਗਿਲ ਲੜਾਈ 'ਚ ਸਿਰਫ਼ ਮੁਜਾਹੀਦੀਨ ਸ਼ਾਮਲ ਸਨ ਸਗੋਂ ਸੱਚ ਇਹ ਹੈ ਕਿ ਇਹ ਲੜਾਈ ਪਾਕਿਸਤਾਨ ਦੇ ਨਿਯਮਿਤ ਫੌਜੀਆਂ ਨੇ ਵੀ ਲੜੀ। ਪਾਕਿਸਤਾਨੀ ਖੁਫੀਆ ਏਜੰਸੀ ਆਈ.ਐੱਸ.ਆਈ. ਦੇ ਸਾਬਕਾ ਅਧਿਕਾਰੀ ਸ਼ਾਹਿਦ ਅਜੀਜ ਨੇ ਇਹ ਰਾਜ ਉਜਾਗਰ ਕੀਤਾ ਸੀ।
ਹਰ ਕਿਸੇ ਦੀ ਜ਼ੁਬਾਨ 'ਤੇ ਹਨ ਜਵਾਨਾਂ ਦੀ ਬਹਾਦਰੀ ਦੇ ਕਿੱਸੇ
ਕਾਰਗਿਲ ਸੈਕਟਰ 'ਚ 1999 'ਚ ਭਾਰਤੀ ਅਤੇ ਪਾਕਿਸਤਾਨੀ ਫੌਜੀਆਂ ਦਰਮਿਆਨ ਲੜਾਈ ਸ਼ੁਰੂ ਹੋਣ ਦੇ ਕੁਝ ਹਫਤਿਆਂ ਪਹਿਲਾਂ ਜਨਰਲ ਪਰਵੇਜ਼ ਮੁਸ਼ਰਫ ਨੇ ਹੈਲੀਕਾਪਟਰ ਰਾਹੀਂ ਕੰਟਰੋਲ ਰੇਖਾ ਪਾਰ ਕੀਤੀ ਸੀ ਅਤੇ ਭਾਰਤੀ ਖੇਤਰ 'ਚ ਕਰੀਬ 11 ਕਿਲੋਮੀਟਰ ਅੰਦਰ ਇਕ ਸਥਾਨ 'ਤੇ ਰਾਤ ਵੀ ਬਿਤਾਈ ਸੀ। ਇਸ ਕੰਮ ਲਈ ਪਾਕਿਸਤਾਨੀ ਫੌਜ ਨੇ ਆਪਣੇ 5 ਹਜ਼ਾਰ ਜਵਾਨਾਂ ਨੂੰ ਕਾਰਗਿਲ 'ਤੇ ਚੜ੍ਹਾਈ ਕਰਨ ਲਈ ਭੇਜਿਆ ਸੀ। ਸਾਬਕਾ ਪਾਕਿਸਤਾਨੀ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ ਨੇ ਇਸ ਗੱਲ ਨੂੰ ਸਵੀਕਾਰਿਆ ਸੀ ਕਿ ਕਾਰਗਿਲ ਦਾ ਯੁੱਧ ਪਾਕਿਸਤਾਨੀ ਫੌਜ ਲਈ ਇਕ ਆਫ਼ਤ ਸਾਬਤ ਹੋਇਆ ਸੀ। ਪਾਕਿਸਤਾਨ ਨੇ ਇਸ ਯੁੱਧ 'ਚ 2700 ਤੋਂ ਵਧ ਫੌਜੀ ਗਵਾ ਦਿੱਤੇ ਸਨ। ਪਾਕਿਸਤਾਨ ਨੂੰ 1965 ਅਤੇ 1971 ਦੀ ਲੜਾਈ ਤੋਂ ਵੀ ਜ਼ਿਆਦਾ ਨੁਕਸਾਨ ਹੋਇਆ ਸੀ। ਅੱਜ ਦਰਾਸ ਦੇ ਯੁੱਧ ਸਮਾਰਕ 'ਚ ਹਰ ਕਿਸੇ ਦੀ ਜ਼ੁਬਾਨ 'ਤੇ ਸਿਰਫ ਭਾਰਤ ਮਾਂ ਦੇ ਸਪੂਤ ਦੀ ਬਹਾਦਰੀ ਦੇ ਕਿੱਸੇ ਹਨ। ਹਾਲਾਤ ਬਦਲ ਗਏ ਹਨ, ਉੱਥੇ ਹੀ ਭਾਰਤ ਨੇ ਪਾਕਿਸਤਾਨ ਦੇ ਇਕ ਧੋਖੇ ਨਾਲ ਕਈ ਸਬਕ ਲਏ ਹਨ।
ਕਾਰਗਿਲ ਵਿਜੇ ਦਿਵਸ ਮਨਾਏਗੀ ਭਾਰਤੀ ਫੌਜ (ਪੜ੍ਹੋ 26 ਜੁਲਾਈ ਦੀਆਂ ਖਾਸ ਖਬਰਾਂ)
NEXT STORY