ਬੈਂਗਲੁਰੂ : ਕੋਰੋਨਾ ਵਾਇਰਸ ਫੈਲਣ ਦੇ ਮੱਦੇਨਜ਼ਰ ਕਿਸੇ ਵੀ ਸੰਕਟ ਨਾਲ ਨਜਿੱਠਣ ਦੀ ਤਿਆਰੀ ਦੇ ਤੌਰ 'ਤੇ ਕਰਨਾਟਕ ਸਰਕਾਰ ਨੇ ਜ਼ਿਲਾ ਪ੍ਰਸ਼ਾਸਨ ਨੂੰ ਸਮਾਜਿਕ ਕਲਿਆਣ ਵਿਭਾਗ ਦੇ ਤਹਿਤ ਆਉਣ ਵਾਲੇ ਰਿਹਾਇਸ਼ੀ ਸਕੂਲਾਂ ਅਤੇ ਹੌਸਟਲਜ਼ ਨੂੰ ਕੁਆਰੰਟੀਨ ਕੇਂਦਰ ਦੇ ਤੌਰ 'ਤੇ ਵਰਤੋਂ ਕਰਨ ਲਈ ਕਿਹਾ ਗਿਆ ਹੈ।
ਉਪ ਮੁੱਖ ਮੰਤਰੀ ਗੋਵਿੰਦ ਕਰਜੋਲ ਨੇ ਕਿਹਾ ਕਿ ਜ਼ਰੂਰਤ ਪੈਣ 'ਤੇ ਇਨ੍ਹਾਂ ਰਿਹਾਇਸ਼ੀ ਸਕੂਲਾਂ ਅਤੇ ਹੌਸਟਲਜ਼ ਨੂੰ ਜ਼ਿਲਾ ਪ੍ਰਸ਼ਾਸਨ ਬਿਨਾ ਕਿਸੇ ਹੋਰ ਲਾਗਤ ਦੇ ਕੁਆਰੰਟੀਨ ਕੇਂਦਰ ਵਿਚ ਬਦਲ ਸਕਦਾ ਹੈ। ਕਰਨਾਟਕ ਵਿਚ ਵੀਰਵਾਰ ਤਕ ਕੋਵਿਡ-19 ਦੇ 55 ਮਾਮਲੇ ਦਰਜ ਕੀਤੇ ਗਏ। ਇਨ੍ਹਾਂ ਵਿਚੋਂ 2 ਦੀ ਮੌਤ ਹੋ ਗਈ ਹੈ ਅਤੇ 3 ਲੋਕਾਂ ਨੂੰ ਹਸਪਤਾਲ ਵਿਚੋਂ ਛੁੱਟੀ ਦੇ ਦਿੱਤੀ ਗਈ ਹੈ। ਸਮਾਜਿਕ ਕਲਿਆਣ ਵਿਭਾਗ ਦੇ ਮੰਤਰੀ ਕਰਜੋਲ ਨੇ ਕਿਹਾ ਕਿ ਵਿਦਿਅਕ ਸੰਸਥਾਨਾਂ ਵਿਚ ਛੁੱਟੀ ਕਾਰਨ ਸਕੂਲਾਂ ਅਤੇ ਹੌਸਟਲਜ਼ ਵਿਚ ਕੋਈ ਵਿਦਿਆਰਥੀ ਨਹੀਂ ਆ ਰਿਹਾ ਹੈ ਅਤੇ ਇਨ੍ਹਾਂ ਦੀ ਕੁਆਰੰਟੀਨ ਕੇਂਦਰ ਦੇ ਤੌਰ ਵਰਤੋਂ ਕੀਤੀ ਜਾ ਸਕਦੀ ਹੈ। ਮੰਤਰੀ ਨੇ ਕਿਹਾ ਕਿ ਜ਼ਿਲੇ ਵਿਚ ਸਾਰੇ ਰਿਹਾਇਸ਼ੀ ਸਕੂਲਾਂ ਅਤੇ ਹੌਸਟਲਾਂ ਵਿਚ ਕਾਫੀ ਜਗ੍ਹਾ ਹੈ ਅਤੇ ਕਮਰੇ, ਰਸੋਈ, ਟਾਇਲਟ, ਲਾਈਬਰੇਰੀ ਵਰਗੀਆਂ ਸਾਰੀਆਂ ਸਹੂਲਤਾਂ ਹਨ। ਉਨ੍ਹਾਂ ਦੱਸਿਆ ਕਿ ਇਹ ਜ਼ਿਆਦਾਤਰ ਸੰਘਣੀ ਆਬਾਦੀ ਵਾਲੇ ਇਲਾਕਿਆਂ ਤੋਂ ਦੂਰ ਬਣੇ ਹੋਏ ਹਨ।
ਕੋਰੋਨਾ ਨੇ ਲਈ ਇਕ ਹੋਰ ਵਿਅਕਤੀ ਦੀ ਜਾਨ, ਦੇਸ਼ ਵਿਚ ਮਰਨ ਵਾਲਿਆਂ ਦੀ ਗਿਣਤੀ ਹੋਈ 18
NEXT STORY