ਨਵੀਂ ਦਿੱਲੀ— ਕਰਨਾਟਕ ਸਰਕਾਰ ਨੇ ਐਤਵਾਰ ਨੂੰ ਐਪ ਰਾਹੀਂ ਟੈਕਸੀ ਬੁਕਿੰਗ ਸੇਵਾ ਦੇਣ ਵਾਲੀ ਕੰਪਨੀ ਓਲਾ ਨੂੰ ਆਪਣੀ ਸੇਵਾ ਫਿਰ ਤੋਂ ਸ਼ੁਰੂ ਕਰਨ ਦੀ ਇਜਾਜ਼ਤ ਦੇ ਦਿੱਤੀ। ਕੰਪਨੀ ’ਤੇ ਬਿਨਾਂ ਮਨਜ਼ੂਰੀ ਦੇ ਬਾਈਕ ਟੈਕਸੀ ਸੇਵਾ ਚਲਾਉਣ ਨੂੰ ਲੈ ਕੇ 2 ਦਿਨ ਪਹਿਲਾਂ ਪਾਬੰਦੀ ਲਾਈ ਗਈ ਸੀ। ਕਰਨਾਟਕ ਦੇ ਸਮਾਜਿਕ ਕਲਿਆਣ ਮੰਤਰੀ ਪ੍ਰਿਯੰਕ ਖੜਗੇ ਨੇ ਟਵਿਟਰ ’ਤੇ ਇਹ ਜਾਣਕਾਰੀ ਦਿੰਦਿਆਂ ਕਿਹਾ ਕਿ ਓਲਾ ਕੈਬਸ ਅੱਜ ਤੋਂ ਆਪਣਾ ਕੰਮ ਪਹਿਲਾਂ ਵਾਂਗ ਕਰ ਸਕੇਗੀ। ਹਾਲਾਂਕਿ ਨਵੀਂ ਤਕਨੀਕ ਅਨੁਸਾਰ ਨਿਯਮ ਬਣਾਉਣ ਨੂੰ ਲੈ ਕੇ ਤੁਰੰਤ ਨੀਤੀਆਂ ਦੀ ਲੋੜ ਹੈ। ਨਾਲ ਹੀ ਉਦਯੋਗ ਨੂੰ ਵੀ ਨਵਤਬਦੀਲੀ ਲਈ ਨੀਤੀਆਂ ਤਿਆਰ ਕਰਨ ’ਚ ਮਦਦ ਨੂੰ ਲੈ ਕੇ ਨਾਲ ਮਿਲ ਕੇ ਕੰਮ ਕਰਨਾ ਚਾਹੀਦਾ ਹੈ। ਮੈਟ੍ਰਿਕਸ ਇੰਡੀਆ ਦੇ ਸੰਸਥਾਪਕ ਅਤੇ ਪ੍ਰਬੰਧ ਨਿਰਦੇਸ਼ਕ ਅਵਨੀਸ਼ ਬਜਾਜ ਨੇ ਕਿਹਾ, ‘‘ਮਾਮਲੇ ਦਾ ਹੱਲ ਜਿਸ ਰਫ਼ਤਾਰ ਨਾਲ ਕੀਤਾ ਗਿਆ ਹੈ, ਉਹ ਚੰਗਾ ਹੈ।
ਕੈਂਸਲ ਹੋ ਰਹੀਆਂ ਜੈੱਟ ਏਅਰਵੇਜ ਦੀਆਂ ਫਲਾਈਟਾਂ ਤੋਂ ਯਾਤਰੀ ਪਰੇਸ਼ਾਨ, ਚੁੱਕਣਾ ਪੈ ਰਿਹਾ ਭਾਰੀ ਨੁਕਸਾਨ
NEXT STORY