ਤੁਮਕੁਰੂ— ਕਰਨਾਟਕ ਦੇ ਤੁਮਕੁਰੂ 'ਚ ਕੁਨਿਗਲ ਨੇੜੇ ਸ਼ੁੱਕਰਵਾਰ ਤੜਕੇ 2 ਕਾਰਾਂ ਦਰਮਿਆਨ ਭਿਆਨਕ ਟੱਕਰ ਹੋ ਗਈ। ਇਸ ਹਾਦਸੇ 'ਚ 13 ਲੋਕਾਂ ਦੀ ਮੌਤ ਹੋ ਗਈ, ਜਦੋਂ ਕਿ 5 ਹੋਰ ਗੰਭੀਰ ਰੂਪ ਨਾਲ ਜ਼ਖਮੀ ਹੋ ਗਏ। ਪੁਲਸ ਨੇ ਇਹ ਜਾਣਕਾਰੀ ਦਿੱਤੀ। ਹਾਦਸੇ 'ਚ ਮਾਰੇ ਗਏ ਲੋਕਾਂ 'ਚ ਔਰਤਾਂ ਅਤੇ ਬੱਚੇ ਵੀ ਸ਼ਾਮਲ ਹਨ। ਪੁਲਸ ਨੇ ਦੱਸਿਆ ਕਿ 13 'ਚੋਂ 12 ਲੋਕਾਂ ਦੀ ਹਾਦਸੇ ਵਾਲੀ ਜਗ੍ਹਾ 'ਤੇ ਹੀ ਮੌਤ ਹੋ ਗਈ, ਜਦੋਂ ਕਿ ਇਕ ਬੱਚੇ ਦੀ ਮੌਤ ਹਸਪਤਾਲ 'ਚ ਹੋਈ। ਜ਼ਖਮੀਆਂ ਨੂੰ ਹਸਪਤਾਲ 'ਚ ਭਰਤੀ ਕਰਵਾਇਆ ਗਿਆ ਹੈ। ਮ੍ਰਿਤਕਾਂ 'ਚ 10 ਲੋਕ ਤਾਮਿਲਨਾਡੂ ਅਤੇ 3 ਬੈਂਗਲੁਰੂ ਦੇ ਸਨ। ਸਾਰੇ ਤੀਰਥਯਾਤਰੀ ਸਨ, ਜੋ ਕਰਨਾਟਕ ਦੇ ਧਾਰਮਿਕ ਸਥਾਨ ਜਾ ਰਹੇ ਸਨ।
ਪੁਲਸ ਨੇ ਦੱਸਿਆ ਕਿ ਮ੍ਰਿਤਕਾਂ 'ਚ 5 ਔਰਤਾਂ ਅਤੇ 2 ਬੱਚੇ ਸ਼ਾਮਲ ਹਨ। ਤੁਮਕੁਰੂ ਪੁਲਸ ਸੁਪਰਡੈਂਟ (ਐੱਸ.ਪੀ.) ਕੇ.ਵੀ ਕ੍ਰਿਸ਼ਨਾ ਨੇ ਦੱਸਿਆ,''13 ਲੋਕਾਂ ਦੀ ਮੌਤ ਹੋ ਗਈ। ਹਾਦਸਾ ਸ਼ੁੱਕਰਵਾਰ ਤੜਕੇ ਹੋਇਆ। ਇਕ ਕਾਰ ਸੜਕ ਦੇ ਡਿਵਾਈਡਰ ਨਾਲ ਟਕਰਾ ਗਈ ਅਤੇ ਦੂਜੀ ਕਾਰ ਉਸ ਨਾਲ ਟਕਰਾ ਗਈ।'' ਪੁਲਸ ਨੂੰ ਹਾਦਸੇ ਦੇ ਸ਼ਿਕਾਰ ਵਾਹਨਾਂ 'ਚੋਂ ਲਾਸ਼ਾਂ ਕੱਢਣ 'ਚ ਕਾਫ਼ੀ ਮਿਹਨਤ ਕਰਨੀ ਪਈ।
ਮੰਦਰ ਦੇ ਬਾਹਰ ਬੇਕਾਬੂ ਹੋਈ ਸਕੂਟੀ, ਸਿੱਧੇ ਨੰਦੀ ਕੋਲ ਆ ਡਿੱਗੀ ਔਰਤ
NEXT STORY