ਨਵੀਂ ਦਿੱਲੀ–ਸਾਬਕਾ ਕੇਂਦਰੀ ਮੰਤਰੀ ਪੀ. ਚਿਦਾਂਬਰਮ ਦੇ ਪੁੱਤਰ ਕਾਰਤੀ ਨੂੰ 20 ਤੋਂ 30 ਸਤੰਬਰ ਤਕ ਵਿਦੇਸ਼ ਜਾਣ ਦੀ ਅਾਗਿਅਾ ਮਿਲ ਗਈ ਹੈ। ਚੀਫ ਜਸਟਿਸ ਦੀਪਕ ਮਿਸ਼ਰਾ, ਜਸਟਿਸ ਏ. ਐੱਮ. ਖਾਨਵਿਲਕਰ ਅਤੇ ਡੀ. ਵਾਈ. ਚੰਦਰਚੂੜ ’ਤੇ ਅਾਧਾਰਿਤ ਬੈਂਚ ਨੇ ਕਾਰਤੀ ਨੂੰ ਇਸ ਸਬੰਧੀ ਅਾਗਿਅਾ ਦਿੱਤੀ।
ਐਨਫੋਰਸਮੈਂਟ ਡਾਇਰੈਕਟੋਰੇਟ ਨੇ ਕਾਰਤੀ ਨੂੰ ਵਿਦੇਸ਼ ਜਾਣ ਦੀ ਅਾਗਿਅਾ ਦੇਣ ਦਾ ਵਿਰੋਧ ਕੀਤਾ ਪਰ ਸੁਪਰੀਮ ਕੋਰਟ ਨੇ ਜੂਨੀਅਰ ਚਿਦਾਂਬਰਮ ਨੂੰ ਵਿਦੇਸ਼ ਜਾਣ ਦੀ ਅਾਗਿਅਾ ਦੇ ਦਿੱਤੀ। ਕਾਰਤੀ ਨੇ ਅਾਪਣੀ ਬੇਟੀ ਦੀ ਨਾਮਜ਼ਦਗੀ ਲਈ ਵਿਦੇਸ਼ ਜਾਣ ਦੀ ਅਾਗਿਅਾ ਮੰਗੀ ਸੀ।
ਅਗਸਤਾ ਵੈਸਟਲੈਂਡ ਮਾਮਲਾ : ਦੁਬਈ ਕੋਰਟ ਨੇ ਮਿਸ਼ੇਲ ਦੀ ਹਵਾਲਗੀ ਦਾ ਦਿੱਤਾ ਆਦੇਸ਼
NEXT STORY