ਜੰਮੂ – ਜੰਮੂ-ਕਸ਼ਮੀਰ ਵਿਚ ਕਸ਼ਮੀਰੀ ਪੰਡਿਤਾਂ ਨੇ ਆਪਣੀ ਗੁਆਚੀ ਪਛਾਣ ਅਤੇ ਅਧਿਕਾਰ ਵਾਪਸ ਹਾਸਲ ਕਰਨ ਲਈ ਲਗਾਤਾਰ ਸੰਘਰਸ਼ ਸ਼ੁਰੂ ਕਰਨ ਦਾ ਸੰਕਲਪ ਲਿਆ ਹੈ। ਫਿਰਕੇ ਦੇ ਮੈਂਬਰਾਂ ਨੂੰ 1989-1990 ਵਿਚ ਅੱਤਵਾਦ ਫੈਲਾਉਣ ’ਤੇ ਕਸ਼ਮੀਰ ਛੱਡਣਾ ਪਿਆ ਸੀ। ਇਹ ਸੰਕਲਪ ਇਥੇ ‘ਕਸ਼ਮੀਰ ਪੰਡਿਤਾਂ ਦੀ ਅਗਲੀ ਪੀੜ੍ਹੀ ਦਾ ਭਵਿੱਖ’ ਨਾਂ ਦੇ ਇਕ ਸੰਮੇਲਨ ਵਿਚ ਲਿਆ ਗਿਆ। ਸੰਮੇਲਨ ਦੇ ਆਯੋਜਕ ਯੂਥ ਆਲ ਇੰਡੀਆ ਕਸ਼ਮੀਰੀ ਸਮਾਜ (ਵਾਈ. ਏ. ਆਈ. ਕੇ. ਐੱਸ.) ਨੇ ਬਿਆਨ ਵਿਚ ਕਿਹਾ ਕਿ ਫਿਰਕੇ ਦੇ ਨੇਤਾਵਾਂ ਨੇ ਸੂਬੇ ਵਿਚ ਫਿਰਕੇ ਦੀ ਗੁਆਚੀ ਪਛਾਣ ਅਤੇ ਉਸ ਦੇ ਸਿਆਸੀ, ਸਮਾਜਿਕ, ਆਰਥਿਕ ਅਤੇ ਸੰਸਕ੍ਰਿਤਕ ਅਧਿਕਾਰਾਂ ਦੀ ਵਾਪਸੀ ਲਈ ਲਗਾਤਾਰ ਸੰਘਰਸ਼ ਸ਼ੁਰੂ ਕਰਨ ਦਾ ਸੰਕਲਪ ਲਿਆ ਹੈ।
ਹੁਣ ਵਿਅਕਤੀ ਨੂੰ ਉਸ ਦੇ ਕੰਮ ਨਾਲ ਜਾਣਿਆ ਜਾਂਦਾ ਹੈ ਨਾ ਕਿ ਬਾਪ ਦੇ ਨਾਂ ਨਾਲ : ਓਬਰਾਏ
NEXT STORY