ਸ਼੍ਰੀਨਗਰ— ਜੰਮੂ-ਕਸ਼ਮੀਰ ਪੁਲਸ ਨੇ ਸੋਸ਼ਲ ਮੀਡੀਆ 'ਤੇ ਇਕ ਵੀਡੀਓ ਵਾਇਰਲ ਹੋਣ ਮਗਰੋਂ ਤਕਰੀਬਨ 12 ਕਸ਼ਮੀਰੀ ਖਿਡਾਰੀਆਂ ਨੂੰ ਹਿਰਾਸਤ 'ਚ ਲਿਆ ਗਿਆ ਹੈ। ਦਰਅਸਲ ਇਨ੍ਹਾਂ ਖਿਡਾਰੀਆਂ ਨੇ 2 ਅਪ੍ਰੈਲ ਨੂੰ ਖੇਡੇ ਗਏ ਇਕ ਸਥਾਨਕ ਮੈਚ ਦੌਰਾਨ ਪਾਕਿਸਤਾਨੀ ਟੀਮ ਦੀ ਜਰਸੀ ਪਾਈ ਸੀ ਅਤੇ ਪਾਕਿਸਤਾਨ ਦਾ ਹੀ ਰਾਸ਼ਟਰੀ ਗੀਤ ਗਾਇਆ ਸੀ। ਇਕ ਪੁਲਸ ਅਧਿਕਾਰੀ ਨੇ ਦੱਸਿਆ ਕਿ ਇਨ੍ਹਾਂ ਖਿਡਾਰੀਆਂ ਨੂੰ ਪੁੱਛਗਿਛ ਲਈ ਹਿਰਾਸਤ 'ਚ ਲਿਆ ਗਿਆ ਹੈ। ਇਨ੍ਹਾਂ 12 ਖਿਡਾਰੀਆਂ ਨੂੰ ਬੁੱਧਵਾਰ ਦੀ ਰਾਤ ਉੱਤਰੀ ਕਸ਼ਮੀਰ ਦੇ ਗੰਦਰਬਲ ਜ਼ਿਲੇ ਤੋਂ ਹਿਰਾਸਤ 'ਚ ਲਿਆ ਗਿਆ।
ਮਿਲੀ ਜਾਣਕਾਰੀ ਮੁਤਾਬਕ, ਰਾਸ਼ਟਰੀ ਜਾਂਚ ਏਜੰਸੀ (ਐੱਨ. ਆਈ. ਏ.) ਦੀ ਇਕ ਟੀਮ ਵੀਰਵਾਰ ਨੂੰ ਇਸ ਪੂਰੇ ਮਾਮਲੇ ਦੀ ਜਾਂਚ ਲਈ ਸ਼੍ਰੀਨਗਰ ਰਵਾਨਾ ਹੋਵੇਗੀ। ਮਾਮਲੇ ਦੀ ਸ਼ੁਰੂਆਤੀ ਜਾਂਚ ਦੌਰਾਨ ਪਤਾ ਲੱਗਾ ਕਿ ਨੌਜਵਾਨਾਂ ਦਾ ਇਹ ਵੀਡੀਓ ਦੋ ਅਪ੍ਰੈਲ ਨੂੰ ਦੋ ਟੀਮਾਂ ਵਿਚਾਲੇ ਖੇਡੇ ਇਕ ਸਥਾਨਕ ਮੈਚ ਦੌਰਾਨ ਬਣਾਇਆ ਗਿਆ ਸੀ। ਤੁਹਾਨੂੰ ਦੱਸ ਦਈਏ ਕਿ ਉਸੇ ਦਿਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਸ਼ਰੀ-ਚੇਨਾਨੀ ਸੁਰੰਗ ਦਾ ਉਦਘਾਟਨ ਕਰਨ ਲਈ ਜੰਮੂ-ਕਸ਼ਮੀਰ ਆਏ ਸਨ। ਦੱਸਿਆ ਜਾ ਰਿਹਾ ਹੈ ਕਿ ਇਹ ਮੈਚ ਪ੍ਰਧਾਨ ਮੰਤਰੀ ਮੋਦੀ ਦਾ ਵਿਰੋਧ ਕਰਨ ਲਈ ਖੇਡਿਆ ਗਿਆ ਸੀ।
ਆਪਣੇ ਵਤਨ ਵਾਪਸ ਨਾ ਜਾਣ ਲਈ 2 ਭਰਾਵਾਂ ਨੇ ਲਗਾਈ ਗੁਹਾਰ
NEXT STORY