ਕੁਲਗਾਮ (ਵਾਰਤਾ)- ਕੁਲਗਾਮ ਪੁਲਸ ਨੇ ਬੁੱਧਵਾਰ ਨੂੰ ਭਾਰੀ ਬਰਫ਼ਬਾਰੀ ਦਰਮਿਆਨ ਫਸੀ ਗਰਭਵਤੀ ਔਰਤ ਨੂੰ ਹਸਪਤਾਲ ਪਹੁੰਚਾਇਆ। ਕੁਲਗਾਮ ਪੁਲਸ ਸਟੇਸ਼ਨ ਦੇ ਇਕ ਸੀਨੀਅਰ ਪੁਲਸ ਅਧਿਕਾਰੀ ਨੇ ਕਿਹਾ,''ਸਾਨੂੰ ਬਨਪੋਰਾ, ਕੁਲਗਾਮ ਤੋਂ ਇਕ ਫ਼ੋਨ ਆਇਆ, ਜਿਸ 'ਚ ਕਿਹਾ ਗਿਆ ਸੀ ਕਿ ਇਕ ਗਰਭਵਤੀ ਔਰਤ ਬਰਫ਼ ਦਰਮਿਆਨ ਫਸ ਗਈ ਸੀ ਅਤੇ ਉਸ ਦੇ ਪਰਿਵਾਰਕ ਮੈਂਬਰ ਉਸ ਨੂੰ ਹਸਪਤਾਲ ਲਿਜਾਉਣ 'ਚ ਅਸਮਰੱਥ ਸਨ। ਦਰਦ ਨਾਲ ਪੀੜਤ ਔਰਤ ਨੂੰ ਤੁਰੰਤ ਮੈਡੀਕਲ ਮਦਦ ਦੀ ਜ਼ਰੂਰਤ ਸੀ।''
ਪੁਲਸ ਸਟੇਸ਼ਨ ਕੁਲਗਾਮ ਦੇ ਪੁਲਸ ਅਧਿਕਾਰੀ ਤਿਲਸਣ ਭਰੀਆਂ ਸੜਕਾਂ ਵਿਚਾਲੇ ਮੌਕੇ 'ਤੇ ਪਹੁੰਚੇ। ਉਨ੍ਹਾਂ ਨੇ 2 ਕਿਲੋਮੀਟਰ ਪੈਦਲ ਤੁਰ ਕੇ ਔਰਤ ਨੂੰ ਹਸਪਤਾਲ ਪਹੁੰਚਾਉਣ 'ਚ ਮਦਦ ਕੀਤੀ। ਅਧਿਕਾਰੀ ਨੇ ਕਿਹਾ ਕਿ ਸਥਾਨਕ ਲੋਕਾਂ ਨੇ ਕੁਲਗਾਮ ਪੁਲਸ ਦੀਆਂ ਕੋਸ਼ਿਸ਼ਾਂ ਦੀ ਸ਼ਲਾਘਾ ਕੀਤੀ।
UP ਚੋਣਾਂ 2022 : ਪੋਲਿੰਗ ਬੂਥ ਦੂਰ ਹੈ ਪਰ ਜਾਣਾ ਜ਼ਰੂਰ ਹੈ, ਨਦੀ ਪਾਰ ਕਰ 350 ਪਿੰਡ ਵਾਸੀਆਂ ਨੇ ਪਾਈ ਵੋਟ
NEXT STORY