ਗੁਨਾ, (ਏਜੰਸੀ)-ਮੱਧ ਪ੍ਰਦੇਸ਼ ਦੇ ਗੁਨਾ ਜ਼ਿਲੇ ’ਚ ਇਕ ਔਰਤ ਦੀ ਮੌਤ ਤੋਂ ਬਾਅਦ ਉਸ ਦੇ ਪਰਿਵਾਰ ਵਾਲਿਆਂ ਨੂੰ ਸ਼ਨੀਵਾਰ ਨੂੰ ਜ਼ਿਲਾ ਹਸਪਤਾਲ ਦੀ ਮੋਰਚਰੀ ਦੇ ਬਾਹਰ ਖੁੱਲ੍ਹੀ ਜਗ੍ਹਾ ’ਤੇ ਅੰਤਿਮ ਸੰਸਕਾਰ ਤੋਂ ਪਹਿਲਾਂ ਦੇ ਰੀਤੀ-ਰਿਵਾਜ ਕਰਨੇ ਪਏ। ਦੋਸ਼ ਹੈ ਕਿ ਪਰਿਵਾਰ ਦੇ ਮਕਾਨ ਮਾਲਕ ਨੇ ਨਰਾਤਿਆਂ ’ਚ ਧਾਰਮਿਕ ਰਸਮਾਂ ਦਾ ਹਵਾਲਾ ਦੇ ਕੇ ਔਰਤ ਦੀ ਲਾਸ਼ ਕਿਰਾਏ ਦੇ ਮਕਾਨ ’ਚ ਲਿਜਾਣ ਤੋਂ ਰੋਕ ਦਿੱਤਾ ਸੀ। ਪੂਜਾ ਰਜਕ (31) ਲੰਬੇ ਸਮੇਂ ਤੋਂ ਕੈਂਸਰ ਤੋਂ ਪੀੜਤ ਸੀ। ਇਲਾਜ ਦੌਰਾਨ ਤਬੀਅਤ ਵਿਗੜਨ ’ਤੇ ਜ਼ਿਲਾ ਹਸਪਤਾਲ ’ਚ ਉਸ ਦੀ ਮੌਤ ਹੋ ਗਈ।
ਸ਼ਿਵਪੁਰੀ ਜ਼ਿਲੇ ਦੀ ਰਹਿਣ ਵਾਲੀ ਪੂਜਾ 4 ਸਾਲਾਂ ਤੋਂ ਆਪਣੇ ਮਾਤਾ-ਪਿਤਾ ਨਾਲ ਗੁਨਾ ਦੇ ਘੋਸੀਪੁਰਾ ਇਲਾਕੇ ’ਚ ਕਿਰਾਏ ਦੇ ਮਕਾਨ ’ਚ ਰਹਿ ਰਹੀ ਸੀ। ਪਰਿਵਾਰ ਦੀ ਪ੍ਰੇਸ਼ਾਨੀ ਨੂੰ ਦੇਖਦੇ ਹੋਏ ਸਮਾਜਿਕ ਕਾਰਕੁੰਨ ਪ੍ਰਮੋਦ ਭਾਰਗਵ ਅਤੇ ਗਊ-ਸੁਰੱਖਿਆ ਕਾਰਕੁੰਨ ਰਾਮ ਸਿੰਘ ਰਜਕ ਨੇ ਮਦਦ ਕੀਤੀ। ਉਨ੍ਹਾਂ ਦੀ ਸਹਾਇਤਾ ਨਾਲ ਹਸਪਤਾਲ ਦੀ ਮੋਰਚਰੀ ਨੇੜੇ ਖੁੱਲ੍ਹੇ ਕੰਪਲੈਕਸ ’ਚ ਔਰਤ ਦੇ ਅੰਤਿਮ ਸੰਸਕਾਰ ਤੋਂ ਪਹਿਲਾਂ ਕੀਤੇ ਜਾਣ ਵਾਲੇ ਰੀਤੀ-ਰਿਵਾਜ ਪੂਰੇ ਕੀਤੇ ਗਏ। ਇਸ ਤੋਂ ਬਾਅਦ ਲਾਸ਼ ਨੂੰ ਅੰਤਿਮ ਸੰਸਕਾਰ ਲਈ ਸ਼ਮਸ਼ਾਨਘਾਟ ਲਿਜਾਇਆ ਗਿਆ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt
ਦਿੱਲੀ ਪੁਲਸ ਦੀ ਬੇਰਹਿਮੀ ਨੇ ਸ਼ਰਮਨਾਕ ਹੱਦਾਂ ਪਾਰ ਕੀਤੀਆਂ : ਰਾਹੁਲ ਗਾਂਧੀ
NEXT STORY