ਪਲਵਲ—ਰਾਸ਼ਟਰੀ ਸੁਰੱਖਿਆ ਏਜੰਸੀ (ਐੱਨ.ਆਈ.ਏ.) ਦੀ ਜਾਂਚ 'ਚ ਵੱਡਾ ਖੁਲਾਸਾ ਹੋਇਆ ਹੈ। ਕਿਹਾ ਗਿਆ ਹੈ ਕਿ ਹਰਿਆਣਾ ਦੇ ਪਲਵਲ 'ਚ ਸਥਿਤ ਇਕ ਮਸਜਿਦ ਦੇ ਨਿਰਮਾਣ ਲਈ ਲਸ਼ਕਰ-ਏ-ਤੋਇਬਾ ਨੇ ਫੰਡ ਜਾਰੀ ਕੀਤਾ ਹੈ। ਇਸ ਮਸਜਿਦ ਦਾ ਨਾਮ ਖੁਲਾਫਾ-ਏ-ਰਸ਼ੀਦੀਨ ਹੈ।
ਐੱਨ.ਆਈ.ਏ. ਅਧਿਕਾਰੀਆਂ ਨੇ 3 ਅਕਤੂਬਰ ਨੂੰ ਜਾਂਚ ਕੀਤੀ ਸੀ। ਉਸਦੇ ਤਿੰਨ ਦਿਨ ਬਾਅਦ ਹੀ ਏਜੰਸੀ ਨੇ ਮਸਜਿਦ ਦੇ ਇਮਾਮ ਮੁਹੰਮਦ ਸਲਮਾਨ ਸਹਿਤ ਤਿੰਨ ਲੋਕਾਂ ਨੂੰ ਗ੍ਰਿਫਤਾਰ ਕੀਤਾ ਹੈ।
ਮਸਜਿਦ ਦੇ ਇਮਾਮ ਨੂੰ ਦੁਬਈ ਨਿਵਾਸੀ ਪਾਕਿਸਤਾਨੀ ਨਾਗਰਿਕ ਕਾਮਰਾਨ ਦੇ ਨਾਂ 'ਤੇ 70 ਲੱਖ ਦਾ ਚੈੱਕ ਮਿਲਿਆ ਸੀ। ਅਜਿਹਾ ਮੰਨਿਆ ਜਾ ਰਿਹਾ ਹੈ ਕਿ ਕਾਮਰਾਨ ਅੱਤਵਾਦੀ ਸੰਗਠਨ ਲਈ ਕੰਮ ਕਰਦਾ ਹੈ।
ਹਾਲਾਂਕਿ ਇਸ ਰਿਪੋਰਟ ਨੂੰ ਲੈ ਕੇ ਪਿੰਡ ਦੇ ਪ੍ਰਧਾਨ ਨੇ ਨਾਕਾਰਿਆ ਹੈ।
#Metoo ਦੇ ਦੋਸ਼ਾਂ 'ਚ ਘਿਰੇ ਅਕਬਰ ਦੇ ਅਸਤੀਫੇ ਦੀ ਮੰਗ ਨੂੰ ਲੈ ਕੇ ਕਾਂਗਰਸ ਦਾ ਪ੍ਰਦਰਸ਼ਨ, ਕਈ ਲੋਕ ਹਿਰਾਸਤ 'ਚ
NEXT STORY