ਸ਼੍ਰੀਨਗਰ— ਨਾਰਥ ਕਸ਼ਮੀਰ ਦੇ ਬਾਰਾਮੁੱਲਾ ਜ਼ਿਲੇ 'ਚ ਉੜੀ ਸੈਕਟਰ 'ਚ ਬੁੱਧਵਾਰ ਸਵੇਰੇ ਬਿਜਲੀ ਡਿੱਗਣ ਨਾਲ ਕਾਫੀ ਨੁਕਸਾਨ ਹੋਇਆ ਹੈ। ਬਿਜਲੀ ਬਾਬਾ ਫਰੀਦ ਦੀ ਦਰਗਾਹ 'ਚ ਡਿੱਗੀ, ਜਿਸ ਨਾਲ ਦਰਗਾਹ 'ਚ ਅੱਗ ਲੱਗ ਗਈ। ਇਸ ਦਰਗਾਹ ਦੀ ਮਾਨਿਅਤਾ ਐੈੱਲ.ਓ.ਸੀ. ਦੇ ਇਸ ਪਾਸੇ ਹੀ ਨਹੀਂ, ਬਲਕਿ ਦੂਜੇ ਪਾਸੇ ਦੇ ਲੋਕਾਂ 'ਚ ਵੀ ਹੈ।
ਦੱਸਣਾ ਚਾਹੁੰਦੇ ਹਾਂ ਕਿ ਇਸ ਹਾਦਸੇ ਨਾਲ ਦਰਗਾਹ ਅੰਦਰ ਕਾਫੀ ਨੁਕਸਾਨ ਹੋਇਆ ਪਰ ਜਾਨੀ ਨੁਕਸਾਨ ਹੋਣ ਦੀ ਕੋਈ ਖ਼ਬਰ ਨਹੀਂ ਹੈ। ਸਥਾਨਕ ਪ੍ਰਸ਼ਾਸ਼ਨ ਅਤੇ ਪੁਲਸ ਪਾਰਟੀ ਮੌਕੇ 'ਤੇ ਪਹੁੰਚ ਗਈ ਹੈ ਅਤੇ ਸਥਿਤੀ ਦਾ ਜਾਇਜ਼ਾ ਲਿਆ ਗਿਆ।
ਸੋਨੀਪਤ : ਲੈਕਚਰਾਰ ਦੀ ਹੱਤਿਆ ਕਰਨ ਵਾਲਾ ਮੁਲਜ਼ਮ ਗ੍ਰਿਫਤਾਰ, 4 ਵਜੇ ਪ੍ਰੈੱਸ ਕਾਨਫਰੰਸ
NEXT STORY