ਹਿਸਾਰ- ਹਰਿਆਣਾ ਦੇ ਹਿਸਾਰ ’ਚ ਐਤਵਾਰ ਰਾਤ 11:45 ਵਜੇ ਸ਼ਰਾਬ ਦੇ ਇਕ ਠੇਕੇਦਾਰ ਨਰੇਸ਼ (34) ਦਾ ਗੋਲੀ ਮਾਰ ਕੇ ਕਤਲ ਕਰ ਦਿੱਤਾ ਗਿਆ। ਉਸ ਦਾ ਇਕ ਦੋਸਤ ਧਰਮਬੀਰ ਜੋ ਜਾਨ ਬਚਾਉਣ ਲਈ ਦੌੜਿਆ, ਨੂੰ ਵੀ ਤਿੰਨ ਗੋਲੀਆਂ ਲੱਗੀਆਂ। ਉਸ ਦੀ ਹਾਲਤ ਗੰਭੀਰ ਹੈ।
ਘਟਨਾ ਕੈਮਰੀ ਰੋਡ ’ਤੇ ਬਾਕਸ ਕ੍ਰਿਕਟ ਮੈਦਾਨ ’ਚ ਵਾਪਰੀ। ਮੋਟਰਸਾਈਕਲ ’ਤੇ ਸਵਾਰ 3 ਨਕਾਬਪੋਸ਼ ਹਮਲਾਵਰਾਂ ਨੇ ਦੋਵਾਂ ’ਤੇ ਗੋਲੀਆਂ ਚਲਾਈਆਂ। ਨਰੇਸ਼ ਦੇ ਮੱਥੇ, ਛਾਤੀ ਅਤੇ ਹੱਥ ’ਚ ਤਿੰਨ ਗੋਲੀਆਂ ਲੱਗੀਆਂ, ਜਿਸ ਕਾਰਨ ਉਸ ਦੀ ਮੌਕੇ ’ਤੇ ਹੀ ਮੌਤ ਹੋ ਗਈ ਨਰੇਸ਼ ਹਰੀਤਾ ਪਿੰਡ ਦਾ ਰਹਿਣ ਵਾਲਾ ਸੀ। ਸ਼ਰਾਬ ਦਾ ਠੇਕਾ ਚਲਾਉਣ ਦੇ ਨਾਲ ਹੀ ਉਹ ਕ੍ਰਿਕਟ ਮੈਦਾਨ ’ਚ ਇਕ ਕੰਟੀਨ ਵੀ ਚਲਾਉਂਦਾ ਸੀ। ਉਸ ਵਿਰੁੱਧ ਕਤਲ, ਕਤਲ ਦੀ ਕੋਸ਼ਿਸ਼ ਤੇ ਅਸਲਾ ਐਕਟ ਦੇ ਕਈ ਮਾਮਲੇ ਦਰਜ ਸਨ।
ਘਟਨਾ ਸਮੇ ਉੱਥੇ ਲਗਭਗ 40 ਵਿਅਕਤੀ ਮੌਜੂਦ ਸਨ। ਥੋੜ੍ਹੀ ਦੇਰ ਪਹਿਲਾਂ ਉੱਥੇ ਇਕ ਕ੍ਰਿਕਟ ਮੈਚ ਹੋਇਆ ਸੀ। ਮੈਚ ਖਤਮ ਹੋਣ ਤੋਂ 20-25 ਮਿੰਟ ਬਾਅਦ ਫਾਇਰਿੰਗ ਹੋ ਗਈ। ਆਜ਼ਾਦ ਨਗਰ ਥਾਣੇ ਦੇ ਜਾਂਚ ਅਧਿਕਾਰੀ ਜੈਵੀਰ ਸਿੰਘ ਨੇ ਦੱਸਿਆ ਕਿ ਘਟਨਾ ਵਾਲੀ ਥਾਂ ਤੋਂ 15 ਖਾਲੀ ਕਾਰਤੂਸ ਮਿਲੇ। ਇਕ ਜ਼ਿੰਦਾ ਕਾਰਤੂਸ ਵੀ ਬਰਾਮਦ ਹੋਇਆ ਹੈ। ਪੁਲਸ ਦੀਆਂ ਟੀਮਾਂ ਮੁਲਜ਼ਮਾਂ ਨੂੰ ਫੜਨ ਲਈ ਸਰਗਰਮ ਹਨ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
'ਹਰ ਸੜਕ 'ਤੇ ਬਣਾਓ ਫੁੱਟਪਾਥ, 5 ਸ਼ਹਿਰਾਂ 'ਚ ਸ਼ੁਰੂ ਕਰੋ ਕੰਮ..!', ਸੁਪਰੀਮ ਕੋਰਟ ਦਾ ਕੇਂਦਰ ਨੂੰ ਹੁਕਮ
NEXT STORY