ਹਰਿਆਣਾ— ਹਰਿਆਣਾ ਵਿਚ ਪਿਛਲੇ 2 ਹਫਤਿਆਂ ਤੋਂ ਚੱਲ ਰਹੇ ਲਾਕਡਾਊਨ ਵਿਚਾਲੇ ਸ਼ਰਾਬ ਦੀ ਕਿੱਲਤ ਨਾਲ ਜੂਝ ਰਹੇ ਸ਼ਰਾਬੀਆਂ ਦੀ ਉਸ ਉਮੀਦ ਨੂੰ ਵੱਡਾ ਝਟਕਾ ਲੱਗਦਾ ਦਿਖਾਈ ਦੇ ਰਿਹਾ ਹੈ, ਜਿਸ ਦੇ ਤਹਿਤ ਅੰਦਾਜ਼ਾ ਲਾਇਆ ਜਾ ਰਿਹਾ ਸੀ ਕਿ 20 ਅਪ੍ਰੈਲ ਤੋਂ ਬਾਅਦ ਮਿਲਣ ਵਾਲੀ ਰਾਹਤ ਦੇ ਤਹਿਤ ਵੱਖ-ਵੱਖ ਚੀਜ਼ਾਂ ਲਈ ਛੋਟ ਦਿੱਤੇ ਜਾਣ ਦੇ ਨਾਲ-ਨਾਲ ਸ਼ਰਾਬ ਦੇ ਠੇਕੇ ਵੀ ਅਨਲਾਕ ਕੀਤੇ ਜਾ ਸਕਦੇ ਹਨ ਪਰ ਭਰੋਸੇਯੋਗ ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਹਰਿਆਣਾ ਵਿਚ ਜਦੋ ਤਕ ਕੋਰੋਨਾ ਵਾਇਰਸ 'ਤੇ ਪੂਰੀ ਤਰਾਂ ਬ੍ਰੇਕ ਨਹੀਂ ਲੱਗ ਜਾਂਦੀ ਤੇ ਸਥਿਤੀ ਪਹਿਲਾਂ ਦੀ ਤਰ੍ਹਾਂ ਆਮ ਨਹੀਂ ਹੋ ਜਾਂਦੀ ਤਦ ਤੱਕ ਹਰਿਆਣਾ ਸਰਕਾਰ ਸੂਬੇ ਵਿਚ ਸ਼ਰਾਬ ਦੇ ਠੇਕੇ ਕਦੇ ਨਹੀਂ ਖੋਲ੍ਹੇਗੀ। ਅਜਿਹਾ ਸਾਫ ਕਿਹਾ ਜਾ ਸਕਦਾ ਹੈ ਕਿ ਇਹ ਇਨ੍ਹਾਂ ਲੋਕਾਂ ਲਈ ਵੱਡਾ ਝਟਕਾ ਹੈ ਜਿਹੜੇ 20 ਅਪ੍ਰੈਲ ਤੋਂ ਬਾਅਦ ਸੰਭਾਵਿਤ ਰਾਹਤ ਦੇ ਤਹਿਤ ਦੇ ਠੇਕੇ ਖੁੱਲ੍ਹਣ ਦੀ ਉਮੀਦ ਲਾਈ ਬੈਠੇ ਸਨ।
ਜ਼ਿਕਰਯੋਗ ਹੈ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੋਂ ਬਾਅਦ ਮੁੱਖ ਮੰਤਰੀ ਮਨੋਹਰ ਲਾਲ ਖੱਟੜ ਵਲੋਂ ਵੀ ਆਪਣੇ ਸੰਬੋਧਨ ਵਿਚ ਕਿਹਾ ਗਿਆ ਸੀ ਕਿ ਜਿਨ੍ਹਾਂ ਖੇਤਰਾਂ ਵਿਚ ਕੋਰੋਨਾ ਵਾਇਰਸ ਦੀ ਸਥਿਤੀ ਕੰਟਰੋਲ ਵਿਚ ਹੋਵੇਗੀ, ਉਨ੍ਹਾਂ ਖੇਤਰਾਂ ਵਿਚ 20 ਅਪ੍ਰੈਲ ਤੋਂ ਬਾਅਦ ਸੰਭਾਵਿਤ ਕੁਝ ਸ਼ਰਤਾਂ ਦੇ ਨਾਲ ਕੁਝ ਵਰਗਾਂ ਨੂੰ ਕੰਮ ਕਰਨ ਲਈ ਰਾਹਤ ਪ੍ਰਦਾਨ ਕੀਤੀ ਜਾ ਸਕਦੀ ਹੈ ਤੇ ਜੇਕਰ ਉਨ੍ਹਾਂ ਖੇਤਰਾਂ ਵਿਚ ਵਾਇਰਸ ਦੇ ਨਵੇਂ ਮਾਮਲੇ ਸਾਹਣੇ ਆਏ ਤਾਂ ਉਨ੍ਹਾਂ ਖੇਤਰਾਂ ਵਿਚ ਪਹਿਲਾਂ ਦੀ ਤਰ੍ਹਾਂ ਪਾਬੰਦੀ ਲਾਈ ਜਾ ਸਕਦੀ ਹੈ। ਮੁੱਖ ਮੰਤਰੀ ਦੇ ਇਸ ਬਿਆਨ ਤੋਂ ਬਾਅਦ ਸ਼ਰਾਬੀਆਂ ਵਿਚ ਸ਼ਰਾਬ ਦੇ ਠੇਕੇ ਖੁੱਲ੍ਹਣ ਦੀ ਉਮੀਦ ਜਾਗ ਉੱਠੀ ਹਾਲਾਂਕਿ ਇਸ ਸ਼ੱਕ ਨੂੰ ਉਸ ਸਮੇਂ ਹੁਲਾਰਾ ਮਿਲਿਆ ਜਦੋਂ ਸ਼ਰਾਬ ਦੀਆਂ ਫੈਕਟਰੀਆਂ ਦੀਆਂ ਚਿਮਨੀਆਂ 'ਚੋਂ ਧੂੰਆਂ ਉੱਠਣ ਲੱਗਾ। ਹਾਲਾਂਕਿ ਇਸਦੇ ਪਿੱਛੇ ਸੂਬੇ ਦੇ ਉਪ ਮੁੱਖ ਮੰਤਰੀ ਦੁਸ਼ਯੰਤ ਚੌਟਾਲਾ ਨੇ ਇਹ ਤਰਕ ਦਿੱਤਾ ਸੀ ਕਿ ਸਿਹਤ ਵਿਭਾਗ ਦੀ ਮੰਗ 'ਤੇ ਸੈਨੇਟਾਈਜ਼ਰ ਬਣਾਉਣ ਦੀ ਅਲਕੋਹਲ ਦੇ ਇਸਤੇਮਾਲ ਲਈ ਸ਼ਰਾਬ ਦੀਆਂ ਫੈਕਟਰੀਆਂ ਵਿਚ ਕੰਮ ਸ਼ੁਰੂ ਕਰਵਾਇਆ ਗਿਆ ਪਰ ਕਿਆਸ ਹਰ ਕੋਈ ਆਪਣੇ-ਆਪਣੇ ਪੱਧਰ 'ਤੇ ਇਹ ਹੀ ਲਾ ਰਿਹਾ ਹੈ ਕਿ ਪ੍ਰਦੇਸ਼ ਸਰਕਾਰ ਜਲਦ ਹੀ ਸ਼ਰਾਬ ਦੀ ਵਿਕਰੀ 'ਤੇ ਲੱਗਾ 'ਲਾਕ' ਹਟਵਾ ਸਕਦੀ ਹੈ ਪਰ ਹੁਣ ਸਥਿਤੀ ਸਾਫ ਹੈ ਕਿ ਸਰਕਾਰ ਵਲੋਂ ਤਦ ਤਕ ਫੈਸਲਾ ਨਹੀਂ ਲਿਆ ਜਾਵੇਗਾ ਜਦੋਂ ਤਕ ਪ੍ਰਦੇਸ਼ ਵਿਚ ਕੋਰੋਨਾ ਦੇ ਮਾਮਲੇ ਪੂਰੀ ਤਰ੍ਹਾਂ ਖਤਮ ਨਹੀਂ ਹੋ ਜਾਂਦੇ।
ਜ਼ਿਕਰਯੋਗ ਹੈ ਕਿ ਹਰਿਆਣਾ ਦੇ 22 ਜ਼ਿਲ੍ਹਿਆਂ ਵਿਚੋਂ ਨੂੰਹ, ਫਰੀਦਾਬਾਦ, ਗੁਰੂਗ੍ਰਾਮ ਤੇ ਪਲਵਲ ਵਿਚ ਕੋਰੋਨਾ ਦੇ ਪਾਜ਼ੀਟਿਵ ਕੇਸਾਂ ਦੀ ਗਿਣਤੀ ਵੱਧ ਹੈ ਤੇ ਇਨ੍ਹਾਂ ਜ਼ਿਲ੍ਹਿਆਂ ਵਿਚ ਕਈ ਖੇਤਰ ਸੀਲ ਵੀ ਹਨ, ਅਜਿਹੇ 'ਚ ਸ਼ਰਾਬੀ ਕਿਆਸ ਲਾ ਰਹੇ ਹਨ ਕਿ ਇਨ੍ਹਾਂ ਜ਼ਿਲ੍ਹਿਆਂ ਨੂੰ ਛੱਡ ਕੇ ਹੋਰਨਾਂ ਜ਼ਿਲ੍ਹਿਆਂ ਵਿਚ 20 ਅਪ੍ਰੈਲ ਤੋਂ ਬਾਅਦ ਦੂਜੇ ਕਾਰੋਬਾਰ ਦੇ ਨਾਲ ਸ਼ਰਾਬ ਦੇ ਕਾਰੋਬਾਰ ਲਈ ਵੀ ਰਾਹਤ ਦਿੱਤੀ ਜਾ ਸਕਦੀ ਹੈ।
ਕੋਰੋਨਾ : ਗ੍ਰਹਿ ਮੰਤਰਾਲਾ ਨੇ ਭਾਰਤ 'ਚ ਫਸੇ ਸਾਰੇ ਵਿਦੇਸ਼ੀਆਂ ਦਾ ਵੀਜ਼ਾ 3 ਮਈ ਤਕ ਵਧਾਇਆ
NEXT STORY