ਨਵੀਂ ਦਿੱਲੀ— ਲੋਕ ਸਭਾ ਚੋਣ 2019 ਲਈ ਤਰੀਕਾਂ ਦੇ ਐਲਾਨ ਤੋਂ ਬਾਅਦ ਸਿਆਸੀ ਪਾਰਟੀਆਂ ਵੱਲੋਂ ਉਮੀਦਵਾਰਾਂ ਦੀ ਸੂਚੀ ਜਾਰੀ ਕਰਨ ਦਾ ਦੌਰ ਜਾਰੀ ਹੈ। ਇਸੇ ਕ੍ਰਮ 'ਚ ਮੰਗਲਵਾਰ ਨੂੰ ਕਾਂਗਰਸ ਪਾਰਟੀ ਨੇ ਇਕ ਹੋਰ ਸੂਚੀ ਜਾਰੀ ਕੀਤੀ ਹੈ। ਇਸ 'ਚ ਗੁਜਰਾਤ ਦੀਆਂ ਦੋ ਸੀਟਾਂ ਤੇ ਉੱਤਰ ਪ੍ਰਦੇਸ਼ ਦੀ ਇਕ ਸੀਟ ਲਈ ਉਮੀਦਵਾਰ ਦੇ ਨਾਂ ਦਾ ਐਲਾਨ ਕੀਤਾ ਗਿਆ ਹੈ।
ਰਾਮਪੁਰ ਸੀਟ ਤੋਂ ਸੰਜੇ ਕਪੁਰ ਹੋਣਗੇ ਕਾਂਗਰਸ ਲਈ ਉਮੀਦਵਾਰ
ਕਾਂਗਰਸ ਵੱਲੋਂ ਜਾਰੀ ਇਸ ਨਵੀਂ ਸੂਚੀ 'ਚ ਗੁਜਰਾਤ ਦੇ ਹਲਕੇ ਚੋਂ ਨਰੇਸ਼ ਐੱਨ ਮਹੇਸ਼ਵਰੀ ਤੇ ਗੁਜਰਾਤ ਦੀ ਨਵਸਾਰੀ ਲੋਕ ਸਭਾ ਸੀਟ ਤੋਂ ਧਰਮੇਸ਼ ਭਿਮਭਾਈ ਪਟੇਲ ਨੂੰ ਉਮੀਦਵਾਰ ਬਣਾਇਆ ਗਿਆ ਹੈ। ਉਥੇ ਹੀ ਉੱਤਰ ਪ੍ਰਦੇਸ਼ ਦੀ ਰਾਮਪੁਰ ਸੰਸਦੀ ਸੀਟ ਤੋਂ ਸੰਜੇ ਕਪੂਰ ਨੂੰ ਉਮੀਦਵਾਰ ਬਣਾਇਆ ਗਿਆ ਹੈ। ਇਸ ਤੋਂ ਪਹਿਲਾਂ ਕਾਂਗਰਸ ਨੇ ਸੋਮਵਾਰ ਨੂੰ ਪੱਛਮੀ ਬੰਗਾਲ ਤੇ ਮਹਾਰਾਸ਼ਟਰ 'ਚ ਲੋਕ ਸਭਾ ਦੀ 26 ਸੀਟਾਂ ਲਈ ਉਮੀਦਵਾਰ ਐਲਾਨ ਕੀਤੇ ਸਨ। ਜਿਨ੍ਹਾਂ 'ਚ ਸੰਜੇ ਨਿਰੂਪਮ ਦਾ ਹੈ ਜਿਨ੍ਹਾਂ ਨੂੰ ਮੁੰਬਈ ਸੀਟ ਤੋਂ ਟਿਕਟ ਦਿੱਤੀ ਗਈ ਹੈ।
ਸਪਾ ਤੇ ਬੀਜੇਪੀ ਨੇ ਵੀ ਉਤਾਰੇ ਉਮੀਦਵਾਰ
ਦੱਸ ਦਈਏ ਕਿ ਲੋਕ ਸਭਾ ਚੋਣ 'ਚ ਰਾਮਪੁਰ ਲੋਕ ਸਭਾ ਸੀਟ ਲਈ ਬੀਜੇਪੀ ਨੇ ਜਯਾਪ੍ਰਦਾ ਨੂੰ ਉਮੀਦਵਾਰ ਬਣਾਇਆ ਹੈ। ਦੱਸ ਦਈਏ ਕਿ ਜਯਾਪ੍ਰਦਾ ਮੰਗਲਵਾਰ ਨੂੰ ਹੀ ਬੀਜੇਪੀ 'ਚ ਸ਼ਾਮਲ ਹੋਈ ਹੈ। ਸ਼ਾਮਿਲ ਹੋਣ ਦੇ ਕੁਝ ਦੇਰ ਬਾਅਦ ਰਾਮਪੁਰ ਲੋਕ ਸਭਾ ਸੀਟ ਲਈ ਉਨਾਂ੍ਹ ਦੇ ਨਾਂ ਦਾ ਐਲਾਨ ਕੀਤਾ ਗਿਆ ਹੈ। ਜਦਕਿ ਸਪਾ ਬਸਪਾ ਗਠਜੋੜ ਵੱਲੋਂ ਆਜ਼ਮ ਖਾਨ ਚੋਣ ਮੈਦਾਨ 'ਚ ਹਨ। ਅਜਿਹੇ 'ਚ ਇਸ ਸੀਟ 'ਤੇ ਲੜਾਈ ਦਿਲਚਸਪ ਹੋ ਗਈ ਹੈ। ਕਿਉਂਕਿ ਜਯਾਪ੍ਰਦਾ ਪਹਿਲਾਂ ਸਮਾਜਵਾਦੀ ਪਾਰਟੀ ਦਾ ਹਿੱਸਾ ਰਹਿ ਚੁੱਕੀ ਹੈ ਪਰ ਹੁਣ ਉਹ ਆਜ਼ਮ ਖਾਨ ਖਿਲਾਫ ਰਾਮਪੁਰ ਸੀਟ ਤੋਂ ਚੋਣ ਮੈਦਾਨ 'ਚ ਹਨ।
ਮੇਨਕਾ ਗਾਂਧੀ ਦੇ ਕਰਨਾਲ ਸੀਟ ਤੋਂ ਚੋਣ ਲੜਨ ਦੀ ਚਰਚਾ 'ਤੇ ਰੋਕ
NEXT STORY