ਬਿਲਾਸਪੁਰਾ/ਨਵਾਂਸ਼ਹਿਰ (ਮੁਕੇਸ਼)— ਪੰਜਾਬ ਦੇ ਸੀਨੀਅਰ ਭਾਜਪਾ ਨੇਤਾ ਅਤੇ ਸਾਬਕਾ ਨਗਰ ਕੌਂਸਲ ਪ੍ਰਧਾਨ ਨੰਗਲ ਡੈਮ ਅਤੇ ਭਾਜਪਾ ਮੰਡਲ ਦੇ ਪ੍ਰਧਾਨ ਰਾਜੇਸ਼ ਚੌਧਰੀ ਨੇ ਕਾਂਗਰਸ 'ਤੇ ਜ਼ੁਬਾਨੀ ਹਮਲਾ ਬੋਲਿਆ ਹੈ। ਰਾਜੇਸ਼ ਚੌਧਰੀ ਨੇ ਕਿਹਾ ਕਿ ਮਨੀਸ਼ ਤਿਵਾੜੀ ਨੂੰ ਕਾਂਗਰਸ ਯੂ. ਪੀ. ਤੋਂ ਲੈ ਕੇ ਆਈ ਹੈ ਪਰ ਮੁਨੀਸ਼ ਤਿਵਾੜੀ ਪਹਿਲਾਂ ਹੀ ਲੁਧਿਆਣਾ ਤੋਂ ਬੁਰੀ ਤਰ੍ਹਾਂ ਨਾਲ ਫੇਲ ਹੋ ਚੁੱਕੇ ਹਨ ਅਤੇ ਇਸ ਵਾਰ ਵੀ ਪੰਜਾਬ ਦੀ ਜਨਤਾ ਉਨ੍ਹਾਂ ਨੂੰ ਪੂਰੀ ਤਰ੍ਹਾਂ ਨਿਕਾਰੇਗੀ। ਚੌਧਰੀ ਨੇ ਕਿਹਾ ਕਿ ਗੁਰੂ ਗੋਬਿੰਦ ਸਿੰਘ ਦੀ ਧਰਤੀ ਤੋਂ ਸ੍ਰੀ ਆਨੰਦਪੁਰ ਸਾਹਿਬ ਤੋਂ ਭਾਜਪਾ ਅਤੇ ਅਕਾਲੀ ਉਮੀਦਵਾਰ ਚੰਦੂਮਾਜਰਾ ਪਹਿਲਾਂ ਵੀ ਸੰਸਦ ਮੈਂਬਰ ਰਹਿ ਰਹੇ ਹਨ ਅਤੇ ਹੁਣ ਫਿਰ ਸੰਸਦ ਮੈਂਬਰ ਬਣਨ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਮੋਦੀ ਲਹਿਰ ਦਾ ਭਾਜਪਾ ਉਮੀਦਵਾਰਾਂ ਨੂੰ ਪੂਰਾ ਲਾਭ ਮਿਲ ਰਿਹਾ ਹੈ ਅਤੇ ਮੋਦੀ ਜੀ ਦੀ ਅਗਵਾਈ 'ਚ ਕੇਂਦਰ 'ਚ ਭਾਜਪਾ ਦੀ ਸਰਕਾਰ ਬਣਨ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਕਾਂਗਰਸ ਦੀ ਸਰਕਾਰ ਪੰਜਾਬ 'ਚ ਝੂਠ ਬੋਲ ਕੇ ਬਣੀ ਹੈ ਅਤੇ ਇਸ ਵਾਰ ਇਨ੍ਹਾਂ ਦਾ ਝੂਠ ਨਹੀਂ ਚੱਲੇਗਾ। ਪੰਜਾਬ 'ਚ ਭਾਜਪਾ ਅਤੇ ਅਕਾਲੀ ਗਠਜੋੜ ਜ਼ਿਆਦਾ ਸੀਟਾਂ ਜਿੱਤ ਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਹੱਥ ਮਜ਼ਬੂਤ ਕਰਨਗੇ।
ਇਲੈਕਸ਼ਨ ਡਾਇਰੀ : ਜਦੋਂ ਦੇਵੀ ਲਾਲ ਨੇ ਗਵਰਨਰ ਨੂੰ ਜੜ ਦਿੱਤਾ ਸੀ ਥੱਪੜ
NEXT STORY