ਕਲਕੱਤਾ— ਪੱਛਮੀ ਬੰਗਾਲ ਦੀ ਪੰਚਾਇਤ ਚੋਣਾਂ 'ਚ ਭਾਜਪਾ ਦਾ ਸ਼ਾਨਦਾਰ ਪ੍ਰਦਰਸ਼ਨ ਰਿਹਾ | ਇਸ ਤੋਂ ਉਤਸ਼ਾਹਿਤ ਭਾਜਪਾ ਹੁਣ 2019 'ਚ ਹੋਣ ਵਾਲੀਆਂ ਲੋਕਸਭਾ ਚੋਣਾਂ ਲਈ ਆਪਣਾ 'ਬਲਿਊਪਿ੍ੰਟ' ਪਾਰਟੀ ਪ੍ਰਧਾਨ ਅਮਿਤ ਸ਼ਾਹ ਨੂੰ ਸੌਾਪੇਗੀ | ਇਸ 'ਚ ਪਾਰਟੀ ਨੇ ਬੰਗਾਲ ਦੀਆਂ ਕੁੱਲ 42 ਸੀਟਾਂ 'ਚੋਂ 26 ਮੈਂਬਰੀ ਸੀਟਾਂ 'ਤੇ ਜਿੱਤ ਦਾ ਲਕਸ਼ ਰੱਖਿਆ ਹੈ | ਜੇਕਰ ਭਾਜਪਾ ਇੰਨੀਆਂ ਸੀਟਾਂ ਜਿੱਤੇਗੀ ਜਾਂ ਇਨ੍ਹਾਂ ਸੀਟਾਂ ਦੇ ਕਰੀਬ ਪਹੁੰਚਣ 'ਚ ਵੀ ਕਾਮਯਾਬ ਰਹਿੰਦੀ ਹੈ ਤਾਂ ਮਿਸ਼ਨ 2019 ਫਤਿਹ ਕਰਨ 'ਚ ਇਸ ਨੂੰ ਮਦਦ ਮਿਲੇਗੀ | ਨਾਲ ਹੀ ਟੀ.ਐੈੱਮ.ਸੀ. ਦੀ ਸੁਪਰੀਮੋ ਮਮਤਾ ਬੈਨਰਜ਼ੀ ਦੇ ਰਾਸ਼ਟਰੀ ਮੰਚ 'ਤੇ ਦਮਦਾਰ ਮੌਜ਼ੂਦਗੀ ਦੇ ਸੁਪਨੇ ਨੂੰ ਵੱਡਾ ਝਟਕਾ ਲੱਗੇਗਾ |
42 ਚੋਂ 26 ਸੀਟਾਂ 'ਤੇ ਜਿੱਤ ਦਾ ਲਕਸ਼
ਅਮਿਤ ਸ਼ਾਹ ਦਾ 27 ਜੂਨ ਤੋਂ ਪੱਛਮੀ ਬੰਗਾਲ ਦੇ ਦੋ ਦਿਨਾਂ ਦੌਰੇ 'ਤੇ ਆਉਣ ਦਾ ਪ੍ਰੋਗਰਾਮ ਹੈ | ਇਸ ਦੌਰਾਨ ਅਮਿਤ ਸ਼ਾਹ ਪ੍ਰਦੇਸ਼ ਦੇ ਨੇਤਾਵਾਂ ਨਾਲ ਭਾਜਪਾ ਦੀ ਰਾਜਨੀਤਿਕ ਰਣਨੀਤੀ 'ਤੇ ਚਰਚਾ ਕਰਨਗੇ | ਭਾਜਪਾ ਅਗਲੀ ਆਮ ਚੋਣਾਂ 'ਚ ਪੱਛਮੀ ਬੰਗਾਲ 'ਚ ਆਪਣੀਆਂ ਸੀਟਾਂ ਦੀ ਗਿਣਤੀ ਵਧਾਉਣ ਦੀ ਕੋਸ਼ਿਸ਼ 'ਚ ਹੈ | ਸ਼ਾਹ ਨੇ ਬੰਗਾਲ ਦੀਆਂ 42 ਲੋਕਸਭਾ ਸੀਟਾਂ ਚੋਂ 26 ਸੀਟਾਂ 'ਤੇ ਜਿੱਤਣ ਦਾ ਲਕਸ਼ ਰੱਖਿਆ ਹੈ | ਪਾਰਟੀ ਦੇ ਕੋਲ ਦੋ ਲੋਕਸਭਾ ਸੀਟਾਂ ਆਸਨਮੋਲ ਅਤੇ ਦਾਰਜਲਿੰਗ ਹਨ |
ਸਰਕਾਰ ਹੁਣ ਕਰਮਚਾਰੀਆਂ-ਮਜ਼ਦੂਰਾਂ ਨੂੰ ਖੁਸ਼ ਕਰਨ ਲਈ ਲਿਆਵੇਗੀ ਤਿੰਨ ਕਾਨੂੰਨ
NEXT STORY