ਚੇਨਈ— ਤਾਮਿਲਨਾਡੂ ਦੇ ਤਿਰੂਵੰਨਾਮਲਾਈ ਜ਼ਿਲੇ ਤੋਂ ਬੈਂਗਲੁਰੂ ਦੇ ਇਕ ਮੰਦਰ 'ਚ ਭਗਵਾਨ ਵਿਸ਼ਵਰੂਪ ਮਹਾਵਿਸ਼ਨੂੰ ਦੀ ਪੱਥਰ ਦੀ ਮੂਰਤੀ ਪਹੁੰਚਾਈ ਜਾਣੀ ਹੈ। ਇਸ ਲਈ ਲਗਾਤਾਰ 2 ਸਾਲਾਂ ਤੋਂ ਕਈ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ। ਇਸੇ ਕ੍ਰਮ 'ਚ ਪਿਛਲੇ ਦਿਨੀਂ 240 ਟਾਇਰਾਂ ਵਾਲੀ ਇਕ ਗੱਡੀ 'ਚ ਇਸ ਮੂਰਤੀ ਨੂੰ ਰੱਖਿਆ ਗਿਆ ਹੈ। ਤਾਜ਼ਾ ਜਾਣਕਾਰੀ ਅਨੁਸਾਰ ਪਿਛਲੇ ਤਿੰਨ ਦਿਨਾਂ 'ਚ ਇਹ ਮੂਰਤੀ ਸਿਰਫ 300 ਮੀਟਰ ਹੀ ਅੱਗੇ ਜਾ ਸਕੀ ਹੈ। ਤਿਰੂਵੰਨਾਮਲਾਈ ਦੇ ਕਲੈਕਟਰ ਕੇ.ਐੱਸ. ਕੰਡਾਸਾਮੀ ਨੇ ਕਿਹਾ,''ਭਗਵਾਨ ਵਿਸ਼ਨੂੰ ਦੀ ਇਸ ਮੂਰਤੀ ਨੂੰ ਸ਼ਿਫਟ ਕਰਨ 'ਚ ਕਰੀਬ 50 ਦਿਨ ਲੱਗਣਗੇ।'' ਕੰਦਸਾਮੀ ਨੇ ਸ਼ੁੱਕਰਵਾਰ ਨੂੰ ਮੌਕੇ 'ਤੇ ਜਾ ਕੇ ਨਿਰੀਖਣ ਕੀਤਾ ਅਤੇ ਮੰਦਰ ਪ੍ਰਸ਼ਸਾਨ ਨਾਲ ਗੱਲ ਵੀ ਕੀਤੀ। ਜ਼ਿਕਰਯੋਗ ਹੈ ਕਿ ਸਰਕਾਰ ਵੱਲੋਂ ਕੰਡਾਸਾਮੀ ਨੂੰ ਮੂਰਤੀ ਪਹੁੰਚਾਉਣ ਲਈ ਨੋਡਲ ਅਫ਼ਸਰ ਦੇ ਤੌਰ 'ਤੇ ਜ਼ਿੰਮੇਵਾਰੀ ਦਿੱਤੀ ਗਈ ਹੈ।
ਜ਼ਿਕਰਯੋਗ ਹੈ ਕਿ 64 ਫੁੱਟ ਉੱਚੀ ਇਸ ਮੂਰਤੀ ਨੂੰ ਜਿਵੇਂ ਹੀ 240 ਟਾਇਰਾਂ ਵਾਲੀ ਗੱਡੀ 'ਚ ਰੱਖਿਆ ਗਿਆ ਸੀ, ਉਸ ਦੇ ਪਹੀਏ ਬਾਰਸ਼ ਕਾਰਨ ਚਿੱਕੜ 'ਚ ਫਸ ਗਏ ਸਨ। ਢਿੱਲੀ ਮਿੱਟੀ 'ਚ ਬਜਰੀ ਭਰਨ ਤੋਂ ਬਾਅਦ ਇਸ ਨੂੰ ਬਾਹਰ ਕੱਢਿਆ ਜਾ ਸਕਿਆ। ਜ਼ਿਕਰਯੋਗ ਹੈ ਕਿ ਇਕ ਰਿਟਾਇਰਡ ਗਵਰਨਮੈਂਟ ਡਾਕਟਰ ਦਾ ਇਹ ਸੁਪਨਾ ਸੀ ਕਿ ਉਹ ਬੈਂਗਲੁਰੂ 'ਚ ਮੰਦਰ 'ਚ 108 ਫੁੱਟ ਉੱਚੀ ਵਿਸ਼ਵ ਰੂਪ ਮਹਾਵਿਸ਼ਨੂੰ ਦੀ ਮੂਰਤੀ ਸਥਾਪਤ ਕਰਵਾਏ, ਜਿਸ 'ਚ 11 ਅਵਤਾਰ, 22 ਹੱਥਾਂ ਦੇ ਨਾਲ ਹੀ 7 ਸਿਰ ਵਾਲੇ ਆਦਿਸ਼ੇਸ਼ ਯਾਨੀ ਨਾਗਰਾਜ ਹੋਣ। ਉਨ੍ਹਾਂ ਨੇ ਆਪਣੇ ਇਸ ਸੁਪਨੇ ਨੂੰ ਪੂਰਾ ਕਰਨ ਲਈ 5 ਸਾਲਾਂ ਤੱਕ ਸਖਤ ਮਿਹਨਤ ਕੀਤੀ ਸੀ।
ਮੁੰਬਈ ਹਵਾਈ ਅੱਡੇ ਨੇ ਆਪਣੇ ਨਾਂ ਕੀਤਾ ਨਵਾਂ ਰਿਕਾਰਡ
NEXT STORY