ਨਵੀਂ ਦਿੱਲੀ — ਭਾਰਤੀ ਪਾਸਪੋਰਟ 'ਤੇ ਕਮਲ ਦੇ ਨਿਸ਼ਾਨ ਨੂੰ ਲੈ ਕੇ ਬਵਾਲ ਮਚਿਆ ਹੋਇਆ ਹੈ। ਇਸ ਨੂੰ ਲੈ ਕੇ ਵਿਦੇਸ਼ ਮੰਤਰਾਲਾ ਨੇ ਸਫਾਈ ਦਿੱਤੀ ਹੈ। ਮੰਤਰਾਲਾ ਦਾ ਕਹਿਣਾ ਹੈ ਕਿ ਸੁਰੱਖਿਆ ਨੂੰ ਮਜ਼ਬੂਤ ਕਰਨ ਲਈ ਕਮਲ ਦਾ ਨਿਸ਼ਾਨ ਲਿਆਂਦਾ ਗਿਆ ਹੈ।
ਵਿਦੇਸ਼ ਮੰਤਰਾਲਾ ਦੇ ਬੁਲਾਰਾ ਰਵੀਸ਼ ਕੁਮਾਰ ਨੇ ਹੁਣ ਇਸ ਮਾਮਲੇ 'ਚ ਸਫਾਈ ਦਿੰਦੇ ਹੋਏ ਕਿਹਾ ਕਿ ਫਰਜ਼ੀ ਪਾਸਪੋਰਟ ਦੀ ਪਛਾਣ ਕਰਨ ਲਈ ਅਤੇ ਪਾਸਪੋਰਟ ਦੇ ਸਕਿਊਰਿਟੀ ਫੀਚਰਸ ਨੂੰ ਮਜ਼ਬੂਤ ਕਰਨ ਲਈ ਕਮਲ ਦਾ ਨਿਸ਼ਾਨ ਲਗਾਇਆ ਗਿਆ ਹੈ। ਨਾਲ ਹੀ ਉਨ੍ਹਾਂ ਕਿਹਾ ਕਿ ਕਮਲ ਸਾਡੇ ਰਾਸ਼ਟਰੀ ਫੁੱਲ ਦਾ ਪ੍ਰਤੀਕ ਹੈ।
ਰਵੀਸ਼ ਕੁਮਾਰ ਨੇ ਕਿਹਾ, 'ਕਮਲ ਤੋਂ ਇਲਾਵਾ ਵੀ ਕਈ ਸਾਰੇ ਨਿਸ਼ਾਨ ਹਨ। ਹੋਰ ਰਾਸ਼ਟਰੀ ਨਿਸ਼ਾਨਾਂ ਦਾ ਇਸਤੇਮਾਲ ਵੀ ਕੀਤਾ ਜਾਵੇਗਾ। ਇਨ੍ਹਾਂ 'ਚ ਉਨ੍ਹਾਂ ਨਿਸ਼ਾਨਾਂ ਦਾ ਇਸਤੇਮਾਲ ਹੋਵੇਗਾ ਜੋ ਕਿ ਭਾਰਤ ਨਾਲ ਜੁੜੇ ਹੋਏ ਹਨ। ਆਈ.ਸੀ.ਏ.ਓ. ਦੀ ਗਾਇਡ ਲਾਈਨ ਦੇ ਤਹਿਤ ਇਹ ਬਦਲਾਅ ਕੀਤਾ ਗਿਆ ਹੈ।'
ਲੋਕ ਸਭਾ 'ਚ ਉੱਠਿਆ ਮੁੱਦਾ
ਉਥੇ ਹੀ ਲੋਕ ਸਭਾ 'ਚ ਵੀ ਅੱਜ ਕਾਂਗਰਸ ਨੇ ਇਸ ਮੁੱਦੇ ਨੂੰ ਚੁੱਕਿਆ ਸੀ। ਦੱਸ ਦਈਏ ਕਿ ਕੇਰਲ ਦੇ ਕੋਢਿਕੋਡ 'ਚ ਕਮਲ ਦੇ ਨਿਸ਼ਾਨ ਵਾਲੇ ਪਾਸਪੋਰਟ ਵੰਡੇ ਜਾਣ ਦਾ ਮੁੱਦਾ ਕਾਂਗਰਸ ਸੰਸਦ ਐੱਮ.ਕੇ. ਰਾਘਵਨ ਨੇ ਲੋਕ ਸਭਾ 'ਚ ਜ਼ੀਰੋ ਆਵਰ ਦੌਰਾਨ ਚੁੱਕਿਆ ਸੀ। ਰਾਘਵਨ ਨੇ ਦੋਸ਼ ਲਗਾਇਆ ਕਿ ਇਹ ਸਰਕਾਰੀ ਸੰਸਥਾਵਾਂ ਦਾ ਭਗਵਾਕਰਣ ਕਰਨ ਦੀ ਕੋਸ਼ਿਸ਼ ਹੈ ਕਿਉਂਕਿ ਕਮਲ ਬੀਜੇਪੀ ਦਾ ਚੋਣ ਨਿਸ਼ਾਨ ਹੈ।
ਲਾਗੂ ਹੋਇਆ ਨਾਗਰਿਕਤਾ ਸੋਧ ਬਿੱਲ, ਰਾਸ਼ਟਰਪਤੀ ਕੋਵਿੰਦ ਨੇ ਦਿੱਤੀ ਮਨਜ਼ੂਰੀ
NEXT STORY