ਨਵੀਂ ਦਿੱਲੀ (ਏਜੰਸੀ)- ਹੋਂਡਾ ਕਾਰਜ਼ ਇੰਡੀਆ ਲਿਮਟਿਡ (HCIL) ਨੇ ਆਪਣੀ ਆਉਣ ਵਾਲੀ ਆਲ ਨਿਊ ਇਲੈਕਟ੍ਰਿਕ SUV ਨੂੰ 'Honda Alpha' ਨਾਮ ਦੇਣ ਦਾ ਐਲਾਨ ਕੀਤਾ ਹੈ। ਕੰਪਨੀ ਨੇ ਮੰਗਲਵਾਰ ਨੂੰ ਕਿਹਾ ਕਿ ਗ੍ਰੀਕ ਵਰਣਮਾਲਾ ਦੇ ਪਹਿਲੇ ਅੱਖਰ ਤੋਂ ਪ੍ਰੇਰਿਤ 'ਹੋਂਡਾ ਅਲਫਾ' ਨਾਮ ਗਾਹਕਾਂ ਦੇ ਜੀਵਨ 'ਚ ਇਕ ਨਵੀਂ ਸ਼ੁਰੂਆਤ ਦੇ ਪ੍ਰਤੀਕ ਵਜੋਂ ਚੁਣਿਆ ਗਿਆ ਹੈ। ਇਹ ਆਉਣ ਵਾਲਾ ਮਾਡਲ ਕੰਪਨੀ ਦੀ ਪਹਿਲੀ ਮੇਡ-ਇਨ-ਇੰਡੀਆ ਇਲੈਕਟ੍ਰਿਕ SUV ਹੋਵੇਗੀ, ਜੋ ਅਗਲੇ ਮਹੀਨੇ 2 ਦਸੰਬਰ ਨੂੰ ਲਾਂਚ ਹੋਣ ਵਾਲੀ ਹੈ।
ਹੋਂਡਾ ਕਾਰਜ਼ ਇੰਡੀਆ ਦੇ ਪ੍ਰਧਾਨ ਅਤੇ ਸੀਈਓ ਤੋਸ਼ੀਯੂਕੀ ਯਾਨਾਗੀਸਾਵਾ ਨੇ ਕਿਹਾ,"ਸਾਨੂੰ ਆਪਣੀ ਆਉਣ ਵਾਲੀ ਇਲੈਕਟ੍ਰਿਕ SUV ਦੇ ਅਧਿਕਾਰਤ ਨਾਂ ਵਜੋਂ 'ਹੋਂਡਾ ਅਲਫਾ' ਦੇ ਐਲਾਨ ਕਰਦੇ ਹੋਏ ਬਹੁਤ ਖੁਸ਼ੀ ਹੋ ਰਹੀ ਹੈ। ਹੋਂਡਾ ਅਲਫਾ ਭਾਰਤ 'ਚ ਸਾਡੇ ਗਾਹਕਾਂ ਲਈ ਉੱਨਤ ਇਲੈਕਟ੍ਰਿਕ ਗਤੀਸ਼ੀਲਤਾ ਲਿਆਉਣ ਦੀ ਸਾਡੀ ਇੱਛਾ ਨੂੰ ਦਰਸਾਉਂਦਾ ਹੈ। ਨਾਲ ਹੀ, ਇਹ ਉਹ ਗੁਣਵੱਤਾ, ਭਰੋਸੇਯੋਗਤਾ ਅਤੇ ਡਰਾਈਵਿੰਗ ਆਨੰਦ ਵੀ ਪ੍ਰਦਾਨ ਕਰੇਗਾ ਜਿਸ ਲਈ ਹੋਂਡਾ ਜਾਣੀ ਜਾਂਦੀ ਹੈ।" ਉਨ੍ਹਾਂ ਅੱਗੇ ਕਿਹਾ ਕਿ ਭਵਿੱਖ 'ਚ ਭਾਰਤ ਇਸ ਮਾਡਲ ਲਈ ਗਲੋਬਲ ਉਤਪਾਦਨ ਦਾ ਬੇਸ ਹੋਵੇਗਾ। ਇਹ ਹੋਂਡਾ ਦੇ ਇਲੈਕਟ੍ਰੀਫਿਕੇਸ਼ਨ ਦੇ ਸਫ਼ਰ 'ਚ ਇਕ ਮਹੱਤਵਪੂਰਨ ਕਦਮ ਹੈ ਅਤੇ ਭਾਰਤੀ ਬਾਜ਼ਾਰ ਪ੍ਰਤੀ ਕੰਪਨੀ ਦੀ ਮਜ਼ਬੂਤ ਵਚਨਬੱਧਤਾ ਨੂੰ ਦਰਸਾਉਂਦਾ ਹੈ।
ਹੋਂਡਾ ਅਲਫ਼ਾ ਦੇ ਐਲਾਨ ਦੇ ਨਾਲ ਹੀ ਹੋਂਡਾ ਕਾਰਜ਼ ਇੰਡੀਆ ਨੇ ਅਧਿਕਾਰਤ ਸੰਚਾਰ 'ਚ ਪਹਿਲੀ ਵਾਰ ਉਸ ਨਵੇਂ ਐੱਚ ਚਿੰਨ੍ਹ ਦੀ ਵਰਤੋਂ ਕੀਤੀ ਹੈ, ਜਿਸ ਨੂੰ Honda ਦੇ ਆਟੋਮੋਬਾਈਲ ਬਿਜ਼ਨੈੱਸ ਲਈ ਵਿਸ਼ਵ ਪੱਧਰ 'ਤੇ ਅਪਣਾਇਆ ਗਿਆ ਹੈ। ਹੋਂਡਾ ਆਟੋਮੋਬਾਈਲਜ਼ ਦੇ ਪ੍ਰਤੀਕ ਵਜੋਂ 1963 'ਚ ਪਹਿਲੀ ਵਾਰ ਅਪਣਾਏ ਜਾਣ ਤੋਂ ਬਾਅਦ H ਚਿੰਨ੍ਹ ਨੂੰ Honda ਦੇ ਆਟੋਮੋਬਾਈਲ ਉਤਪਾਦਾਂ ਅਤੇ ਵਪਾਰਕ ਗਤੀਵਿਧੀਆਂ ਲਈ ਵਰਤਿਆ ਜਾਂਦਾ ਰਿਹਾ ਹੈ। ਇਨ੍ਹਾਂ ਸਾਲਾਂ 'ਚ ਇਸ ਦੇ ਡਿਜ਼ਾਈਨ 'ਚ ਕਈ ਬਦਲਾਅ ਆਏ ਹਨ। Honda Alpha ਭਾਰਤ 'ਚ ਨਵਾਂ 'H' ਚਿੰਨ੍ਹ ਨੂੰ ਪ੍ਰਦਰਸ਼ਿਤ ਕਰਨ ਵਾਲਾ ਪਹਿਲਾ Honda ਮਾਡਲ ਹੋਵੇਗਾ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
ਦੀਵਾਲੀ 'ਤੇ ਕਰਮਚਾਰੀਆਂ ਦੀਆਂ ਛੁੱਟੀਆਂ ਰੱਦ ! ਫਾਇਰ ਵਿਭਾਗ ਦਾ ਵੱਡਾ ਫ਼ੈਸਲ, ਚੰਬਾ 'ਚ ਹਾਈ ਅਲਰਟ
NEXT STORY