ਮੱਧ ਪ੍ਰਦੇਸ਼: ਸ਼ਹਿਰ ਦੇ ਜ਼ਿਲਾ ਮੁੱਖ ਦਫਤਰ ਤੋਂ ਲਗਭਗ 50 ਕਿਲੋਮੀਟਰ ਦੂਰ ਜ਼ਿਲੇ ਦੇ ਬੈਰਾੜ ਥਾਣਾ ਖੇਤਰ ਦੇ ਇਕ ਪਿੰਡ 'ਚ ਸੋਮਵਾਰ ਨੂੰ 2 ਨਾਬਾਲਗਾ ਸਮੇਤ ਚਾਰ ਲੋਕਾਂ ਦੀ ਰੇਤ ਦਾ ਟਿੱਲਾ ਧੱਸਣ ਕਾਰਨ ਮੌਤ ਹੋ ਗਈ। ਬੈਰਾੜ ਪੁਲਸ ਥਾਣੇ ਦੇ ਇੰਚਾਰਜ ਅਲੋਕ ਸਿੰਘ ਭਦੌਰੀਆ ਨੇ ਦੱਸਿਆ ਕਿ ਪਿੰਡ ਮਾਰੋਰਾ ਖਾਲਸਾ ਨੇੜੇ ਕੋਪਰਾ ਰੇਤ ਦੀ ਖਾਨ 'ਤੇ ਨਜਾਇਜ਼ ਰੂਪ ਨਾਲ ਰੇਤ ਲਿਆਉਣ ਗਏ ਕੁੱਝ ਗ੍ਰਾਮੀਣ ਰੇਤ ਦਾ ਟਿੱਲਾ ਧੱਸਣ ਕਾਰਨ ਉਸ 'ਚ ਦੱਬ ਗਏ। ਇਸ ਕਾਰਨ ਚਾਰ ਲੋਕਾਂ ਦੀ ਘਟਨਾ ਸਥਾਨ 'ਤੇ ਦਮ ਘੁੱਟਣ ਕਾਰਨ ਮੌਤ ਹੋ ਗਈ। ਹਾਦਸੇ 'ਚ ਇਕ ਮਹਿਲਾ ਜ਼ਖਮੀ ਹੋਈ ਹੈ। ਭਦੌਰੀਆ ਨੇ ਦੱਸਿਆ ਕਿ ਮਰਨ ਵਾਲਿਆਂ ਦੀ ਪਛਾਣ ਸੁਦਾਮਾ ਗੋਸਵਾਮੀ (22), ਸ਼੍ਰੀਨਿਵਾਸ ਗੋਸਵਾਮੀ (20), ਨਿਤੀਸ਼ (10) ਤੇ ਕਿਸ਼ਨ ਗੋਸਵਾਮੀ (14) ਦੇ ਤੌਰ 'ਤੇ ਹੋਈ ਹੈ। ਉਨ੍ਹਾਂ ਦੱਸਿਆ ਕਿ ਚਾਰੇ ਮ੍ਰਿਤਕ ਆਪਸ 'ਚ ਰਿਸ਼ਤੇਦਾਰ ਹਨ। ਉਨ੍ਹਾਂ ਕਿਹਾ ਕਿ ਪੁਲਸ ਵਲੋਂ ਮਾਮਲਾ ਦਰਜ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।
PM ਮੋਦੀ ਖਿਲਾਫ ਅਪਮਾਨਜਨਕ ਟਿੱਪਣੀ ਕਰਨ 'ਤੇ ਰਾਂਚੀ ਦੀ ਅਦਾਲਤ ਵਲੋਂ ਰਾਹੁਲ ਨੂੰ ਸੰਮਨ ਜਾਰੀ
NEXT STORY