ਮੁਰੈਨਾ- ਮੱਧ ਪ੍ਰਦੇਸ਼ ਦੇ ਮੁਰੈਨਾ ਜ਼ਿਲੇ 'ਚ 55 ਸਾਲਾ ਇਕ ਟੀਚਰ ਵਲੋਂ ਆਪਣੀ 16 ਸਾਲਾ ਬੇਟੀ ਨਾਲ ਕਥਿਤ ਤੌਰ 'ਤੇ ਹੱਥ-ਪੈਰ ਬੰਨ੍ਹ ਕੇ ਰੇਪ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਮੁਰੈਨਾ ਜ਼ਿਲੇ ਦੇ ਪੋਰਸਾ ਕਸਬੇ 'ਚ ਵਾਪਰੀ ਇਸ ਘਟਨਾ 'ਚ ਇਸ ਟੀਚਰ ਦੀ ਪਤਨੀ ਵੀ ਦੋਸ਼ੀ ਦੀ ਮਦਦ ਕਰਦੀ ਸੀ। ਪੁਲਸ ਨੇ ਦੋਸ਼ੀ ਜੋੜੇ ਨੂੰ ਗ੍ਰਿਫਤਾਰ ਕਰ ਲਿਆ ਹੈ। ਪੁਲਸ ਅਧਿਕਾਰੀ ਅਵਨੀਸ਼ ਬੰਸਲ ਨੇ ਵੀਰਵਾਰ ਨੂੰ ਦੱਸਿਆ ਕਿ ਇਸ ਘਟਨਾ ਦੀ ਸ਼ੁਰੂਆਤੀ ਜਾਂਚ 'ਚ ਤੱਤ ਸਾਹਮਣੇ ਆਉਣ 'ਤੇ ਪੁਲਸ ਨੇ ਦੋਸ਼ੀ ਟੀਚਰ ਅਤੇ ਉਸ ਦੀ ਪਤਨੀ 'ਤੇ ਮਾਮਲਾ ਦਰਜ ਕਰ ਕੇ ਮੰਗਲਵਾਰ ਨੂੰ ਗ੍ਰਿਫਤਾਰ ਕਰ ਲਿਆ ਹੈ। ਉਨ੍ਹਾਂ ਨੇ ਕਿਹਾ ਕਿ ਬੁੱਧਵਾਰ ਨੂੰ ਪੀੜਤਾ ਅਤੇ ਉਸ ਦੇ ਦੋਸ਼ੀ ਪਿਤਾ ਦੋਹਾਂ ਦੀ ਮੈਡੀਕਲ ਜਾਂਚ ਵੀ ਕਰਵਾਈ ਗਈ ਹੈ। ਬੰਸਲ ਨੇ ਦੱਸਿਆ ਕਿ ਘਰੋਂ ਬਾਹਰ ਕਿਸੇ ਨੂੰ ਪਤਾ ਨਾ ਚੱਲੇ, ਇਸ ਲਈ ਇਸ ਜੋੜੇ ਨੇ ਪੀੜਤ ਬੇਟੀ ਨੂੰ ਘਰ 'ਚ ਹੀ ਕੈਦ ਕਰ ਦਿੱਤਾ ਸੀ। ਉਨ੍ਹਾਂ ਨੇ ਕਿਹਾ ਕਿ ਪਰੇਸ਼ਾਨ ਕੁੜੀ ਨੇ ਆਪਣੀ ਵਿਆਹੁਤਾ ਵੱਡੀ ਭੈਣ ਨੂੰ ਇਸ ਬਾਰੇ ਸੋਮਵਾਰ ਨੂੰ ਦੱਸਿਆ, ਜਿਸ ਤੋਂ ਬਾਅਦ ਵੱਡੀ ਭੈਣ ਨੇ ਇਸ ਦੀ ਸ਼ਿਕਾਇਤ ਚਾਈਲਡ ਹੈਲਪਲਾਈਨ 'ਤੇ ਕੀਤੀ। ਉੱਥੋਂ ਆਏ ਮੈਂਬਰਾਂ ਨੇ ਕੁੜੀ ਨੂੰ ਮੰਗਲਵਾਰ ਨੂੰ ਕੈਦ ਤੋਂ ਛੁਡਾ ਕੇ ਪੁਲਸ ਨੂੰ ਸੂਚਨਾ ਦਿੱਤੀ, ਜਿਸ ਤੋਂ ਬਾਅਦ ਪੁਲਸ ਨੇ ਪਤੀ-ਪਤਨੀ ਨੂੰ ਹਿਰਾਸਤ 'ਚ ਲੈ ਕੇ ਪੁੱਛ-ਗਿੱਛ ਕਰ ਕੇ ਗ੍ਰਿਫਤਾਰ ਕੀਤਾ।
ਬੰਸਲ ਨੇ ਦੱਸਿਆ ਕਿ ਪੀੜਤਾ ਨੇ ਆਪਣੀ ਸ਼ਿਕਾਇਤ 'ਚ ਕਿਹਾ ਹੈ ਕਿ ਉਸ ਦਾ ਟੀਚਰ ਪਿਤਾ ਉਸ ਨਾਲ 2 ਵਾਰ 26 ਮਾਰਚ ਅਤੇ 10 ਅਪ੍ਰੈਲ ਨੂੰ ਰੇਪ ਕਰ ਚੁੱਕਿਆ ਹੈ ਅਤੇ ਰੇਪ ਕਰਨ ਤੋਂ ਪਹਿਲਾਂ ਉਸ ਦੇ ਹੱਥ-ਪੈਰ ਬੰਨ੍ਹ ਦਿੱਤੇ ਗਏ ਸਨ। ਸ਼ਿਕਾਇਤ ਅਨੁਸਾਰ ਪੀੜਤ ਕੁੜੀ ਦੀ ਮਾਂ ਵੀ ਦੋਸ਼ੀ ਦੀ ਮਦਦ ਕਰਦੀ ਸੀ ਅਤੇ ਉਸ ਨੂੰ ਘਰ 'ਚ ਕੈਦ ਕਰ ਕੇ ਰੱਖਦੇ ਸਨ। ਉਨ੍ਹਾਂ ਨੇ ਕਿਹਾ ਕਿ ਪੀੜਤਾ ਨੇ ਦੱਸਿਆ ਕਿ ਰੇਪ ਦਾ ਵਿਰੋਧ ਕਰਨ 'ਤੇ ਦੋਸ਼ੀ ਉਸ ਨੂੰ ਨੰਗਾ ਕਰ ਦਿੰਦੇ ਸਨ ਅਤੇ ਕੁੱਟਮਾਰ ਕਰਦੇ ਸਨ। ਉਨ੍ਹਾਂ ਨੇ ਕਿਹਾ ਕਿ ਪੀੜਤਾ ਦੇ ਸਰੀਰ 'ਤੇ ਕੱਟਣ ਦੇ ਨਿਸ਼ਾਨ ਵੀ ਦਿਖਾਈ ਦੇ ਰਹੇ ਹਨ। ਇਸ ਬਾਰੇ ਮੁਰੈਨਾ ਕਲੈਕਟਰ ਪ੍ਰਿਯੰਕਾ ਦਾਸ ਨੇ ਕਿਹਾ,''ਟੀਚਰ ਵਲੋਂ ਆਪਣੀ ਹੀ ਬੇਟੀ ਨਾਲ ਰੇਪ ਕੀਤੇ ਜਾਣ ਦੀ ਘਟਨਾ ਸ਼ਰਮਨਾਕ ਹੈ।'' ਉਨ੍ਹਾਂ ਨੇ ਕਿਹਾ,''ਪ੍ਰਸ਼ਾਸਨ ਦੋਸ਼ੀ 'ਤੇ ਕਾਨੂੰਨੀ ਕਾਰਵਾਈ ਕਰਨ 'ਚ ਕੋਈ ਢਿੱਲ ਨਹੀਂ ਵਰਤੇਗਾ। ਨਿਯਮ ਅਨੁਸਾਰ ਟੀਚਰ ਨੂੰ ਜਲਦ ਮੁਅੱਤਲ ਕੀਤਾ ਜਾਵੇਗਾ, ਕਿਉਂਕਿ ਉਸ ਨੇ ਟੀਚਰ ਦੇ ਅਹੁਦੇ ਦੀ ਮਾਣ ਵਿਰੁੱਧ ਹਰਕਤ ਕੀਤੀ ਹੈ।''
ਪੰਜਾਬ ਤੋਂ ਪੈਦਲ ਹੀ ਆਪਣੇ ਘਰ ਜਾ ਰਹੇ ਮਜ਼ੂਦਰਾਂ ਨੂੰ ਬੱਸ ਨੇ ਕੁਚਲਿਆ, 6 ਦੀ ਮੌਤ
NEXT STORY