ਨਵੀਂ ਦਿੱਲੀ (ਭਾਸ਼ਾ)— ਸ਼੍ਰੀਲੰਕਾ ਦੇ ਪ੍ਰਧਾਨ ਮੰਤਰੀ ਨੇ ਨਮਾਮਿ ਗੰਗੇ ਦੀ ਪ੍ਰਸ਼ੰਸਾ ਕੀਤੀ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਆਪਣੇ ਹਮਰੁਤਬਾ ਮਹਿੰਦਾ ਰਾਜਪਕਸ਼ੇ ਨੂੰ ਕਿਹਾ ਕਿ ਗੰਗਾ ਨਦੀ ਭਾਰਤੀ ਸੱਭਿਅਤਾ, ਸਾਡੀ ਸੰਸਕ੍ਰਿਤੀ ਅਤੇ ਆਰਥਿਕ ਜੀਵਨ ਰੇਖਾ ਦੇ ਕੇਂਦਰ ਵਿਚ ਹੈ। ਰਾਜਪਕਸ਼ੇ ਵਲੋਂ ਵਾਰਾਣਸੀ ਦੀ ਆਪਣੀ ਯਾਤਰਾ ਬਾਰੇ ਕੀਤੇ ਪੋਸਟ ਦੇ ਜਵਾਬ 'ਚ ਮੋਦੀ ਨੇ ਇਹ ਟਵੀਟ ਕੀਤਾ। ਰਾਜਪਕਸ਼ੇ ਨੇ ਟਵੀਟ ਕੀਤਾ ਕਿ ਵਾਰਾਨਸੀ ਤੋਂ ਰਵਾਨਾ ਹੋਣ ਤੋਂ ਪਹਿਲਾਂ ਮੈਨੂੰ ਪਵਿੱਤਰ ਗੰਗਾ ਨਦੀ ਜਾਣ ਦਾ ਸਨਮਾਨ ਪ੍ਰਾਪਤ ਹੋਇਆ।
ਉਨ੍ਹਾਂ ਨੇ ਲਿਖਿਆ, ''ਮੈਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਨਮਾਮਿ ਗੰਗੇ ਕੋਸ਼ਿਸ਼ ਦੀ ਪ੍ਰਸ਼ੰਸਾ ਕਰਦਾ ਹਾਂ, ਸਿਰਫ ਇਸ ਲਈ ਨਹੀਂ ਕਿ ਇਸ ਦਾ ਅਧਿਆਤਮਿਕ ਅਤੇ ਸੰਸਕ੍ਰਿਤ ਮਹੱਤਵ ਹੈ, ਸਗੋਂ ਕਿ ਇਸ ਲਈ ਵੀ ਕਿਉਂਕਿ ਇਹ ਕਰੀਬ 40 ਫੀਸਦੀ ਭਾਰਤੀ ਆਬਾਦੀ ਨੂੰ ਸਮੇਟੇ ਹੋਏ ਵੀ ਹੈ। ਜਵਾਬ 'ਚ ਮੋਦੀ ਨੇ ਕਿਹਾ ਕਿ ਗੰਗਾ ਸਾਡੀ ਸੱਭਿਅਤਾ ਦੇ ਕੇਂਦਰ 'ਚ ਹੈ। ਉਨ੍ਹਾਂ ਨੇ ਟਵਿੱਟਰ 'ਤੇ ਲਿਖਿਆ ਕਿ ਮੈਨੂੰ ਖੁਸ਼ੀ ਹੈ ਕਿ ਤੁਸੀਂ ਵਾਰਾਨਸੀ ਵਿਚ ਸਮਾਂ ਬਤੀਤ ਕੀਤਾ ਅਤੇ ਗੰਗਾ ਵੀ ਗਏ। ਅਨੁਭਵ ਬਹੁਤ ਸ਼ਾਨਦਾਰ ਰਿਹਾ। ਨਮਾਮਿ ਗੰਗੇ ਪ੍ਰੋਗਰਾਮ ਗੰਗਾ ਨੂੰ ਸਾਫ-ਸੁਥਰਾ ਬਣਾਉਣ ਅਤੇ ਉਸ ਦੇ ਵਹਾਅ 'ਚ ਸੁਧਾਰ ਲਿਆਉਣ ਲਈ 2014 'ਚ ਸ਼ੁਰੂ ਕੀਤਾ ਗਿਆ ਸੀ।
ਗਾਰਗੀ ਕਾਲਜ ਮਾਮਲਾ: DCW ਨੇ ਪੁਲਸ ਅਤੇ ਕਾਲਜ ਪ੍ਰਸ਼ਾਸਨ ਨੂੰ ਭੇਜਿਆ ਨੋਟਿਸ
NEXT STORY