ਨਵੀਂ ਦਿੱਲੀ— ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਮੰਗਲਵਾਰ ਨੂੰ ਪੀ.ਐੱਮ. ਮੋਦੀ 'ਤੇ ਜੰਮ ਕੇ ਹਮਲਾ ਬੋਲਿਆ। ਮਮਤਾ ਨੇ ਕਿਹਾ ਕਿ ਉਨ੍ਹਾਂ ਦੀ ਪੀ.ਐੱਮ ਮੋਦੀ ਨੂੰ ਥੱਪੜ ਮਾਰਨ ਦਾ ਜੀਅ ਕਰਦਾ ਹੈ। ਮੈਂ ਅਜਿਹਾ ਝੂਠਾ ਪ੍ਰਧਾਨ ਮੰਤਰੀ ਨਹੀਂ ਦੇਖਿਆ ਹੈ। ਜਦੋਂ ਚੋਣ ਆਉਂਦੇ ਹਨ ਤਾਂ ਰਾਮ ਨਾਮ ਜਪਦੇ ਹਨ। ਮੋਦੀ ਸਰਕਾਰ 'ਤੇ ਜ਼ੋਰਦਾਰ ਹਮਲਾ ਬੋਲਦੇ ਹੋਏ ਮਮਤਾ ਬੈਨਰਜੀ ਨੇ ਕਿਹਾ, ''5 ਸਾਲ ਪਹਿਲਾਂ ਉਨ੍ਹਾਂ ਨੇ ਚੰਗੇ ਦਿਨਾਂ ਦੀ ਗੱਲ ਕੀਤੀ ਸੀ ਪਰ ਬਾਅਦ 'ਚ ਨੋਟਬੰਦੀ ਕਰ ਦਿੱਤੀ। ਉਹ ਸੰਵਿਧਾਨ ਵੀ ਬਦਲ ਦੇਣਗੇ।'' ਮਮਤਾ ਨੇ ਕਿਹਾ, ''ਮੈਂ ਬੀਜੇਪੀ ਦੇ ਨਾਅਰਿਆਂ 'ਚ ਵਿਸ਼ਵਾਸ ਨਹੀਂ ਰੱਖਦੀ। ਪੈਸਾ ਮੇਰੇ ਲਈ ਕੋਈ ਮਾਇਨੇ ਨਹੀਂ ਰੱਖਦਾ ਪਰ ਜਦੋਂ ਨਰਿੰਦਰ ਮੋਦੀ ਬੰਗਾਲ ਆ ਕੇ ਕਹਿੰਦੇ ਹਨ ਕਿ ਟੀ.ਐੱਮ.ਸੀ. ਲੁਟੇਰਿਆਂ ਨਾਲ ਭਰੀ ਪਈ ਹੈ ਤਾਂ ਮੈਨੂੰ ਉਨ੍ਹਾਂ ਨੂੰ ਥੱਪੜ ਮਾਰਨ ਦਾ ਮੰਨ ਹੋਇਆ।''
'ਭ੍ਰਿਸ਼ਟਾਚਾਰ ਨੰਬਰ 1' ਬਿਆਨ 'ਚ PM ਮੋਦੀ ਨੂੰ ਚੋਣ ਕਮਿਸ਼ਨ ਤੋਂ ਕਲੀਨ ਚਿੱਟ
NEXT STORY