ਨਵੀਂ ਦਿੱਲੀ: ਲੋਕ ਸਭਾ ਚੋਣਾਂ 'ਚ ਤ੍ਰਿਣਮੂਲ ਕਾਂਗਰਸ (ਟੀ. ਐੱਮ. ਸੀ.) ਨੂੰ ਮਿਲੀ ਹਾਰ ਤੋਂ ਬਾਅਦ ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਬਹੁਤ ਪ੍ਰੇਸ਼ਾਨ ਹੈ। ਉਨ੍ਹਾਂ ਨੇ ਚੋਣ ਨਤੀਜਿਆਂ ਤੋਂ ਬਾਅਦ ਕਈ ਅਜਿਹੇ ਵਿਵਾਦ ਵਾਲੇ ਬਿਆਨ ਦਿੱਤੇ ਜਿਸ ਨਾਲ ਉਨ੍ਹਾਂ ਦੀ ਪਾਰਟੀ ਨੂੰ ਨੁਕਸਾਨ ਹੋਇਆ, ਜਿਸ ਦਾ ਉਨ੍ਹਾਂ ਨੇ ਗਠਨ ਕੀਤਾ ਸੀ। ਮਮਤਾ ਦੀਆਂ ਸਾਰੀਆਂ ਸਮੱਸਿਆਵਾਂ ਉਨ੍ਹਾਂ ਦੇ ਖਿੱਲਰੇ ਸੰਗਠਨ ਦੇ ਮਾਮਲੇ ਤੋਂ ਉਪਜੀਆਂ ਹਨ। ਆਮ ਚੋਣਾਂ ਦੇ ਨਤੀਜਿਆਂ ਦੇ ਇਕ ਹਫਤੇ ਬਾਅਦ ਮਈ ਮਹੀਨੇ ਦੇ ਅੰਤਿਮ ਵੀਰਵਾਰ ਨੂੰ ਮਮਤਾ ਨੇ ਜਨਤਕ ਤੌਰ 'ਤੇ ਇਹ ਗੱਲ ਸਵੀਕਾਰ ਕੀਤੀ ਹੈ।
ਉਨ੍ਹਾਂ ਨੇ ਕਿਹਾ ਕਿ ਅੱਜ ਤਕ ਮੈਂ ਤ੍ਰਿਣਮੂਲ ਕਾਂਗਰਸ ਦੀ ਟ੍ਰੇਡ ਯੂਨੀਅਨਾਂ ਨੂੰ ਉਚਿਤ ਰੂਪ ਨਾਲ ਕੰਮ ਕਰਨ ਦੀ ਆਗਿਆ ਨਹੀਂ ਦਿੱਤੀ ਤਾਂ ਕਿ ਉਦਯੋਗ ਕੰਮ ਕਰ ਸਕੇ, ਹੁਣ ਮੈਂ ਟਰੇਡ ਯੂਨੀਅਨਾਂ ਨੂੰ ਮਜ਼ਬੂਤ ਕਰਾਂਗੀ। ਉਨ੍ਹਾਂ ਨੇ ਆਪਣੇ ਕਲਿਆਣਕਾਰੀ ਤੇ ਸ਼ਰਤਾਂ ਸਣੇ ਨਕਦੀ ਟਰਾਂਸਫਰ ਯੋਜਨਾਵਾਂ ਦਾ ਉਲੇਖ ਕੀਤਾ। ਜਿਨ੍ਹਾਂ ਦੀ ਗਿਣਤੀ 4 ਦਰਜਨ ਦੇ ਲਗਭਗ ਹੈ ਤੇ ਇਸੇ ਤਰ੍ਹਾਂ ਦੀ ਦਲੀਲ ਦਿੰਦੇ ਹੋਏ ਸਵੀਕਾਰ ਕੀਤਾ ਕਿ ਉਨ੍ਹਾਂ ਨੇ 1998 'ਚ ਸਥਾਪਤ ਆਪਣੇ ਸੰਗਠਨ ਨੂੰ ਪੂਰਾ ਸਮਾਂ ਨਹੀਂ ਦਿੱਤਾ। ਉਨ੍ਹਾਂ ਦੇ ਸਹਿਯੋਗੀਆਂ ਦੀ ਦਲੀਲ ਹੈ ਕਿ ਮਮਤਾ ਨੇ ਗਲਤੀ ਕੀਤੀ ਕਿਉਂਕਿ ਸਾਰੀਆਂ ਸਮੱਸਿਆਵਾਂ ਖਿੱਲਰੇ ਸੰਗਠਨ ਦੇ ਮਾਮਲੇ ਤੋਂ ਉਪਜੀਆਂ ਹਨ। ਮੁੱਖ ਮੰਤਰੀ ਦੇ ਇਕ ਕਰੀਬੀ ਜ਼ਿਲਾ ਮੈਜਿਸਟਰੇਟ ਨੇ ਦੱਸਿਆ ਕਿ ਸਰਕਾਰ ਦੀ ਕਾਰਗੁਜ਼ਾਰੀ ਨੂੰ ਬੜ੍ਹਾਵਾ ਦੇਣ ਲਈ ਪਾਰਟੀ ਨੂੰ ਕਮਜ਼ੋਰ ਕਰਨਾ ਗਲਤੀ ਹੋ ਸਕਦੀ ਹੈ। ਜ਼ਿਲਾ ਮੈਜਿਸਟਰੇਟ ਨੇ ਕਿਹਾ ਕਿ ਮਾਕਪਾ ਨੇ ਸਥਾਨਕ ਕਮੇਟੀਆਂ ਜਾਂ ਗ੍ਰਾਮ ਪੰਚਾਇਤਾਂ ਰਾਹੀਂ ਸੇਵਾਵਾਂ ਨੂੰ ਸੰਚਾਲਿਤ ਕੀਤਾ ਸੀ, ਜੋ ਕਿ ਰੋਜ਼ਾਨਾ ਜੀਵਨ 'ਚ ਪਾਰਟੀ ਦੀ ਪ੍ਰਸੰਗਿਕਤਾ ਨੂੰ ਰੇਖਾਂਕਿਤ ਕਰਦਾ ਹੈ।
ਟੀ. ਐੱਮ. ਸੀ. ਦੇ ਮਾਮਲੇ 'ਚ ਪਾਰਟੀ ਦੀ ਜਗ੍ਹਾ ਪ੍ਰਸ਼ਾਸਨ ਨੂੰ ਤਰਜੀਹ ਦਿੱਤੀ ਗਈ। ਅੱਜ ਇਕ ਵਿਅਕਤੀ ਸ਼ਰਤਾਂ ਨਾਲ ਨਕਦੀ ਟਰਾਂਸਫਰ ਯੋਜਨਾਵਾਂ ਨੂੰ ਪ੍ਰਾਪਤ ਕਰਨ ਲਈ ਪਾਰਟੀ ਦਫਤਰ ਦੇ ਚੱਕਰ ਲਾਉਣ ਦੀ ਜ਼ਰੂਰਤ ਮਹਿਸੂਸ ਨਹੀਂ ਕਰਦਾ। ਜ਼ਿਲਾ ਮੈਜਿਸਟਰੇਟ ਨੇ ਕਿਹਾ ਕਿ ਉਕਤ ਵਿਅਕਤੀ ਸਰਕਾਰੀ ਅਧਿਕਾਰੀਆਂ ਨਾਲ ਮਿਲ ਸਕਦਾ ਹੈ, ਜੋ ਇਸ ਰਾਸ਼ੀ ਦੀ ਵੰਡ 'ਚ ਤਾਲਮੇਲ ਕਰਦੇ ਹਨ। ਇਸ ਵੱਡੇ ਪੈਮਾਨੇ 'ਤੇ ਸੁਧਾਰ ਸੇਵਾ ਵੰਡ ਨੇ ਸੰਯੁਕਤ ਰਾਸ਼ਟਰੀ ਜਿਹੀ ਨਿਰਪੱਖ ਅੰਤਰਰਾਸ਼ਟਰੀ ਏਜੰਸੀਆਂ ਨੂੰ ਸੰਕੇਤ ਦਿੱਤਾ ਕਿ ਕੰਮ ਚੰਗਾ ਹੈ ਪਰ ਇਸ ਨਾਲ ਪਾਰਟੀ ਕਮਜ਼ੋਰ ਹੋਈ ਹੈ। ਟੀ. ਐੱਮ. ਸੀ. ਨੂੰ ਸਮਰਪਿਤ ਇਕ ਵਰਕਰ ਮੁਮਤਾਜ਼ ਬੇਗਮ ਨੇ ਸਪੱਸ਼ਟ ਕੀਤਾ ਕਿ ਕਿਵੇਂ ਮੁਫਤ ਸੇਵਾਵਾਂ ਦੇਣ ਨਾਲ ਪਾਰਟੀ ਕਮਜ਼ੋਰ ਹੋਈ ਹੈ। ਇਹ ਲਾਭ ਜੀ. ਪੀ. ਮੈਂਬਰਾਂ ਵਲੋਂ ਉਪਲੱਬਧ ਨਹੀਂ ਕਰਵਾਏ ਗਏ ਜੋ ਪਾਰਟੀ ਤੋਂ ਅਤੇ ਚੋਣ ਦੇ ਮਾਰਸ਼ਲ ਨਾਲ ਸੰਬੰਧਤ ਹਨ ਪਰ ਸਰਕਾਰੀ ਅਧਿਕਾਰੀਆਂ ਵਲੋਂ ਪਾਰਟੀ ਦੀਆਂ ਸੰਗਠਨ ਚੋਣਾਂ ਨਹੀਂ ਕਰਵਾਈਆਂ ਗਈਆਂ। ਬੇਗਮ ਕੂਚ ਵਿਹਾਰ ਜ਼ਿਲੇ ਵਿਚ ਨਿਯੁਕਤ ਜੀ. ਪੀ. ਦੀ ਟੀ. ਐੱਮ. ਸੀ. ਮੁਖੀ ਹੈ। 49 ਸਾਲਾ ਬੇਗਮ ਨੇ ਦਲੀਲ ਦਿੱਤੀ ਕਿ ਜਦ ਇਕ ਸਰਕਾਰੀ ਅਧਿਕਾਰੀ ਲੋਕਾਂ ਨੂੰ ਲਾਭ ਦੀ ਰਾਸ਼ੀ ਦਿੰਦਾ ਹੈ ਤਾਂ ਵੋਟਰ ਮਹਿਸੂਸ ਕਰਦੇ ਹਨ ਕਿ ਇਹ ਸਰਕਾਰੀ ਯੋਜਨਾ ਹੈ ਅਤੇ ਉਨ੍ਹਾਂ ਨੂੰ ਬਿਨਾਂ ਸ਼ਰਤ ਇਸ ਨੂੰ ਸਵੀਕਾਰ ਕਰਨ ਦਾ ਅਧਿਕਾਰ ਹੈ।
ਵਿਦੇਸ਼ ਮੰਤਰੀ ਜੈਸ਼ੰਕਰ ਨੂੰ ਮਿਲੇਗਾ ਮਨੋਜ ਸਿਨਹਾ ਦਾ ਤੁਗਲਕ ਰੋਡ ਸਥਿਤ ਰਿਹਾਇਸ਼
NEXT STORY