ਮੰਡੀ—ਹਿਮਾਚਲ ਪ੍ਰਦੇਸ਼ ਦੇ ਮੰਡੀ ਜ਼ਿਲੇ 'ਚ ਇੱਕ ਮਕਾਨ ਡਿੱਗਣ ਕਾਰਨ ਵੱਡਾ ਹਾਦਸਾ ਵਾਪਰ ਗਿਆ। ਹਾਦਸੇ ਦੌਰਾਨ 7 ਮਜ਼ਦੂਰ ਮਲਬੇ ਹੇਠਾ ਦੱਬ ਗਏ। ਮਿਲੀ ਜਾਣਕਾਰੀ ਮੁਤਾਬਕ ਇੱਥੋਂ ਦੇ ਦਰੰਗ ਵਿਧਾਨਸਭਾ ਖੇਤਰ ਦੇ ਭਾਜਪਾ ਵਿਧਾਇਕ ਜਵਾਹਰ ਠਾਕੁਰ ਦੇ ਭਰਾ ਓਮ ਪ੍ਰਕਾਸ਼ ਦਾ ਪੁਰਾਣਾ ਮਕਾਨ ਭਾਰੀ ਬਾਰਿਸ਼ ਕਾਰਨ ਡਿੱਗ ਪਿਆ। ਮਲਬੇ ਹੇਠਾਂ ਦੱਬੇ ਮਜ਼ਦੂਰਾਂ ਨੂੰ ਮੌਕੇ 'ਤੇ ਰੈਸਕਿਊ ਕਰਕੇ ਬਾਹਰ ਕੱਢਿਆ ਗਿਆ ਅਤੇ ਹਸਪਤਾਲ 'ਚ ਪਹੁੰਚਾਇਆ ਗਿਆ। ਡਾਕਟਰਾਂ ਮੁਤਾਬਕ ਸਾਰੇ ਮਜ਼ਦੂਰਾਂ ਦੀ ਹਾਲਤ ਖਤਰੇ ਤੋਂ ਬਾਹਰ ਦੱਸੀ ਜਾ ਰਹੀ ਹੈ।
ਦੱਸਣਯੋਗ ਹੈ ਕਿ ਵਿਧਾਇਕ ਜਵਾਹਰ ਲਾਲ ਠਾਕੁਰ ਦੇ ਭਰਾ ਓਮ ਪ੍ਰਕਾਸ਼ ਦੇ ਕੋਟ ਖਮਰਾਧਾ ਸਥਿਤ ਪੁਰਾਣੇ ਘਰ 'ਚ ਸੇਬ ਦੇ ਬਗੀਚਿਆਂ 'ਚ ਕੰਮ ਕਰ ਰਹੇ ਮਜ਼ਦੂਰ ਰਹਿੰਦੇ ਸਨ।
ਹੁਣ ਆ ਗਿਆ ਦੇਸ਼ ਦਾ ਸੱਚਾ ਇਤਿਹਾਸ ਲਿਖਣ ਦਾ ਵਕਤ: ਸ਼ਾਹ
NEXT STORY