ਕਰਨਾਲ— ਲੋਕ ਸਭਾ ਚੋਣ ਦੇ ਬਿਗੁਲ ਵੱਜਣ ਤੋਂ ਬਾਅਦ ਉਮੀਦਵਾਰਾਂ ਦੀਆਂ ਸੀਟਾਂ 'ਚ ਫੇਰਬਦਲ ਦਾ ਸਿਲਸਿਲਾ ਜਾਰੀ ਹੈ। ਕੁਝ ਦਿਨਾਂ ਪਹਿਲਾਂ ਹੀ ਸਿਆਸਤ ਦੇ ਗਲਿਆਰੇ 'ਚ ਚਰਚਾ ਸੀ ਕਿ ਮੇਨਕਾ ਗਾਂਧੀ ਕਰਨਾਲ ਦੀ ਟਿਕਟ ਤੋਂ ਚੋਣ ਲੜ ਸਕਦੀ ਹੈ। ਉਥੇ ਹੀ ਮੇਨਕਾ ਗਾਂਧੀ ਵੀ ਕਈ ਵਾਰ ਸੰਕੇਤਾਂ 'ਚ ਕਰਨਾਲ ਸੀਟ ਤੋਂ ਲੜਨ ਦੀ ਇੱਛਾ ਜ਼ਾਹਿਰ ਕਰ ਚੁੱਕੀ ਹੈ। ਉਨ੍ਹਾਂ ਕੁਝ ਦਿਨ ਪਹਿਲਾਂ ਹੀ ਕਿਹਾ ਸੀ ਕਿ ਕਰਨਾਲ ਉਨ੍ਹਾਂ ਦੇ ਪੂਰਖਾਂ ਦਾ ਹੈ। ਹਾਲਾਂਕਿ ਬੀਜੇਪੀ ਨੇ ਮੇਨਕਾ ਗਾਂਧੀ ਨੂੰ ਸੁਲਤਾਨਪੁਰ ਸੀਟ ਦਾ ਉਮੀਦਵਾਰ ਐਲਾਨ ਕੀਤਾ ਹੈ, ਜਿਸ ਨਾਲ ਉਨ੍ਹਾਂ ਦੇ ਕਰਨਾਲ ਸੀਟ ਤੋਂ ਲੜਨ ਦੀ ਚਰਚਾ 'ਤੇ ਰੋਕ ਲੱਗ ਗਿਆ ਹੈ।
ਤੇਲੰਗਾਨਾ 'ਚ ਕਾਂਗਰਸ ਨੂੰ ਤੇਦੇਪਾ, ਭਾਕਪਾ ਅਤੇ ਟੀ. ਜੇ. ਐੱਸ. ਦਾ ਮਿਲਿਆ ਸਮਰੱਥਨ
NEXT STORY