ਨਵੀਂ ਦਿੱਲੀ— ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਨੂੰ ਕੁਝ ਸਮਾਂ ਲਈ ਰਾਜਸਭਾ ਤੋਂ ਬਾਹਰ ਰਹਿਣਾ ਪੈ ਸਕਦਾ ਹੈ ਕਿਉਂਕਿ ਉੱਚ ਸਦਨ ਦੀ ਉਨ੍ਹਾਂ ਦੀ ਮੈਂਬਰਸ਼ਿਪ ਜੂਨ 'ਚ ਖਤਮ ਹੋ ਰਹੀ ਹੈ। ਮਨਮੋਹਨ ਸਿੰਘ ਪੰਜ ਵਾਰ ਉੱਚ ਸਦਨ ਦੇ ਮੈਂਬਰ ਰਹੇ ਹਨ ਤੇ ਉਨ੍ਹਾਂ ਦਾ ਮੌਜੂਦਾ 6 ਸਾਲ ਦਾ ਕਾਰਜਕਾਲ 14 ਜੂਨ ਨੂੰ ਪੂਰਾ ਹੋ ਰਿਹਾ ਹੈ।
ਚੋਣ ਕਮਿਸ਼ਨ ਨੇ ਅਸਮ ਤੋਂ ਰਾਜਸਭਾ ਦੀਆਂ ਦੋ ਸੀਟਾਂ ਨੂੰ ਭਰਨ ਲਈ 7 ਜੂਨ ਨੂੰ ਚੋਣ ਦਾ ਐਲਾਨ ਕੀਤਾ ਹੈ। ਇਕ ਸੀਟ ਦੀ ਨੁਮਾਇੰਦਗੀ ਸਿੰਘ ਕਰ ਰਹੇ ਹਨ ਜਦਕਿ ਦੂਜੀ ਸੀਟ ਦੀ ਨੁਮਾਇੰਦਗੀ ਐੱਸ. ਕੁਜੂਰ ਕਰ ਰਹੇ ਹਨ। ਕੁਜੂਰ ਵੀ ਕਾਂਗਰਸ ਦੇ ਹੀ ਮੈਂਬਰ ਹਨ। ਅਸਮ 'ਚ ਭਾਜਪਾ ਸੱਤਾ 'ਚ ਹੈ ਤੇ ਕਾਂਗਰਸ ਕੋਲ ਇੰਨੀ ਸੰਖਿਆ ਹੈ ਕਿ ਉਹ ਫਿਰ ਤੋਂ ਸਿੰਘ ਨੂੰ ਰਾਜਸਭਾ 'ਚ ਭੇਜ ਸਕੇ।
ਅਜਿਹੀਆਂ ਅਟਕਲਾਂ ਹਨ ਕਿ ਭਾਜਪਾ ਖਾਲੀ ਹੋਣ ਵਾਲੀਆਂ ਸੀਟਾਂ 'ਚੋਂ ਇਕ ਸੀਟ ਦੀ ਪੇਸ਼ਕਸ਼ ਕੇਂਦਰੀ ਮੰਤਰੀ ਤੇ ਲੋਜਪਾ ਨੇਤਾ ਰਾਮਵਿਲਾਸ ਪਾਸਵਨ ਨੂੰ ਕਰ ਸਕਦੀ ਹੈ। ਪਾਸਵਾਨ ਇਸ ਵਾਰ ਲੋਕ ਸਭਾ ਚੋਣ ਨਹੀਂ ਲੜ ਰਹੇ ਹਨ। ਸੂਤਰਾਂ ਦਾ ਕਹਿਣਾ ਹੈ ਕਿ ਜੇਕਰ ਪਾਰਟੀ ਮਨਮੋਹਨ ਸਿੰਘ ਨੂੰ ਇਕ ਹੋਰ ਕਾਰਜਕਾਲ ਦੇਣ ਦਾ ਫੈਸਲਾ ਕਰਦੀ ਹੈ ਤਾਂ ਉਨ੍ਹਾਂ ਨੂੰ ਰਾਜਸਭਾ ਦੇ ਕੁਝ ਮੈਂਬਰਾਂ ਦੇ ਆਮ ਚੋਣਾਂ 'ਚ ਜਿੱਤਣ ਤੋਂ ਬਾਅਦ ਖਾਲੀ ਹੋਣ ਵਾਲੀਆਂ ਸੀਟਾਂ 'ਚੋਂ ਕਿਸੇ ਇਕ ਲਿਆਉਣਾ ਹੋਵੇਗਾ।
ਚੋਣ ਕਮਿਸ਼ਨ ਨੇ ਟਵਿਟਰ ਨੂੰ ਐਗਜ਼ਿਟ ਪੋਲ ਸਬੰਧੀ ਪੋਸਟ ਹਟਾਉਣ ਲਈ ਕਿਹਾ
NEXT STORY