ਨਵੀਂ ਦਿੱਲੀ— ਬਾਂਬੇ ਹਾਈ ਕੋਰਟ ਨੇ ਮਹਾਰਾਸ਼ਟਰ ਦੇ ਕੋਲਹਾਪੁਰ ਦੇ ਇਕ ਜੋੜੇ ਦੀ 9 ਸਾਲਾਂ ਤੱਕ ਚੱਲੀ ਕਾਨੂੰਨੀ ਲੜਾਈ ਤੋਂ ਬਾਅਦ ਵਿਆਹ ਨੂੰ ਰੱਦ ਕਰ ਦਿੱਤਾ, ਕਿਉਂਕਿ ਦੋਹਾਂ ਨੇ ਇੰਨੇ ਸਾਲਾਂ ਦੌਰਾਨ ਸਰੀਰਕ ਸੰਬੰਧ ਨਹੀਂ ਬਣਾਏ। ਮਾਮਲੇ ਦੀ ਸੁਣਵਾਈ ਦੌਰਾਨ ਜਸਟਿਸ ਮ੍ਰਿਦੁਲਾ ਭਾਟਕਰ ਨੇ ਕਿਹਾ,''ਇਸ ਮਾਮਲੇ 'ਚ ਵਿਆਹ ਦੇ 9 ਸਾਲ ਬੀਤਣ ਤੋਂ ਬਾਅਦ ਵੀ ਜੋੜੇ ਦਰਮਿਆਨ ਸਰੀਰਕ ਸੰਬੰਧ ਹੋਣ ਦਾ ਕੋਈ ਵੀ ਸਬੂਤ ਨਹੀਂ ਹੈ, ਜਿਸ ਕਾਰਨ ਇਸ ਨੂੰ ਰੱਦ ਕੀਤਾ ਜਾਂਦਾ ਹੈ।
9 ਸਾਲ ਪਹਿਲਾਂ ਹੋਇਆ ਸੀ ਦੋਹਾਂ ਦਾ ਵਿਆਹ
ਦੱਸਿਆ ਜਾ ਰਿਹਾ ਹੈ ਕਿ ਪਤੀ-ਪਤਨੀ 9 ਸਾਲ ਹੋਏ ਵਿਆਹ ਦੇ ਪਹਿਲੇ ਦਿਨ ਤੋਂ ਹੀ ਕਾਨੂੰਨੀ ਲੜਾਈ ਲੜ ਰਹੇ ਸਨ। ਔਰਤ ਦਾ ਕਹਿਣਾ ਹੈ ਕਿ ਸ਼ਖਸ ਨੇ ਉਸ ਨਾਲ ਧੋਖੇ ਨਾਲ ਅਤੇ ਖਾਲੀ ਕਾਗਜ਼ਾਂ 'ਤੇ ਦਸਤਖ਼ਤ ਕਰ ਕੇ ਵਿਆਹ ਕੀਤਾ ਸੀ। ਉਹ ਵਿਆਹ ਨੂੰ ਰੱਦ ਕਰਨਾ ਚਾਹੁੰਦੀ ਸੀ, ਜਦੋਂ ਕਿ ਪਤੀ ਇਸ ਦਾ ਵਿਰੋਧ ਕਰ ਰਿਹਾ ਸੀ। ਬਾਂਬੇ ਹਾਈ ਕੋਰਟ 'ਚ ਸੁਣਵਾਈ ਦੌਰਾਨ ਔਰਤ ਦੇ ਪਤੀ ਨੇ ਕਿਹਾ ਸੀ ਕਿ ਉਹ ਲੋਕ ਵਿਆਹ ਤੋਂ ਬਾਅਦ ਨਾਲ ਰਹੇ ਹਨ ਅਤੇ ਉਨ੍ਹਾਂ ਦਰਮਿਆਨ ਸਰੀਰਕ ਸੰਬੰਧ ਵੀ ਬਣੇ। ਪਤੀ ਨੇ ਇਹ ਵੀ ਦਾਅਵਾ ਕੀਤਾ ਹੈ ਕਿ ਇਸ ਦੌਰਾਨ ਔਰਤ ਗਰਭਵਤੀ ਵੀ ਹੋਈ ਪਰ ਉਸ ਨੇ ਗਰਭਪਾਤ ਕਰਵਾ ਲਿਆ। ਹਾਲਾਂਕਿ ਇਸ ਸੰਦਰਭ 'ਚ ਪਤੀ ਕੋਰਟ 'ਚ ਕੋਈ ਵੀ ਠੋਸ ਸਬੂਤ ਪੇਸ਼ ਕਰਨ 'ਚ ਅਸਮਰੱਥ ਰਿਹਾ। ਮਾਮਲੇ ਦੀ ਸੁਣਵਾਈ ਕਰ ਰਹੀ ਜਸਟਿਸ ਮ੍ਰਿਦੁਲਾ ਭਾਟਕਰ ਨੇ ਕਿਹਾ,''ਔਰਤ ਵੱਲੋਂ ਕੀਤੇ ਜਾ ਰਹੇ ਧੋਖੇ ਦਾ ਕੋਈ ਠੋਸ ਸਬੂਤ ਨਹੀਂ ਹੈ ਅਤੇ ਨਾ ਹੀ ਇਸ ਗੱਲ ਦਾ ਕੋਈ ਸਬੂਤ ਹੈ ਕਿ ਜੋੜੇ ਦਰਮਿਆਨ ਸਰੀਰਕ ਸੰਬੰਧ ਬਣੇ ਹਨ, ਜਿਸ ਦੇ ਆਧਾਰ 'ਤੇ ਵਿਆਹ ਨੂੰ ਰੱਦ ਕੀਤਾ ਜਾ ਸਕਦਾ ਹੈ।
ਜੰਮੂ ਕਸ਼ਮੀਰ ਨੂੰ ਮਿਲਿਆ ਨਵਾਂ ਡਿਪਟੀ ਸੀ.ਐਮ
NEXT STORY