ਨਵੀਂ ਦਿੱਲੀ, (ਇੰਟ.)– ਪੁਲਵਾਮਾ ਵਿਖੇ ਹੋਏ ਭਿਆਨਕ ਅੱਤਵਾਦੀ ਹਮਲੇ ਦੀ ਸਾਜ਼ਿਸ਼ ਪਾਕਿਸਤਾਨ ’ਚ ਅੱਤਵਾਦੀ ਸੰਗਠਨ ਜੈਸ਼-ਏ-ਮੁਹੰਮਦ ਦੇ ਮੁਖੀ ਮਸੂਦ ਅਜ਼ਹਰ ਨੇ ਰਚੀ ਸੀ।
ਮਸੂਦ ਨੇ ਰਾਵਲਪਿੰਡੀ ਸਥਿਤ ਆਰਮੀ ਬੇਸ ਹਸਪਤਾਲ ਵਿਖੇ ਆਪਣੇ ਲੜਾਕਿਆਂ ਨੂੰ ਪੁਲਵਾਮਾ ਵਿਖੇ ਸੀ. ਆਰ. ਪੀ. ਐੱਫ. ਦੇ ਕਾਫਿਲੇ ’ਤੇ ਆਤਮਘਾਤੀ ਹਮਲੇ ਦਾ ਨਿਰਦੇਸ਼ ਦਿੱਤਾ ਸੀ। ਅਜ਼ਹਰ ਨੇ ਇਕ ਆਡੀਓ ਜਾਰੀ ਕਰ ਕੇ ਅੱਤਵਾਦੀਆਂ ਨੂੰ ਹਮਲਾ ਕਰਨ ਲਈ ਕਿਹਾ ਸੀ। ਉਕਤ ਹਸਪਤਾਲ ’ਚ ਅਜ਼ਹਰ ਦਾ ਪਿਛਲੇ 4 ਮਹੀਨਿਆਂ ਤੋਂ ਇਲਾਜ ਚੱਲ ਰਿਹਾ ਹੈ। ਬੀਮਾਰੀ ਕਾਰਨ ਯੂਨਾਈਟਿਡ ਜਹਾਜ਼ ਕੌਂਸਲ ਦੀਆਂ ਪਿਛਲੀਆਂ 6 ਬੈਠਕਾਂ ’ਚ ਹਾਜ਼ਰ ਨਹੀਂ ਹੋਇਆ ਸੀ।
ਦੱਸਣਯੋਗ ਹੈ ਕਿ ਉਕਤ ਕੌਂਸਲ ਭਾਰਤ ਵਿਰੁੱਧ ਵਰਤਿਆ ਜਾਣ ਵਾਲਾ ਜੇਹਾਦੀ ਸੰਗਠਨ ਹੈ। ਇਸ ਦੀ ਸਰਪ੍ਰਸਤੀ ਪਾਕਿਸਤਾਨ ਵਲੋਂ ਕੀਤੀ ਜਾਂਦੀ ਹੈ। 8 ਦਿਨ ਪਹਿਲਾਂ ਉਸ ਦੇ ਲੜਾਕੇ ਪੁਲਵਾਮਾ ਵਿਖੇ ਅੱਤਵਾਦੀ ਹਮਲਾ ਕਰਨ ਲਈ ਤਿਆਰ ਹੋ ਗਏ ਸਨ। ਅਜ਼ਹਰ ਨੇ ਆਪਣੀ ਮੱਠੀ ਆਵਾਜ਼ ’ਚ ਆਪਣੇ ਲੜਾਕਿਆਂ ਲਈ ਇਕ ਆਡੀਓ ਸੰਦੇਸ਼ ਜਾਰੀ ਕੀਤਾ ਸੀ। ਇਸ ’ਚ ਅਜ਼ਹਰ ਨੂੰ ਆਪਣੇ ਭਤੀਜੇ ਉਸਮਾਨ ਦੀ ਮੌਤ ਦਾ ਬਦਲਾ ਲੈਣ ਦੀ ਗੱਲ ਕਰਦਿਆਂ ਸੁਣਿਆ ਜਾ ਸਕਦਾ ਹੈ। ਅਜ਼ਹਰ ਉਕਤ ਆਡੀਓ ’ਚ ਇਹ ਵੀ ਕਹਿੰਦਿਆਂ ਸੁਣਿਆ ਗਿਆ ਹੈ ਕਿ ਇਸ ਹਮਲੇ ’ਚ ਮੌਤ ਨਾਲੋਂ ਵਧੀਆ ਕੋਈ ਵੀ ਗੱਲ ਹੋ ਨਹੀਂ ਸਕਦੀ। ਆਡੀਓ ’ਚ ਉਹ ਲੜਾਕਿਆਂ ਨੂੰ ਭਾਰਤ ਵਿਰੁੱਧ ਭੜਕਾਉਂਦਾ ਸੁਣਾਈ ਦਿੰਦਾ ਹੈ।
ਅਜ਼ਹਰ ਆਡੀਓ ’ਚ ਲੜਾਕਿਆਂ ਨੂੰ ਕਹਿੰਦਾ ਹੈ ਕਿ ਕੋਈ ਤੁਹਾਨੂੰ ਦਹਿਸ਼ਤਗਰਦ ਕਹੇਗਾ, ਕੋਈ ਨਿਕੰਮਾ ਕਹੇਗਾ, ਕੋਈ ਪਾਗਲ ਕਹੇਗਾ ਅਤੇ ਕੋਈ ਅਮਨ ਲਈ ਖਤਰਾ ਕਹੇਗਾ।
ਕਸ਼ਮੀਰ ਦੇ ਇਕ ਚੋਟੀ ਦੇ ਇੰਟੈਲੀਜੈਂਸ ਅਧਿਕਾਰੀ ਦਾ ਕਹਿਣਾ ਹੈ ਕਿ ਜੈਸ਼ ਦਾ ਕੋਈ ਵੀ ਆਦਮੀ ਅੱਗੇ ਨਹੀਂ ਆਏਗਾ। ਇਸ ਦੇ ਤਿੰਨ ਪ੍ਰਮੁੱਖ ਆਗੂ ਉਮੈਰ, ਇਸਮਾਈਲ, ਅਬਦੁੱਲ ਦੱਖਣੀ ਕਸ਼ਮੀਰ ’ਚ ਲੁਕੇ ਹੋਏ ਹਨ। ਕਸ਼ਮੀਰ ’ਚ ਇਸ ਸਮੇਂ 60 ਤੋਂ ਵੱਧ ਅੱਤਵਾਦੀ ਸਰਗਰਮ ਰਹੇ ਹਨ। ਇਨ੍ਹਾਂਂ ’ਚ 35 ਪਾਕਿਸਤਾਨ ਦੇ ਹਨ ਜਦਕਿ ਬਾਕੀ ਸਥਾਨਕ ਹਨ।
ਭਾਜਪਾ ਨੇਤਾ ਦੀ ਲਾਸ਼ ਨਹਿਰ ’ਚੋਂ ਮਿਲੀ
NEXT STORY