ਮਥੁਰਾ (ਭਾਸ਼ਾ)— ਉੱਤਰ ਪ੍ਰਦੇਸ਼ ਦੇ ਮਥੁਰਾ 'ਚ ਮੰਗਲਵਾਰ ਨੂੰ ਲਾੜੀ ਨੂੰ ਵਿਦਾ ਕਰਵਾ ਕੇ ਰਿਸ਼ਤੇਦਾਰਾਂ ਨਾਲ ਵਾਪਸ ਪਰਤ ਰਹੇ ਲਾੜੇ ਦੀ ਕਾਰ ਹਾਦਸੇ ਦੀ ਸ਼ਿਕਾਰ ਹੋ ਗਈ। ਇਸ ਹਾਦਸੇ ਵਿਚ ਲਾੜਾ ਅਤੇ ਉਸ ਦੀ ਭੂਆ ਦੀ ਮੌਤ ਹੋ ਗਈ ਅਤੇ ਨਵੀਂ ਵਿਆਹੀ ਲਾੜੀ ਸਮੇਤ 4 ਲੋਕ ਜ਼ਖਮੀ ਹੋ ਗਏ। ਪੁਲਸ ਸੂਤਰਾਂ ਮੁਤਾਬਕ ਹਾਦਸਾ ਮਾਂਟ ਥਾਣਾ ਖੇਤਰ ਦੇ ਪਿੰਡ ਪ੍ਰੇਮਨਗਰ ਕੋਲ ਉਦੋਂ ਵਾਪਰਿਆ, ਜਦੋਂ ਹਰੀਰਾਮ ਸਿੰਘ ਉਰਫ ਪਿੰਟੂ ਨਾਂ ਦਾ ਲਾੜਾ ਆਪਣੀ ਲਾੜੀ ਸਰਵੇਸ਼ ਕੁਮਾਰੀ ਨੂੰ ਥਾਣਾ ਰਾਯਾ ਖੇਤਰ ਦੇ ਪਿੰਡ ਬਲਟੀਗੜ੍ਹੀ ਤੋਂ ਵਿਦਾ ਕਰਵਾ ਕੇ ਕਾਰ 'ਚ ਸਵਾਰ ਹੋ ਕੇ ਪਰਤ ਰਿਹਾ ਸੀ। ਇਸ ਦੌਰਾਨ ਡਰਾਈਵਰ ਨੇ ਝਪਕੀ ਲਈ ਅਤੇ ਕਾਰ ਬਿਜਲੀ ਦੇ ਖੰਭੇ ਨਾਲ ਜਾ ਟਕਰਾਈ। ਪੁਲਸ ਨੇ ਦੱਸਿਆ ਕਿ ਇਸ ਹਾਦਸੇ ਵਿਚ ਲਾੜਾ ਪਿੰਟੂ ਅਤੇ ਹਜ਼ਰਤਪੁਰ ਵਾਸੀ ਉਸ ਦੀ ਭੂਆ ਪੁਸ਼ਪਾ ਦੀ ਮੌਕੇ 'ਤੇ ਹੀ ਮੌਤ ਹੋ ਗਈ। ਲਾੜੀ ਗੰਭੀਰ ਰੂਪ ਨਾਲ ਜ਼ਖਮੀ ਹੋ ਗਈ। ਜ਼ਖਮੀਆਂ ਵਿਚ ਲਾੜੇ ਦਾ ਫੁੱਫੜ ਨੀਰਜ ਅਤੇ ਸੰਤੋਸ਼ ਨਾਮੀ ਇਕ ਵਿਅਕਤੀ ਵੀ ਸ਼ਾਮਲ ਹੈ। ਉਨ੍ਹਾਂ ਨੂੰ ਪੁਲਸ ਨੇ ਜ਼ਿਲਾ ਹਸਪਤਾਲ ਵਿਚ ਭਰਤੀ ਕਰਾਇਆ ਹੈ।
ਬੱਚਿਆਂ ਦੀ ਮੌਤ 'ਤੇ ਨਿਆਂ ਮੰਗ ਰਹੇ 39 ਪੀੜਤਾਂ ਵਿਰੁੱਧ FIR ਦਰਜ
NEXT STORY