ਲਖਨਊ— ਕੇਂਦਰੀ ਮੰਤਰੀ ਉਮਾ ਭਾਰਤੀ ਨੇ ਮਾਇਆਵਤੀ ਨੂੰ ਲੈ ਕੇ ਵੱਡਾ ਬਿਆਨ ਦਿੱਤਾ ਹੈ। ਉਨ੍ਹਾਂ ਨੇ ਕਿਹਾ ਕਿ ਸਪਾ ਵਰਕਰ ਇਕ ਵਾਰ ਫਿਰ ਬਸਪਾ ਸੁਪਰੀਮੋ ਮਾਇਆਵਤੀ 'ਤੇ ਹਮਲਾ ਕਰਵਾ ਸਕਦੇ ਹਨ। ਉਮਾ ਭਾਰਤੀ ਨੇ ਕਿਹਾ ਕਿ ਚੋਣਾਂ ਤੋਂ ਪਹਿਲਾਂ ਭਾਵੇਂ ਚੋਣਾਂ ਤੋਂ ਬਾਅਦ ਸਮਾਜਵਾਦੀ ਪਾਰਟੀ ਦੇ ਲੋਕ ਉਨ੍ਹਾਂ 'ਤੇ ਹਮਲਾ ਜ਼ਰੂਰ ਕਰਨਗੇ, ਇਸ ਲਈ ਮਾਇਆਵਤੀ ਉਨ੍ਹਾਂ ਦਾ ਨੰਬਰ ਆਪਣੇ ਕੋਲ ਰੱਖਣ ਅਤੇ ਜਦੋਂ ਵੀ ਸੰਕਟ ਆਏ ਤਾਂ ਤੁਰੰਤ ਫੋਨ ਕਰਨ। ਉਮਾ ਭਾਰਤੀ ਨੇ ਕਿਹਾ,''ਜਦੋਂ ਗੈਸਟ ਹਾਊਸ 'ਚ ਮਾਇਆਵਤੀ 'ਤੇ ਹਮਲਾ ਹੋਇਆ ਸੀ, ਉਦੋਂ ਬ੍ਰਹਮਾ ਦੱਤ ਦਿਵੇਦੀ ਜੀ ਉੱਥੇ ਮੌਜੂਦ ਸਨ। ਹੁਣ ਉਹ ਨਹੀਂ ਹਨ ਤਾਂ ਮੈਂ ਹਾਂ। ਜਿਵੇਂ ਹੀ ਉਨ੍ਹਾਂ 'ਤੇ ਕੋਈ ਸੰਕਟ ਆਏ ਤਾਂ ਮੇਰਾ ਮੋਬਾਇਲ ਨੰਬਰ ਰੱਖਣ ਅਤੇ ਤੁਰੰਤ ਮੈਨੂੰ ਫੋਨ ਕਰਨ। ਸਮਾਜਵਾਦੀ ਪਾਰਟੀ ਦੇ ਲੋਕ ਉਨ੍ਹਾਂ 'ਤੇ ਜ਼ਰੂਰ ਹਮਲਾ ਕਰਨਗੇ।''
ਕੀ ਹੈ ਗੈਸਟ ਹਾਊਸ ਮਾਮਲਾ
2 ਜੂਨ 1995 ਨੂੰ ਮਾਇਆਵਤੀ ਲਖਨਊ 'ਚ ਮੀਰਾਬਾਈ ਸਟੇਟ ਗੈਸਟ ਹਾਊਸ 'ਚ ਸੀ। ਇਸ ਦੌਰਾਨ ਭੀੜ ਨੇ ਉਸ ਗੈਸਟ ਹਾਊਸ ਨੂੰ ਘੇਰ ਲਿਆ ਅਤੇ ਜੰਮ ਕੇ ਹੰਗਾਮਾ ਕੀਤਾ। ਭੀੜ 'ਚ ਸਪਾ ਨਾਲ ਜੁੜੇ ਕਈ ਚਿਹਰੇ ਵੀ ਸ਼ਾਮਲ ਸਨ। ਮਾਇਆਵਤੀ ਨ ੇਖੁਦ ਨੂੰ ਕਮਰੇ 'ਚ ਬੰਦ ਕਰ ਲਿਆ ਤਾਂ ਉਸ ਦਾ ਦਰਵਾਜ਼ਾ ਤੋੜਨ ਦੀ ਕੋਸ਼ਿਸ਼ ਵੀ ਕੀਤੀ ਗਈ ਸੀ। ਸੱਤਾ ਬਲ ਦੇ ਅੱਗੇ ਪੁਲਸ ਮੂਕ ਦਰਸ਼ਕ ਖੜ੍ਹੀ ਦਿਸੀ। ਘਟਨਾ ਦੀ ਸੂਚਨਾ ਮਿਲਣ 'ਤੇ ਭਾਜਪਾ ਨੇਤਾ ਬ੍ਰਹਮਾਦੱਤ ਦਿਵੇਦੀ ਅਤੇ ਲਾਲਜੀ ਟੰਡਨ ਮੌਕੇ 'ਤੇ ਪੁੱਜੇ ਅਤੇ ਭਾਜਪਾ ਵਰਕਰਾਂ ਦੀ ਮਦਦ ਨਾਲ ਮਾਇਆਵਤੀ ਨੂੰ ਕਿਸੇ ਤਰ੍ਹਾਂ ਸੁਰੱਖਿਅਤ ਕੱਢਿਆ। ਕੁਝ ਲੋਕ ਦੱਸਦੇ ਹਨ ਕਿ ਮਾਇਆਵਤੀ ਰਾਤ ਭਰ ਗੈਸਟ ਹਾਊਸ 'ਚ ਬੰਦ ਰਹੀ ਸੀ। ਇਸ ਤੋਂ ਬਾਅਦ ਭਾਜਪਾ ਨੇ ਬਸਪਾ ਨੂੰ ਸਮਰਥਨ ਦੇ ਕੇ 3 ਜੂਨ ਨੂੰ ਮਾਇਆਵਤੀ ਦੀ ਅਗਵਾਈ 'ਚ ਸਰਕਾਰ ਬਣਵਾਈ।
ਪੀ. ਡੀ. ਪੀ. 'ਚ ਸ਼ਾਮਿਲ ਹੋਏ ਰਾਜਨੀਤਿਕ ਵਰਕਰ ਸ਼ਬੀਰ ਮੀਰ
NEXT STORY