ਮੱਕਾ (ਬਿਊਰੋ)— ਮੱਕਾ ਦੇ ਹਰਮ ਵਿਚ ਤਿਰੰਗੇ ਨਾਲ ਸੈਲਫੀ ਲੈਣ ਦੇ ਦੋਸ਼ ਵਿਚ ਭਾਰਤੀ ਪਿਤਾ-ਪੁੱਤਰ ਨੂੰ ਗ੍ਰਿਫਤਾਰ ਕਰ ਲਿਆ ਗਿਆ ਸੀ। ਭਾਵੇਂਕਿ ਭਾਰਤੀ ਕੌਂਸਲ ਜਨਰਲ ਦੀ ਦਖਲ ਅੰਦਾਜ਼ੀ ਦੇ ਬਾਅਦ 12 ਸਾਲ ਬੇਟੇ ਉਜ਼ੈਰ ਅਲੀ ਨੂੰ ਤੁਰੰਤ ਰਿਹਾਅ ਕਰ ਦਿੱਤਾ ਗਿਆ ਜਦਕਿ 45 ਸਾਲਾ ਪਿਤਾ ਇਮਤਿਆਜ਼ ਅਲੀ ਸੈਯਦ ਨੂੰ ਸ਼ਨੀਵਾਰ ਨੂੰ ਰਿਹਾਅ ਕੀਤਾ ਗਿਆ। ਮੀਡੀਆ ਰਿਪੋਰਟਾਂ ਮੁਤਾਬਕ ਇਮਤਿਆਜ਼ ਆਪਣੀ ਪਤਨੀ ਤੇ ਦੋ ਬੱਚਿਆਂ ਨਾਲ ਸੋਮਵਾਰ ਨੂੰ ਮੱਕਾ ਲਈ ਰਵਾਨਾ ਹੋਏ ਸੀ। ਦੂਤਘਰ ਨੇ ਟਵਿੱਟਰ 'ਤੇ ਭਾਰਤੀਆਂ ਨੂੰ ਜਾਣਕਾਰੀ ਦਿੱਤੀ ਹੈ ਕਿ ਹਰਮ ਇਲਾਕੇ ਵਿਚ ਝੰਡੇ ਨਾਲ ਤਸਵੀਰ ਲੈਣ 'ਤੇ ਪਾਬੰਦੀ ਹੈ।
ਪਿਤਾ-ਪੁੱਤਰ ਵਡੋਦਰਾ ਦੇ ਰਹਿਣ ਵਾਲੇ ਹਨ ਅਤੇ ਉਨ੍ਹਾਂ ਨੂੰ ਸਥਾਨਕ ਅਦਾਲਤ ਵਿਚ ਪੇਸ਼ ਕਰਨ ਦੇ ਬਾਅਦ ਜਮਾਨਤ 'ਤੇ ਰਿਹਾਅ ਕਰ ਦਿੱਤਾ ਗਿਆ। ਘਟਨਾ ਦੇ ਬਾਅਦ ਜੇਦਾ ਵਿਚ ਭਾਰਤੀ ਮਿਸ਼ਨ ਨੇ ਟਵੀਟ ਕੀਤਾ,''ਹਾਂ ਸਾਨੂੰ ਇਸ ਘਟਨਾ ਦੀ ਜਾਣਕਾਰੀ ਹੈ। ਇਹ ਘਟਨਾ ਮੱਕਾ ਦੇ ਹਰਮ ਵਿਚ ਹੋਈ। ਇੱਥੇ ਦੱਸ ਦਈਏ ਕਿ ਹਰਮ ਇਲਾਕੇ ਵਿਚ ਝੰਡਾ ਲਹਿਰਾਉਣ 'ਤੇ ਪਾਬੰਦੀ ਹੈ। ਸਾਡੇ ਅਧਿਕਾਰੀ ਨੇ ਇਮਤਿਆਜ਼ ਅਲੀ ਅਤੇ ਉਸ ਦੇ ਬੇਟੇ ਉਜ਼ੈਰ ਅਲੀ ਨਾਲ ਹਰਮ ਪੁਲਸ ਥਾਣੇ ਵਿਚ ਮੁਲਾਕਾਤ ਕੀਤੀ। ਸਾਡੀ ਦਖਲ ਅੰਦਾਜ਼ੀ ਦੇ ਬਾਅਦ ਉਜ਼ੈਰ ਅਲੀ ਨੂੰ ਤੁਰੰਤ ਰਿਹਾਅ ਕਰ ਦਿੱਤਾ ਗਿਆ।''
ਮਿਸ਼ਨ ਨੇ ਅੱਗੇ ਟਵੀਟ ਕੀਤਾ,''ਸਾਡੇ ਸਮਾਂ ਰਹਿੰਦੇ ਦਖਲ ਅੰਦਾਜ਼ੀ ਨਾਲ ਇਮਤਿਆਜ਼ ਨੂੰ ਵੀ ਰਿਹਾਅ ਕਰ ਦਿੱਤਾ ਗਿਆ। ਸਹਿਯੋਗ ਲਈ ਸਥਾਨਕ ਸਰਕਾਰ ਸਮੇਤ ਸਾਰਿਆਂ ਦਾ ਧੰਨਵਾਦ। ਆਲ ਇੰਡੀਆ ਹੱਜ ਅਤੇ ਉਮਰਾ ਤੀਰਥ ਯਾਤਰੀ ਕ੍ਰਿਪਾ ਕਰ ਕੇ ਧਿਆਨ ਦੇਣ ਕਿ ਹਰਮ ਵਿਚ ਫਲੈਸ਼ ਡਿਸਪਲੇ ਕਰਨ 'ਤੇ ਪਾਬੰਦੀ ਹੈ।''
ਇੱਥੇ ਦੱਸ ਦਈਏ ਕਿ ਆਲ ਇੰਡੀਆ ਮੁਸਲਿਮ ਮਜਲਿਸ ਏ-ਮੁਸ਼ਾਵਰਾਤ, ਗੁਜਰਾਤ ਚੈਪਟਰ ਦੇ ਨੈਸ਼ਨਲ ਕਾਰਜਕਾਰੀ ਕੌਂਸਲ ਦੇ ਮੈਂਬਰ ਜ਼ੁਬੇਰ ਗੋਪਲਾਨੀ ਨੇ ਟਵੀਟ ਕਰ ਕੇ ਵਿਦੇਸ਼ ਮੰਤਰੀ, ਪੀ.ਐੱਮ.ਓ. ਅਤੇ ਗੁਜਰਾਤ ਸੀ.ਐੱਮ. ਨੂੰ ਇਸ ਘਟਨਾ ਦੀ ਜਾਣਕਾਰੀ ਦਿੱਤੀ ਸੀ।
ਛੱਤੀਸਗੜ੍ਹ : ਜਿੱਦ 'ਤੇ ਅੜੇ ਪਿੰਡ ਵਾਸੀ, ਸੜਕ ਨਹੀਂ ਤਾਂ ਵੋਟ ਵੀ ਨਹੀਂ
NEXT STORY