ਅਗਰਤਲਾ – ਤ੍ਰਿਪੁਰਾ ਵਿਚ ਵਿਰੋਧੀ ਖੱਬੇ ਮੋਰਚੇ ਨੇ ਬੀਤੇ ਦਿਨੀਂ ਇਥੇ ਹੋਈ ਰੈਲੀ ਦੌਰਾਨ ਸੂਬੇ ਦੇ ਇਕ ਮੰਤਰੀ ਮਨੋਜ ਕਾਂਤੀ ਵਲੋਂ ਆਪਣੀ ਹੀ ਇਕ ਮਹਿਲਾ ਸਾਥੀ ਮੰਤਰੀ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਮੌਜੂਦਗੀ ਵਿਚ ਹੀ ਗਲਤ ਢੰਗ ਨਾਲ ਛੂਹੇ ਜਾਣ 'ਤੇ ਬਰਤਰਫ ਕਰਨ ਦੀ ਮੰਗ ਕੀਤੀ ਹੈ। ਮੋਰਚੇ ਦੇ ਕਨਵੀਨਰ ਬਿਜਨ ਧਰ ਨੇ ਇਥੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਜਿਸ ਸਮੇਂ ਮੋਦੀ ਭਾਸ਼ਣ ਕਰ ਰਹੇ ਸਨ ਤਾਂ ਮੰਤਰੀ ਨੇ ਇਕ ਮਹਿਲਾ ਮੰਤਰੀ ਨੂੰ ਗਲਤ ਢੰਗ ਨਾਲ ਛੂਹਿਆ। ਮੰਤਰੀ ਨੇ ਮਹਿਲਾ ਮੰਤਰੀ ਦੇ ਲੱਕ 'ਤੇ ਹੱਥ ਰੱਖਿਆ।
ਉਨ੍ਹਾਂ ਸਬੰਧਤ ਮੰਤਰੀ ਨੂੰ ਗ੍ਰਿਫਤਾਰ ਕਰਨ ਦੀ ਵੀ ਮੰਗ ਕੀਤੀ। ਸੱਤਾਧਾਰੀ ਭਾਜਪਾ ਨੇ ਖੱਬੇਪੱਖੀ ਮੋਰਚੇ 'ਤੇ ਚਰਿੱਤਰ ਹਨਨ ਦਾ ਦੋਸ਼ ਲਾਉਂਦਿਆਂ ਮੰਤਰੀ ਨੂੰ ਬਰਤਰਫ ਕਰਨ ਦੀ ਮੰਗ ਰੱਦ ਕਰ ਦਿੱਤੀ।
ਮੰਦਰ 'ਚੋਂ ਚੋਰੀ ਕੀਤੀਆਂ ਕਰੋੜਾਂ ਦੀਆਂ ਮੂਰਤੀਆਂ ਬਰਾਮਦ, 3 ਗ੍ਰਿਫਤਾਰ
NEXT STORY