ਨਵੀਂ ਦਿੱਲੀ—ਜ਼ਿਆਦਾ ਮਿਲਨਸਾਰ ਹੋਣਾ ਵੀ ਵਿਅਕਤੀ ਲਈ ਕਈ ਵਾਰੀ ਪਰੇਸ਼ਾਨੀ ਦਾ ਸਬੱਬ ਬਣ ਜਾਂਦਾ ਹੈ। ਇਨ੍ਹਾਂ ਦਿਨਾਂ 'ਚ ਅਜਿਹੀਆਂ ਪਰੇਸ਼ਾਨੀਆਂ ਦਾ ਸਾਹਮਣਾ ਕਰ ਰਹੇ ਮਨੁੱਖੀ ਸੋਮਿਆ ਦੇ ਵਿਕਾਸ ਮੰਤਰੀ ਰਮੇਸ਼ ਪੋਖਰਿਆਲ 'ਨਿਸ਼ੁੰਕ' ਹਨ। ਦੇਹਰਾਦੂਨ ਤੋਂ ਦਿੱਲੀ ਦੀ ਦੂਰੀ ਸਿਰਫ 250 ਕਿ. ਮੀ. ਹੋਣ ਕਾਰਨ ਉਨ੍ਹਾਂ ਨੂੰ ਮਿਲਣ ਹਰ ਰੋਜ਼ ਸੌ ਤੋਂ ਡੇਢ ਸੌ ਲੋਕ ਪਹੁੰਚ ਰਹੇ ਹਨ। ਮਿਲਨਸਾਰ ਸੁਭਾਅ ਹੋਣ ਕਾਰਨ ਉਹ ਕਿਸੇ ਨੂੰ ਵੀ ਇਨਕਾਰ ਵੀ ਨਹੀਂ ਕਰ ਸਕਦੇ ਹਨ ਪਰ ਇਸ ਕਾਰਨ ਕੰਮ 'ਚ ਵਿਘਨ ਪੈਣ ਲੱਗਦੇ ਹਨ। ਇਸ ਤੋਂ ਬਚਣ ਲਈ ਉਨ੍ਹਾਂ ਨੇ ਸ਼ਾਸ਼ਤਰੀ ਭਵਨ 'ਚ ਆਪਣੇ ਦਫਤਰ ਦੇ ਬਾਹਰ ਪ੍ਰਾਈਵੇਟ ਗਾਰਡ ਤਾਇਨਾਤ ਕਰ ਦਿੱਤਾ।
ਇਹ ਗਾਰਡ ਅੰਦਰ ਜਾਣ ਵਾਲੇ ਲੋਕਾਂ ਦਾ ਬਿਓਰਾ ਲੈਂਦਾ ਅਤੇ ਮੰਤਰੀ ਨਾਲ ਮਿਲਣ ਦਾ ਪਾਸ ਹੋਣ 'ਤੇ ਹੀ ਅੰਦਰ ਜਾਣ ਦਿੰਦਾ ਹੈ, ਜਿਸ ਵਿਅਕਤੀ ਕੋਲ ਪਾਸ ਹੋਰ ਅਧਿਕਾਰੀ ਦੇ ਨਾਂ 'ਤੇ ਹੁੰਦਾ ਤਾਂ ਉਸ ਨੂੰ ਬਾਹਰ ਹੀ ਰੋਕ ਦਿੱਤਾ ਜਾਂਦਾ ਹੈ ਕਿਉਕਿ ਸਰਕਾਰੀ ਸੁਰੱਖਿਆ ਕਰਮਚਾਰੀ ਦੀ ਜ਼ਿੰਮੇਵਾਰੀ ਸਿਰਫ ਬਿਲਡਿੰਗ ਅੰਦਰ ਜਾਣ ਵਾਲੇ ਗੇਟ 'ਤੇ ਹੁੰਦੀ ਹੈ, ਭਵਨ ਦੇ ਅੰਦਰ ਨਹੀਂ ਹੁੰਦੀ ਹੈ। ਇਸ ਲਈ ਪ੍ਰਾਈਵੇਟ ਗਾਰਡ ਦੀ ਡਿਊਟੀ ਭਵਨ ਦੇ ਅੰਦਰ ਲਗਾਈ ਗਈ ਹੈ। ਇਹ ਪ੍ਰਾਈਵੇਟ ਗਾਰਡ ਰੋਹਬ ਝਾੜਦੇ ਹੋਏ ਮੰਤਰੀ ਨੂੰ ਮਿਲਣ ਦੀ ਕੋਸ਼ਿਸ਼ ਕਰਨ ਵਾਲਿਆਂ ਨੂੰ ਵੀ ਬਾਹਰ ਹੀ ਰੋਕ ਦਿੰਦਾ ਹੈ।
ਦਿੱਲੀ ਤੋਂ ਦੇਹਰਾਦੂਨ ਦੀ ਦੂਰੀ ਸਿਰਫ 4 ਘੰਟੇ ਦੀ ਹੈ ਇਸ ਲਈ ਜੇਕਰ ਮੰਤਰੀ ਕਿਸੇ ਪ੍ਰਸ਼ੰਸਕ ਨੂੰ ਮਜ਼ਾਕ 'ਚ ਵੀ ਸਵੇਰੇ ਬੋਲ ਦਿੰਦੇ ਕਿ ਤੁਸੀਂ ਦਿੱਲੀ ਆ ਜਾਓ, ਚਾਹ ਪੀਣ ਤਾਂ ਲੋਕ ਸ਼ਾਮ ਤੱਕ ਦਿੱਲੀ ਪਹੁੰਚ ਜਾਂਦੇ ਹਨ। ਕਈ ਪ੍ਰਸ਼ੰਸਕ ਤਾਂ ਮੰਤਰੀ ਨੂੰ ਮਿਲਣ ਲਈ ਪਾਸ ਬਣਾਉਣ ਲਈ ਇਹ ਸੁਨੇਹਾ ਭੇਜਦੇ ਹਨ ਕਿ ਉਨ੍ਹਾਂ ਨੇ ਬਚਪਨ 'ਚ ਮੰਤਰੀ ਨਾਲ ਪੜ੍ਹਾਈ ਕੀਤੀ ਹੈ ਅਤੇ ਉਨ੍ਹਾਂ ਦੇ ਮਿੱਤਰ ਹਨ। ਇਸ ਲਈ ਮਿਲਣਾ ਚਾਹੁੰਦੇ ਹਨ।
ਓ. ਐੱਸ. ਡੀ. ਬੋਲੇ-ਸੁਰੱਖਿਆ ਦੇ ਮੱਦੇਨਜ਼ਰ ਗਾਰਡ ਤਾਇਨਾਤ ਕੀਤਾ ਗਿਆ
ਮਨੁੱਖੀ ਸੋਮਿਆਂ ਦੇ ਵਿਕਾਸ ਮੰਤਰੀ ਰਮੇਸ਼ ਪੋਖਰਿਆਲ ਦੇ ਓ. ਐੱਸ. ਡੀ. ਅਜੈ ਬਿਸ਼ਟ ਨੇ ਦੱਸਿਆ ਹੈ ਕਿ ਕੋਈ ਲੋਕ ਭਵਨ ਦੇ ਕਿਸੇ ਹੋਰ ਬਲਾਕ ਜਾਂ ਅਧਿਕਾਰੀ ਦਾ ਪਾਸ ਬਣਵਾ ਲੈਂਦੇ ਹਨ, ਜਿਸ ਤੋਂ ਕੰਮ 'ਚ ਵਿਘਨ ਪੈਂਦਾ ਹੈ। ਸੁਰੱਖਿਆ ਨੂੰ ਧਿਆਨ 'ਚ ਰੱਖਦੇ ਹੋਏ ਪ੍ਰਾਈਵੇਟ ਗਾਰਡ ਤਾਇਨਾਤ ਕੀਤਾ ਗਿਆ ਹੈ। ਸ਼ਾਸਤਰੀ ਭਵਨ ਦੀ ਸੁਰੱਖਿਆ ਸੀ. ਆਈ. ਐੱਸ. ਐੱਫ ਦੇ ਕੋਲ ਹੁੰਦੀ ਹੈ। ਇੱਥੇ ਵਿਸ਼ੇਸ ਆਈ. ਡੀ. ਨਾਲ ਹੀ ਲੋਕਾਂ ਨੂੰ ਦਾਖਲ ਹੋਣ ਦਿੱਤਾ ਜਾਂਦਾ ਹੈ।
ਪ੍ਰੇਮਿਕਾ ਦਾ ਹੋਰ ਥਾਂ ਹੋਣਾ ਸੀ ਵਿਆਹ, ਪ੍ਰੇਮੀ ਨੇ ਮੰਦਰ 'ਚ ਲਾਈਵ ਹੋ ਕੇ ਕੀਤੀ ਖੁਦਕੁਸ਼ੀ
NEXT STORY