ਨਵੀਂ ਦਿੱਲੀ— ਉੱਤਰ-ਪੱਛਮੀ ਦਿੱਲੀ ਵਿਚ ਭੀੜ ਨੇ ਇਕ ਨਾਬਾਲਗ ਲੜਕੇ ਨੂੰ ਚੋਰ ਹੋਣ ਦੇ ਸ਼ੱਕ ਵਿਚ ਕੁੱਟ-ਕੁੱਟ ਕੇ ਮਾਰ ਦਿੱਤਾ। ਇਸ ਮਾਮਲੇ ਵਿਚ ਪੁਲਸ ਨੇ 3 ਦੋਸ਼ੀਆਂ ਨੂੰ ਗ੍ਰਿਫਤਾਰ ਕਰ ਲਿਆ ਹੈ ਜਦਕਿ 3 ਦੋਸ਼ੀ ਫਰਾਰ ਹਨ। ਜਾਣਕਾਰੀ ਅਨੁਸਾਰ ਮੁਕੰਦਪੁਰ ਇਲਾਕੇ ਵਿਚ ਸੋਮਵਾਰ ਦੇਰ ਰਾਤ ਭੀੜ ਨੇ ਇਕ ਨਾਬਾਲਗ ਲੜਕੇ ਨੂੰ ਇੰਨਾ ਕੁੱਟਿਆ ਕਿ ਉਸ ਦੀ ਮੌਕੇ 'ਤੇ ਹੀ ਮੌਤ ਹੋ ਗਈ। ਦੋਸ਼ ਹੈ ਕਿ ਉਹ ਇਕ ਘਰ ਵਿਚ ਚੋਰੀ ਕਰ ਰਿਹਾ ਸੀ ਜਿਸ ਨੂੰ ਚੋਰੀ ਕਰਦੇ ਹੋਏ ਘਰ ਦੇ ਮਾਲਕ ਨੇ ਫੜ ਲਿਆ ਅਤੇ ਉਸ ਦੇ ਹੱਥ-ਪੈਰ ਬੰਨ੍ਹ ਕੇ ਗਲੀ ਵਿਚ ਸੁੱਟ ਦਿੱਤਾ। ਘਰ ਵਾਲਿਆਂ ਦੇ ਨਾਲ-ਨਾਲ ਗਲੀ ਵਾਲਿਆਂ ਨੇ ਵੀ ਉਸ ਨੂੰ ਬੁਰੀ ਤਰ੍ਹਾਂ ਕੁੱਟਿਆ ਜਿਸ ਕਾਰਨ ਉਸ ਦੀ ਮੌਤ ਹੋ ਗਈ।
ਮੋਦੀ ਅਜੇ ਵੀ ਲੋਕਾਂ ਦੀ ਪਸੰਦ ਦੇ ਨੇਤਾ
NEXT STORY