ਨਵਾਦਾ-ਬਿਹਾਰ ਵਿਚ ਮੁੱਖ ਮੰਤਰੀ ਨਿਤੀਸ਼ ਕੁਮਾਰ ਦੇ ਰਾਜ ਵਿਚ ਮੌਬ ਲਿੰਚਿੰਗ ਜਾਰੀ ਹੈ। 24 ਘੰਟਿਆਂ ਅੰਦਰ 2 ਵਿਅਕਤੀਆਂ ਦੀ ਕੁੱਟ-ਕੁੱਟ ਕੇ ਹੱਤਿਆ ਕਰ ਦਿੱਤੀ ਗਈ। ਬੇਗੁਸਰਾਏ ਪਿੱਛੋਂ ਹੁਣ ਨਵਾਦਾ ਦੇ ਹਿੰਸੁਆ ਥਾਣਾ ਖੇਤਰ ’ਚ ਪੇਂਡੂਆਂ ਨੇ ਇਕ ਨੌਜਵਾਨ ਦੀ ਚੋਰੀ ਦੇ ਸ਼ੱਕ ਹੇਠ ਕੁੱਟ-ਕੁੱਟ ਕੇ ਹੱਤਿਆ ਕਰ ਦਿੱਤੀ। ਖਬਰਾਂ ਮੁਤਾਬਕ ਪਿੰਡ ਦੇ ਸੰਜੇ ਨਾਮੀ ਇਕ ਵਿਅਕਤੀ ਦੇ ਘਰ ਸੋਮਵਾਰ ਰਾਤ 4 ਵਿਅਕਤੀ ਚੋਰੀ ਕਰਨ ਦੇ ਇਰਾਦੇ ਨਾਲ ਦਾਖਲ ਹੋਏ।
ਉਨ੍ਹਾਂ ਦੀ ਆਵਾਜ਼ ਸੁਣ ਕੇ ਘਰ ਦੇ ਕੁਝ ਮੈਂਬਰ ਜਾਗ ਪਏ ਅਤੇ ਰੌਲਾ ਪਾਉਣ ਲੱਗ ਪਏ। ਰੌਲਾ ਸੁਣ ਕੇ ਪਿੰਡ ਦੇ ਲੋਕ ਇਕੱਠੇ ਹੋ ਗਏ। ਭੀੜ ਵੇਖ ਕੇ ਚੋਰ ਭੱਜਣ ਲੱਗੇ ਪਰ ਇਕ ਚੋਰ ਪੇਂਡੂਆਂ ਦੇ ਹੱਥ ਆ ਗਿਆ। ਉਸ ਨੂੰ ਇੰਨਾ ਕੁੱਟਿਆ ਕਿ ਉਸ ਦੀ ਮੌਤ ਹੋ ਗਈ।
ਕਾਰਤੀ ਚਿਦਾਂਬਰਮ ਨੂੰ ਵਿਦੇਸ਼ ਜਾਣ ਦੀ ਮਿਲੀ ਅਾਗਿਅਾ
NEXT STORY