ਨਵੀਂ ਦਿੱਲੀ— ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਦਾਜ ਤੇ ਬਾਲ ਵਿਆਹ ਵਰਗੀਆਂ ਮਾੜੀਆਂ ਪ੍ਰਥਾਵਾਂ ਵਿਰੁੱਧ ਸੰਘਰਸ਼ ਕਰਨ ਦਾ ਸੱਦਾ ਦਿੰਦੇ ਹੋਏ ਐਤਵਾਰ ਕਿਹਾ ਕਿ ਲੋਕਾਂ ਦੇ ਅੰਦੋਲਨ ਨਾਲ ਹੀ ਵੱਡੀਆਂ ਤਬਦੀਲੀਆਂ ਸੰਭਵ ਹਨ।
ਅਕਾਸ਼ਵਾਣੀ ਤੋਂ ਇਸ ਸਾਲ ਦੇ ਪਹਿਲੇ ਅਤੇ ਆਪਣੇ 40ਵੇਂ 'ਮਨ ਕੀ ਬਾਤ' ਪ੍ਰੋਗਰਾਮ ਵਿਚ ਮੋਦੀ ਨੇ ਕਿਹਾ ਕਿ ਬਿਹਾਰ ਵਿਚ ਬਾਲ ਵਿਆਹ ਅਤੇ ਦਾਜ ਵਰਗੀ ਮਾੜੀ ਸਮਾਜਿਕ ਪ੍ਰਥਾ ਵਿਰੁੱਧ 13 ਹਜ਼ਾਰ ਕਿਲੋਮੀਟਰ ਲੰਬੀ ਮਨੁੱਖੀ ਲੜੀ ਬਣਨੀ ਇਕ ਕ੍ਰਾਂਤੀਕਾਰੀ ਕਦਮ ਹੈ। ਇਸ ਤੋਂ ਪਤਾ ਲੱਗਦਾ ਹੈ ਕਿ ਪੂਰੇ ਬਿਹਾਰ ਨੇ ਸਮਾਜਿਕ ਬੁਰਾਈਆਂ ਵਿਰੁੱਧ ਲੜਨ ਦਾ ਸੰਕਲਪ ਲਿਆ ਹੈ।
ਮੋਦੀ ਨੇ ਸਮਾਜਿਕ ਏਕਤਾ, ਤਬਦੀਲੀ ਅਤੇ ਵਿਕਾਸ ਵਿਚ ਔਰਤਾਂ ਦੀ ਭੂਮਿਕਾ ਨੂੰ ਅਹਿਮ ਦੱਸਦਿਆਂ ਕਿਹਾ ਕਿ ਨਾਰੀ ਦੀ ਸ਼ਕਤੀ ਨੂੰ ਪੁਰਾਤਨ ਸਮੇਂ ਤੋਂ ਹੀ ਅਹਿਮ ਮੰਨਿਆ ਗਿਆ ਹੈ। ਅੱਜ ਵੀ ਇਕ ਬੇਟੀ 10 ਬੇਟਿਆਂ ਬਰਾਬਰ ਹੈ। ਪਦਮ ਪੁਰਸਕਾਰਾਂ ਨਾਲ ਕਈ ਔਰਤਾਂ ਨੂੰ ਸਨਮਾਨਿਤ ਕੀਤਾ ਗਿਆ ਹੈ। ਉਨ੍ਹਾਂ ਦੰਤੇਵਾੜਾ ਵਰਗੇ ਮਾਓਵਾਦ ਪ੍ਰਭਾਵਿਤ ਖੇਤਰ ਵਿਚ ਇਕ ਔਰਤ ਵਲੋਂ ਈ-ਰਿਕਸ਼ਾ ਚਲਾਏ ਜਾਣ ਦਾ ਜ਼ਿਕਰ ਕੀਤਾ। ਔਰਤਾਂ ਆਪਣੀ ਸ਼ਕਤੀ ਨਾਲ ਇਕ ਤੋਂ ਬਾਅਦ ਇਕ ਮੀਲ ਦਾ ਪੱਥਰ ਪਾਰ ਕਰ ਰਹੀਆਂ ਹਨ। ਨਾਰੀ ਸ਼ਕਤੀ ਹੀ ਸਮਾਜ, ਦੇਸ਼ ਨੂੰ ਏਕਤਾ ਦੇ ਸੂਤਰ ਵਿਚ ਬੰਨ੍ਹਦੀ ਹੈ ਅਤੇ ਇਹ ਸਾਡੇ ਸਭ ਲਈ ਪ੍ਰੇਰਣਾ ਦਾ ਸੋਮਾ ਹੈ।
ਲੋਕਾਂ ਦੀ ਜ਼ਿੰਦਗੀ ਸੌਖੀ ਬਣਾ ਰਹੀ ਹੈ ਸਰਕਾਰ-ਪ੍ਰਧਾਨ ਮੰਤਰੀ ਨੇ ਕਿਹਾ ਕਿ ਜਨ ਔਸ਼ਧੀ ਭੰਡਾਰ ਵਰਗੀਆਂ ਯੋਜਨਾਵਾਂ ਨਾਲ ਸਰਕਾਰ ਲੋਕਾਂ ਦੀ ਜ਼ਿੰਦਗੀ ਸੌਖੀ ਬਣਾ ਰਹੀ ਹੈ। ਨਾਲ ਹੀ ਰੁਜ਼ਗਾਰ ਦੇ ਮੌਕੇ ਵੀ ਪੈਦਾ ਕਰ ਰਹੀ ਹੈ। ਜਨ ਔਸ਼ਧੀ ਭੰਡਾਰ ਰਾਹੀਂ ਦਵਾਈਆਂ ਖਰੀਦਣ 'ਤੇ ਲੋਕਾਂ ਦੀ ਜੇਬ ਨੂੰ ਰਾਹਤ ਮਿਲੀ ਹੈ। ਇਥੋਂ ਬਾਜ਼ਾਰ ਨਾਲੋਂ 50 ਫੀਸਦੀ ਸਸਤੀਆਂ ਦਵਾਈਆਂ ਮਿਲਦੀਆਂ ਹਨ।
ਮਹਾਤਮਾ ਗਾਂਧੀ ਨੂੰ ਕੀਤਾ ਯਾਦ-ਪ੍ਰਧਾਨ ਮੰਤਰੀ ਨੇ ਕਿਹਾ ਕਿ 30 ਜਨਵਰੀ ਨੂੰ ਮਹਾਤਮਾ ਗਾਂਧੀ ਦੀ ਬਰਸੀ ਹੈ। ਮਹਾਤਮਾ ਗਾਂਧੀ ਸ਼ਾਂਤੀ ਤੇ ਅਹਿੰਸਾ ਦੇ ਪੁਜਾਰੀ ਸਨ। ਉਨ੍ਹਾਂ ਵਲੋਂ ਵਿਖਾਏ ਗਏ ਰਾਹ 'ਤੇ ਤੁਰਨ ਦੀ ਅੱਜ ਵੀ ਪੂਰੀ ਲੋੜ ਹੈ।
ਹੋਣ ਵਾਲੇ ਬੱਚੇ 'ਤੇ ਕਾਰਬੋਹਾਈਡ੍ਰੇਟ ਦੀ ਕਮੀ ਦਾ ਪੈਂਦਾ ਹੈ ਮਾੜਾ ਅਸਰ
NEXT STORY