ਧਮਤਰੀ— ਇੱਥੇ 25 ਸਾਲ ਦੇ ਬੇਟੇ ਨੇ 45 ਸਾਲਾ ਮਾਂ ਦਾ ਤੇਜ਼ਧਾਰ ਹਥਿਆਰ ਨਾਲ ਕਤਲ ਕਰ ਦਿੱਤਾ। ਮਾਰਨ ਦੇ ਬਾਅਦ ਬੇਟਾ ਖੁਦ ਥਾਣੇ ਪੁੱਜਾ ਅਤੇ ਬੋਲਿਆ ਕਿ ਮੈਂ ਮਾਂ ਦਾ ਕਤਲ ਕੀਤਾ ਹੈ। ਉਸ ਨੂੰ ਹਿਰਾਸਤ 'ਚ ਲੈ ਕੇ ਮੌਕੇ 'ਤੇ ਪੁੱਜੀ ਪੁਲਸ ਨੇ ਔਰਤ ਦੀ ਲਾਸ਼ ਕਬਜ਼ੇ 'ਚ ਲੈ ਕੇ ਪੋਸਟਮਾਰਟਮ ਲਈ ਭੇਜਿਆ।
ਘਟਨਾ ਭਥਾਰਾ ਥਾਣਾ ਤੋਂ 10 ਕਿਲੋਮੀਟਰ ਦੂਰ ਸਿਲੌਟੀ ਪਿੰਡ ਦੀ ਹੈ। ਇੱਥੇ ਦੀ ਰਹਿਣ ਵਾਲੀ ਵਿਧਵਾ 45 ਸਾਲਾ ਛੇਦਿਨ ਬਾਈ ਸਾਹੂ ਦੀ ਲਾਸ਼ ਉਸ ਦੇ ਘਰ ਦੇ ਸਾਹਮਣੇ ਖੂਨ ਨਾਲ ਲੱਥਪੱਥ ਪਈ ਸੀ। ਮ੍ਰਿਤਕਾ ਦੇ ਇਕਲੌਤੇ ਬੇਟੇ ਯਸ਼ਵੰਤ ਸਾਹੂ ਨੇ ਮੰਗਲਵਾਰ ਨੂੰ ਸਵੇਰੇ 10.30 ਵਜੇ ਮਾਂ ਦਾ ਬੇਰਿਹਮੀ ਨਾਲ ਕਤਲ ਕਰ ਦਿੱਤਾ। ਇਸ ਸਭ ਕਰਨ ਦੇ ਬਾਅਦ ਬੇਟਾ ਖੁਦ ਥਾਣੇ ਪੁੱਜਾ ਅਤੇ ਜ਼ੁਰਮ ਕਬੂਲ ਕੀਤਾ। ਉਸ ਦਾ ਕਹਿਣਾ ਹੈ ਕਿ ਮਾਂ ਦੇ ਪਿੰਡ 'ਚ ਕਿਸੇ ਵਿਅਕਤੀ ਨੇ ਪ੍ਰੇਮ ਪਸੰਗ ਚੱਲ ਰਿਹਾ ਸੀ। ਉਸ ਨੇ ਕਈ ਵਾਰ ਸਮਝਾਇਆ ਪਰ ਨਹੀਂ ਮੰਨੀ। ਜਦੋਂ ਉਸ ਨੂੰ ਗੁੱਸਾ ਆਇਆ ਤਾਂ ਉਸ ਨੇ ਮਾਂ ਦਾ ਕਤਲ ਕਰ ਦਿੱਤਾ। ਉਸ ਸਮੇਂ ਉਸ ਦੀ ਪਤਨੀ ਬੱਚਿਆਂ ਨਾਲ ਖੇਡ ਗਈ ਸੀ। ਘਰ 'ਚ ਕੋਈ ਨਹੀਂ ਸੀ।
ਕੋਈ ਹੋਰ ਨਹੀਂ ਸਕੂਲ ਦੇ ਵਿਦਿਆਰਥੀ ਹੀ ਕਰ ਰਹੇ ਸਨ ਸਕੂਲਾਂ 'ਚੋਂ ਕੰਪਿਊਟਰ ਚੋਰੀ
NEXT STORY